ਮੋਗਾ ਉਪ ਚੋਣ ਵਿਚ ਪਾਰਟੀ ਉਮੀਦਵਾਰ ਦੀ ਡਟ ਕੇ ਮੱਦਦ ਕਰਾਂਗੇ - ਰਾਜੇਵਾਲ

Monday, January 14, 20130 comments


ਖੰਨਾ / ਸਮਰਾਲਾ 14 ਜਨਵਰੀ  (  ਥਿੰਦ ਦਿਆਲਪੁਰੀਆ / ਕੁਲਦੀਪ ਉਟਾਲ / ਸਲੌਦੀ  )  :  ਮਨਪ੍ਰੀਤ ਸਿੰਘ ਬਾਦਲ ਪ੍ਰਧਾਨ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ 40 ਮੁਕਤਿਆਂ ਦੀ ਯਾਦ ਵਿਚ ਸ੍ਰੀ ਮੁਕਤਸਰ ਸਾਹਿਬ ਵਿਚ ਪਾਰਟੀ ਵੱਲੋਂ ਰੱਖੀ ਗਈ ਇੱਕ ਵਿਸ਼ਾਲ ਕਾਨਫਰੰਸ ਵਿਚ ਹੁੰਮ ਹੁਮਾ ਕੇ ਸ਼ਿਰਕਤ ਕਰਦਿਆਂ ਪਾਰਟੀ ਦੇ ਅਨੁਸੂਚਿਤ ਜਾਤੀ ਦਸਤੇ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਾਜੇਵਾਲ ਨੇ ਜਿਹੜੇ ਕੱਲ ਆਪਣੇ ਕਾਫਲੇ ਸਮੇਤ ਰਵਾਨਾ ਹੋਏ ਸਨ, ਕਿਹਾ ਕਿ ਮੋਗਾ ਉਪ ਚੋਣ ਵਿਚ ਪਾਰਟੀ ਵੱਲੋਂ ਖੜੇ ਕੀਤੇ ਗਏ ਉਮੀਦਵਾਰ ਡਾ: ਰਵਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਵਿਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਇੱਕ ਇਮਾਨਦਾਰ ਅਤੇ ਮਿਹਨਤਕਸ਼ ਉਮੀਦਵਾਰ ਲਈ ਚੋਣ ਮੁਹਿੰਮ ਭਖਾਈ ਜਾਵੇਗੀ ।  ਉਹਨਾਂ ਅੱਗੇ ਕਿਹਾ ਕਿ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਬਦਲੇ ਹੋਏ ਸੁਰ ਜਿਹੜੇ ਨਿੱਜਵਾਦ ਨੂੰ ਉਤਸ਼ਾਹਿਤ ਕਰਦੇ ਹਨ ਕਿ ਉਹਨਾਂ ਨੂੰ ਜਿੱਤ ਦਿਵਾਉਣ ਵਾਲੇ ਲੋਕਾਂ ਨੂੰ ਨਿਰਾਸ਼ ਕਰਦੇ ਹਨ, ਤੋਂ ਪਾਸੇ ਹਟਕੇ ਬਿਨਾਂ ਕਿਸੇ ਲੋਭ ਲਾਲਚ ਦੇ ਚੋਣ ਪਿੜ ਵਿਚ ਇਮਾਨਦਾਰ ਆਗੂ ਨੂੰ ਜਿਤਾਉਣਾ ਸਮੇਂ ਦੀ ਮੰਗ ਹੈ ਤੇ ਪਾਰਟੀ ਇਸ ਲਈ ¦ਮੇ ਸਮੇਂ ਤੋਂ ਯਤਨਸ਼ੀਲ ਹੈ ਕਿ ਆਉਣ ਵਾਲਾ ਸਮਾਂ ਬੇਈਮਾਨ ਲੋਕਾਂ ਨੂੰ ਆਪਣੇ ਪਾੜੇ ਨਿੱਜ ਖਾਤਰ ਬਦਲਣ ਵਾਲੇ ਉਪਰੋਕਤ ਚੋਣ ਪਿੜ ਵਿਚ ਉਤਰੇ ਲੋਕਾਂ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਕੇ ਦਿਖਾ ਦੇਵੇਗਾ ਕਿ ਪੰਜਾਬ ਦੇ ਅਣਖੀਲੇ ਲੋਕ ਸ਼ਹੀਦਾ ਦੇ ਵਾਰਸ ਹਨ ਨਾ ਕਿ ਅਜਿਹੇ ਵਫਾ ਬਦਲਣ ਵਾਲੇ ਬੇਈਮਾਨ ਸਿਆਸਤਦਾਨਾਂ ਦੇ ।  ਇਸ ਮੌਕੇ ਤੇ ਉਹਨਾਂ ਦੇ ਨਾਲ ਕਾਫਲੇ ਵਿਚ ਸ਼ਾਮਿਲ ਕਾਮਰੇਡ ਭਜਨ ਸਿੰਘ, ਭਾਗ ਸਿੰਘ ਸਰੋਆ, ਬਖਸ਼ੀਸ ਸਿੰਘ, ਰਾਜਵਿੰਦਰ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ, ਕਰਮਜੀਤ ਸਿੰਘ, ਬਲਵੀਰ ਸਿੰਘ, ਹਰਬੰਸ ਸਿੰਘ, ਨੇਤਰ ਸਿੰਘ, ਕੇਸਰ ਸਿੰਘ, ਸੁਰਜੀਤ ਸਿੰਘ, ਸੋਹਨ ਸਿੰਘ ਆਦਿ ਹਾਜਰ ਸਨ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger