ਖੋਖੇ ਵਿੱਚ ਚੋਰੀ ਹੋਣ ਨਾਲ 10 ਹਜਾਰ ਦਾ ਨੁਕਸਾਨ
Wednesday, January 16, 20130 comments
ਭੀਖੀ,16 ਜਨਵਰੀ( ਬਹਾਦਰ ਖਾਨ )-ਸਥਾਨਕ ਬਰਨਾਲਾ ਚੌਕ ਵਿੱਚ ਇੱਕ ਖੋਖੇ ਤੇ ਚੌਰੀ ਹੋਣ ਨਾਲ ਲਗਭਗ 10 ਹਜਾਰ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸਥਾਨਕ ਬਰਨਾਲਾ ਚੌਕ ਵਿਖੇ ਰੱਖੇ ਪਾਨ ਬੀੜੀਆਂ ਦੇ ਖੋਖੇ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਤਾਲੇ ਤੋੜ ਕੇ ਉਸ ਵਿੱਚ ਰੱਖੇ ਸਮਾਨ ਨੂੰ ਚੋਰੀ ਕਰ ਲ਼ਿਆ ਜਿਸ ਦਾ ਪਤਾ ਉਸਦੇ ਮਾਲਿਕ ਨੂੰ ਸਵੇਰੇ ਖੌਖਾ ਖੋਲਣ ਤੇ ਲੱਗਾ।ਉਸਨੇ ਤੁਰੰਤ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Post a Comment