ਨਿਸ਼ਕਾਮ ਸੇਵਾ ਸੰਮਤੀ ਦਾ 116 ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ 3 ਫਰਵਰੀ ਨੂੰ

Monday, January 28, 20130 comments


ਕੋਟਕਪੂਰਾ/28ਜਨਵਰੀ/ਜੇ.ਆਰ.ਅਸੋਕ /ਨਿਸ਼ਕਾਮ ਸੇਵਾ ਸੰਮਤੀ ਰਜਿ. ਕੋਟਕਪੂਰਾ ਜੋ ਕਿ ਜਿਲ•ਾ ਫਰੀਦਕੋਟ ਦੇ ਤਿੰਨੇਂ ਸ਼ਹਿਰਾਂ ਅਤੇ ਇਸ ਦੇ ਨਜਦੀਕੀ 18 ਪਿੰਡਾਂ ਦੀਆਂ ਵਿਧਵਾ ਅਤੇ ਬੇ ਸਹਾਰਾ ਔਰਤਾਂ ਲਈ ਵਰਦਾਨ ਸਿ¤ਧ ਹੋ ਰਹੀ ਹੈ। ਸੰਮਤੀ ਪਿਛਲੇ ਸਾਢੇ ਨੌਂ ਸਾਲਾਂ ਤੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ 335 ਵਿਧਵਾ ਔਰਤਾਂ ਦੇ ਘਰਾਂ ’ਚ ਰਾਸ਼ਨ ਪੁਹੰਚਾ ਰਹੀ ਹੈ। ਇਸ ਵਾਰ ਸੰਮਤੀ ਦਾ 116 ਵਾਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਰੋਹ ਦਾ ਆਯੋਜਨ 3 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ਦੇ ਮੁ¤ਖ ਮਹਿਮਾਨ ਮੁਕੰਦ ਲਾਲ ਥਾਪਰ ਚੇਅਰਮੈਨ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਅਤੇ ਪ੍ਰਧਾਨਗੀ ਕੁਲਤਾਰ ਸਿੰਘ ਸੰਧਵਾਂ ਸਾਬਕਾ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਰਨਗੇ। ਇਸ ਉਪਰੰਤ ਮੁ¤ਖ ਮਹਿਮਾਨ ਫਰਵਰੀ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗ¤ਡੀਆਂ ਨੂੰ ਹਰੀ ਝੰਡੀ ਦੇ ਵਿਦਾ ਕਰਨਗੇ। ਇਸ ਤੋਂ ਬਾਅਦ ਸੰਮਤੀ ਦੇ ਮੈਂਬਰ ਇਹਨਾਂ ਮਾਤਾਵਾਂ, ਭੈਣਾਂ ਦੇ ਘਰਾਂ ’ਚ ਜਾ ਕੇ ਰਾਸ਼ਨ ਵੰਡਣਗੇ। ਉ¤ਕਤ ਜਾਣਕਾਰੀ ਸੰਮਤੀ ਦੇ ਸੰਸਥਾਪਕ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਸਟੇਟ ਐਵਾਰਡੀ ਨੇ ਦਿਤੀ। ਇਸ ਮੌਕੇ ਉਹਨਾਂ ਦੇ ਨਾਲ ਰਜਿੰਦਰ ਸਿੰਘ ਸਰਾਂ, ਸੁਰਜੀਤ ਸਿੰਘ ਘੁਲਿਆਣੀ, ਅਸ਼ਵਨੀ ਜਿੰਦਲ, ਡਾ. ਸੁਰਿੰਦਰ ਗਲਹੋਤਰਾ, ਕ੍ਰਿਸ਼ਨ ਸ¤ਚਦੇਵਾ, ਕਮਲ ਕਾਂਤ ਸ਼ਰਮਾ, ਵਰਿੰਦਰ ਕਟਾਰੀਆ ਅਤੇ ਸੁਭਾਸ਼ ਬਾਂਸਲ ਐਡਵੋਕੇਟ ਵੀ ਹਾਜਰ ਸਨ
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger