ਜੋਧਾਂ,16 ਜਨਵਰੀ ( ਦਲਜੀਤ ਰੰਧਾਵਾ/ਸੁਖਵਿੰਦਰ ਅੱਬੂਵਾਲ )- ਪੰਜਾਬ ਸੂਬਾ ਜੋ ਕਦੇ ਆਪਣੇ ਤੋਂ ਇਲਾਵਾ ਦੂਜੇ ਰਾਜਾਂ ਨੂੰ ਰੋਜ਼ਗਾਰ ਦਿੰਦਾ ਸੀ ਅੱਜ ਉਸੇ ਸੂਬੇ ਦੇ ਪੜ•ੇ-ਲਿਖੇ ਨੌਜਵਾਨ ਬੇਰੁਜ਼ਗਾਰੀ ਤੇ ਨਸ਼ੇ ਵਰਗੀਆਂ ਲਾਹਨਤਾਂ ਦੀ ਜਕੜ ਵਿੱਚ ਆ ਰਹੇ ਹਨ । ਉਕਤ ਵਿਚਾਰ ਸੀਨੀਅਰ ਯੂਥ ਕਾਂਗਰਸੀ ਆਗੂ ਸ: ਦਲਜੀਤ ਸਿੰਘ ਹੈਪੀ ਬਾਜਵਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ: ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਦੀ ਰਾਜ ਸੱਤਾ ਤੇ ਕਾਬਜ ਅਕਾਲੀ ਸਰਕਾਰ ਦੇ ਰਾਜ ਅੰਦਰ ਪੰਜਾਬ ਦਿਨ-ਬ-ਦਿਨ ਵਿਕਾਸ ਪੱਖੋਂ ਪੱਛੜ ਰਿਹਾ ਹੈ। ਉਨ•ਾਂ ਕਿਹਾ ਕਿ ਪੰਜਾਬ ਦਾ ਕਿਸਾਨ ਕਿਸੇ ਸਮੇਂ ਦੇਸ਼ ਦਾ ਅੰਨਦਾਤਾ ਕਹਾਉਂਦਾ ਸੀ, ਪ੍ਰੰਤੂ ਸੂਬਾ ਸਰਕਾਰ ਦੀਆ ਗਲਤ ਨਹਤੀਆਂ ਕਾਰਨ ਅੱਜ ਪੰਜਾਬ ਦਾ ਅੰਨਦਾਤਾ ਮੰਡੀਆਂ ਵਿਚ ਰੁਲਣ ਤੇ ਕਰਜਿਆਂ ਦੇ ਬੋਝ ਹੇਠ ਆਤਮਹੱਤਿਆ ਕਰਨ ਲਈ ਮਜਬੂਰ ਹੈਹੋ ਰਹੇ ਹਨ । ਉਨ•ਾਂ ਕਿਹਾ ਕਿ 1947 ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਨੇ ਆਪਣੀਆ ਸਰਕਾਰਾਂ ਸਮਂੇ ਆਰਥਿਕ ਤੇ ਸੱਨਅਤੀ ਤੌਰ ’ਤੇ ਦੇਸ਼ ਨੂੰ ਪਹਿਲੇ ਨੰਬਰ ਦਾ ਸੂਬਾ ਬਣਾਇਆ ਸੀ , ਪ੍ਰੰਤੂ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਵਿਕਾਸ ਪੱਖੋ ਦਿਨ ਬ ਦਿਨ ਪਛੜ ਰਿਹਾ ਹੈ ਵਿੱਚੋਂ ਬਾਹਰਲੇ ਰਾਜਾਂ ਵੱਲ ਕੂਚ ਕਰ ਰਹੇ ਹਨ ਜੋ ਪੰਜਾਬ ਦੇ ਭਵਿੱਖ ਲਈ ਖਤਰੇ ਦੀ ਨਿਸ਼ਾਨੀ ਹੈ।


Post a Comment