ਭੀਖੀ 2 ਜਨਵਰੀ ( ਬਹਾਦਰ ਖਾਨ ) ਦਿੱਲੀ ਵਿੱਚ ਵਾਪਰੇ ਸਮੂਹਿਕ ਬਲਾਤਕਾਰ ਦੀ ਸਖਤ ਨਿੰਦਾ ਕਰਦਿਆਂ ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਕਲ ਸ਼ਹਿਰੀ ਪ੍ਰਧਾਨ ਕੁਲਸ਼ੇਰ ਸਿੰਘ ਰੂਬਲ ਅਤੇ ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਹੀਰੋਂ ਕਲਾਂ ਨੇ ਇਸ ਕਾਂਡ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ।ਉਨਾਂ ਕਿਹਾ ਕਿ ਅਗਰ ਦਿੱਲੀ ਸਰਕਾਰ ਨੇ ਔਰਤਾਂ ਦੇ ਹੱਕ ਵਿੱਚ ਪਹਿਲਾਂ ਹੀ ਅਜਿਹਾ ਕੋਈ ਕਾਨੂੰਨ ਹੋਂਦ ਵਿੱਚ ਲਿਆਦਾਂ ਹੁੰਦਾ ਤਾਂ ਅਜਿਹੀ ਘਟਨਾ ਨਾ ਵਾਪਰਦੀ ਅਤੇ ਦਿੱਲੀ ਅੱਜ ਦਾਮਨੀ ਵਰਗੀ ਬਹਾਦਰ ਲੜਕੀ ਤੋਂ ਵਾਂਝੀ ਨਾ ਹੁੰਦੀ, ਉਨਾਂ ਕਿਹਾ ਕਿ ਭਾਵੇਂ ਦੇਸ਼ ਅੰਦਰ ਬਲਾਤਕਾਰ ਦੀਆ ਹਜ਼ਾਰਾਂ ਘਟਨਾਵਾਂ ਰੋਜ ਵਾਪਰਦੀਆਂ ਹਨ ਪ੍ਰੰਤੂ ਦਾਮਨੀ ਦੀ ਸਹਾਦਤ ਨੇ ਪੂਰੇ ਦੇਸ਼ ਨੁੰ ਹਲੂਣ ਕੇ ਰੱਖ ਦਿੱਤਾ ਹੈ।ਇਸ ਮੌਕੇ ਉਨਾਂ ਦਿੱਲੀ ਸਰਕਾਰ ਤੋਂ ਮੰਗ ਕੀਤੀ ਕਿ ਔਰਤਾਂ ਦੇ ਹੱਕ ਵਿੱਚ ਕੋਈ ਅਜਿਹੇ ਸਖਤ ਕਾਨੂੰਨ ਬਣਾਏ ਜਾਂਣ ਤਾਂ ਕਿ ਮੁੜ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ।ਉਨਾਂ ਕਿਹਾ ਕਿ ਵਰਤਮਾਨ ਦੌਰ ਅੰਦਰ ਔਰਤਾਂ ਤੇ ਹੁੰਦੇ ਅੱਤਿਆਚਾਰਾਂ ਅਤੇ ਧੱਕੇਸ਼ਾਹੀ ਸਭ ਹੱਦਾਂ ਬੰਨੇ ਪਾਰ ਕਰ ਚੁੱਕੀ ਹੈ ਅਤੇ ਇਸ ਦੌਰ ਅੰਦਰ ਔਰਤਾਂ ਦੀ ਇੱਜਤ ਆਬਰੂ ਸੁਰੱਖਿਅਤ ਕਰਨ ਲਈ ਠੋਸ ਪਹਿਲ ਕਦਮੀ ਕਰਨ ਦੀ ਲੌੜ ਹੈ।ਇਸ ਮੌਕੇ ਹਰਦੀਪ ਸਿੰਘ ਨੰਬਰਦਾਰ, ਅਸ਼ਵਨੀ ਬਾਂਸਲ,ਰਣਜੀਤ ਸਿੰਘ ਕੱਪੀ, ਲਾਭ ਸਿੰਘ ਕਲੇਰ,ਸਕੰਦਰ ਸਿੰਘ,ਹਰਵਿੰਦਰ ਸ਼ਰਮਾਂ,ਮਨਪ੍ਰੀਤ ਚਾਹਲ,ਅਮਨਦੀਪ ਸ਼ਾਰਦਾ ਹਾਜ਼ਰ ਸਨ।
Post a Comment