ਕੋਟਕਪੂਰਾ/2ਜਨਵਰੀ/ਜੇ.ਆਰ.ਅਸੋਕ / ਪੰਜਾਬ ਰਾਜ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਇਕਾਈ ਕੋਟਕਪੂਰਾ ਵੱਲੋਂ 8 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਅਗਰਵਾਲ ਭਵਨ ਵਿਖੇ ਪੈਨਸ਼ਨਰਜ਼ ਦਿਨ ਮਨਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐੋਸੋਸੀਏਸ਼ਨ ਦੇ ਜਨਰਲ ਸਕੱਤਰ ਓਮ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਮਨਤਾਰ ਸਿੰਘ ਬਰਾੜ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਅਤੇ ਵਿਸ਼ੇਸ਼ ਮਹਿਮਾਨ ਇੰਜ: ਗਿਆਨ ਚੰਦ ਸਿੰਗਲਾ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੰਚਾਲਨ ਮੰਡਲ ਕੋਟਕਪੂਰਾ, ਇੰਜੀ; ਹਰਬੰਸ ਸਹੋਤਾ ਸੇਵਾ ਮੁਕਤ ਵਧੀਕ ਨਿਗਰਾਨ ਇੰਜੀਨੀਅਰ ਮੈਂਬਰ ਪਰਮਾਨੈਟ ਲੋਕ ਅਦਾਲਤ ਫਰੀਦਕੋਟ ਹੋਣਗੇ। ਉਹਨਾਂ ਕਿਹਾ ਕਿ ਇਸ ਸਮਾਗਮ ਦੀ ਪ੍ਰਧਾਨਗੀ ਦਰਸ਼ਨ ਕੁਮਾਰ ਬਾਵਾ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਕੋਟਕਪੂਰਾ ਕਰਨਗੇ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼੍ਰੀ ਧਨਵੰਡ ਸਿੰਘ ਭੱਠਲ ਜਨਰਲ ਸਕੱਤਰ ਸਟੇਟ ਕਮੇਟੀ ਪਾਵਰਕਾਮ ਪਟਿਆਲਾ ਪਹੁੰਚ ਰਹੇ ਹਨ।
Post a Comment