ਭੀਖੀ,16 ਜਨਵਰੀ( ਬਹਾਦਰ ਖਾਨ )-ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਅਹੁਦੇ ਤੇ ਕਮਲ ਸ਼ਰਮਾ ਦੇ ਨਿਯੁਕਤ ਹੋਣ ਨਾਲ ਸੂਬੇ ਅੰਦਰ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ।ਇਹ ਪ੍ਰਗਟਾਵਾ ਭਾਜਪਾ ਦੇ ਮੰਡਲ ਪ੍ਰਧਾਨ ਰਜਿੰਦਰ ਰਾਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਉਂਨਾ ਕਿਹਾ ਕਿ ਕਮਲ ਸ਼ਰਮਾ ਨੌਜਵਾਨ ਨੇਤਾ ਹੋਣ ਕਰਕੇ ਪਾਰਟੀ ਅੰਦਰ ਨਵੀ ਰੂਹ ਪੈਦਾ ਕਰਨਗੇ ਅਤੇ ਪਾਰਟੀ ਦੀ ਰਾਸ਼ਟਰੀ ਹਾਈ ਕਮਾਂਡ ਨੇ ਸੂਬੇ ਦੀ ਵਾਗਡੋਰ ਇੱਕ ਨੋਜਵਾਨ ਨੇਤਾ ਦੇ ਹੱਥ ਸੌਂਪ ਕੇ ਸਹੀ ਸਮੇਂ ਤੇ ਸਹੀ ਫੈਸਲਾ ਲਿਆਂ ਹੈ। ਸ੍ਰੀ ਰਾਜੀ ਨੇ ਕਮਲ ਸ਼ਰਮਾ ਦੀ ਇਸ ਨਿਯੁਕਤੀ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਬਲਜੀਤ ਸਿੰਘ ਚਹਿਲ,ਸੁਰੇਸ਼ ਕੁਮਾਰ ਬਿੰਦਲ,ਪੰਮੀ ਭੀਖੀ,ਡਾ. ਸ਼ਾਮ ਲਾਲ,ਅਮਨਦੀਪ ਬਿੰਦਲ,ਸਰਦਾਰਾ ਸਿੰਘ ਗੋਗੀ,ਅਜੈਬ ਸਿੰਘ ਹੋਡਲਾ,ਵਰਿੰਦਰ ਸ਼ੇਰਪੁਰੀਆ,ਬਲਕਾਰ ਸਹੋਤਾ,ਵਿਜੈ ਕੁਮਾਰ ਪੰਸਾਰੀ ਅਤੇ ਦੇਵ ਭੂਸ਼ਨ ਮਾਲੀ ਵੀ ਹਾਜਰ ਸਨ।

Post a Comment