ਲੁਟੇਰਾ ਗਿਰੋਹ ਦੇ ਚਾਰ ਦੋਸ਼ੀ ਤਾਂਬਾ, ਟਾਟਾ ਗੱਡੀ, ਮੋਟਰਸਾਇਕਲ ਅਤੇ ਭਾਰੀ ਹਥਿਆਰਾਂ ਸਮੇਤ ਕਾਬੂ - ਜ਼ਿਲ•ਾ ਪੁਲਿਸ ਮੁਖੀ

Monday, January 28, 20130 comments


ਸੰਗਰੂਰ, 28 ਜਨਵਰੀ (0ਸੂਰਜ ਭਾਨ ਗੋਇਲ)- ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਿੱਚ ਲੁੱਟ ਖੋਹ ਦੀ ਘਟਨਾਵਾਂ ਨੂੰ ਨੱਥ ਪਾਉਣ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜ਼ਿਲ•ਾ ਪੁਲਿਸ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ, ਜਦੋਂ ਸੀ.ਆਈ.ਏ ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾਂ ਦੇ ਅਧਾਰ ਤੇ ਕਾਰਵਾਈ ਕਰਦਿਆਂ, ਬਿਜਲੀ ਦੀਆਂ ਦੁਕਾਨਾਂ ਦੇ ਸਟਰ ਤੋੜ ਕੇ ਤਾਂਬੇ ਦੀਆਂ ਤਾਰਾਂ ਅਤੇ ਬਿਜਲੀ ਦੀ ਤਾਰਾਂ ਚੋਰੀ ਕਰਨ ਵਾਲੇ ਲੁਟੇਰਾ ਗਿਰੋਹ ਦੇ ਚਾਰ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ। ਇਸ ਸੰਬੰਧੀ ਸੱਦੀ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾਂ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਸੀ.ਆਈ.ਏ ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲਿਸ ਪਾਰਟੀ ਨੇ ਨਵੀਨ, ਵਿਜੈ ਉਰਫ ਅਜੇ ਵਾਸੀ ਲੁਧਿਆਣਾ, ਰਵੀ ਅਤੇ ਸੋਨੂੰ ਵਾਸੀ ਫਿਰੋਜਪੁਰ ਕੋਲੋ 9 ਕੁਇੰਟਲ 38 ਕਿਲੋਗ੍ਰਾਮ ਤਾਂਬਾ ਇਕ ਟਾਟਾ ਗੱਡੀ, (ਜਾਅਲੀ ਨੰ: 08ਜੀ-8467) ਮੋਟਰ ਸਾਇਕਲ ਪੀ.ਬੀ. 07ਏ.ਬੀ-8106 ਇਕ ਪਿਸਤੋਲ 32 ਬੋਰ ਸਮੇਤ 2 ਰੋਂਦ ਜਿੰਦਾ, ਇਕ ਪਿਸਤੋਲ 12 ਬੋਰ ਦੇਸੀ ਸਮੇਤ 2 ਕਾਰਤੂਸ ਜ਼ਿੰਦਾ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ। ਸ. ਭੁੱਲਰ ਨੇ ਦੱ੍ਯਸਿਆ ਕਿ ਬਰਾਮਦ ਕੀਤੇ ਸਾਮਾਨ ਦੀ ਬਾਜ਼ਾਰੀ ਕੀਮਤ ਲਗਭਗ 14,50,000 ਰੁਪਏ ਬਣਦੀ ਹੈ। ਉਨ•ਾਂ ਦੱਸਿਆ ਕਿ ਬੀਤੇ ਦਿਨੀ ਸੁਨਾਮ (ਸ਼ਹਿਰ) ਵਿਖੇ ਬਿਜਲੀ ਦੀ ਦੁਕਾਨ ਦਾ ਸਟਰ ਤੋੜ ਕੇ ਤਾਂਬੇ ਦੀਆਂ ਤਾਰਾਂ ਦੇ ਰੋਲ ਚੋਰੀ ਹੋਏ ਸਨ। ਜਿਸ ਸੰਬੰਧੀ ਰਾਕੇਸ ਕੁਮਾਰ ਵਾਸੀ ਸੁਨਾਮ ਦੇ ਬਿਆਨ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਸੁਨਾਮ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ। ਉਨ•ਾਂ ਕਿਹਾ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਸ.ਗੁਰਮੇਲ ਸਿੰਘ ਇੰਚਾਰਜ਼ ਸੀ.ਆਈ.ਏ ਬਹਾਦਰ ਸਿੰਘ ਵਾਲਾ ਅਤੇ ਥਾਣੇਦਾਰ ਸੁਰਿੰਦਰ ਪਾਲ ਸਿੰਘ ਸਮੇਤ ਦੋਸ਼ੀਆਂ ਦੀ ਤਲਾਸ਼ ਲਈ ਵੱਖ-ਵੱਖ ਟੀਮਾਂ ਨਿਯੁਕਤ ਕੀਤੀਆ ਗਈਆਂ। ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦਿਆਂ ਬੀਤੇ ਦਿਨੀ ਗਿਰੋਹ ਦੇ ਮੈਂਬਰਾਂ ਨੂੰ ਬੱਬਨ ਪੁਰ ਨਹਿਰ ਪਿੰਡ ਹੇੜੀਕੇ ਤੋਂ ਕਾਬੂ ਕੀਤਾ ਗਿਆ। ਉਨ•ਾਂ ਦੱਸਿਆ ਪੁੱਛ-ਗਿੱਛ ਦੌਰਾਨ ਗਿਰੋਹ ਦੇ ਮੁਖੀ ਨਵੀਨ ਕੁਮਾਰ ਨੇ ਮੰਨਿਆ ਹੈ, ਕਿ ਉਹ ਸਵੇਰੇ 4 ਵਜ•ੇ ਕੇ ਕਰੀਬ ਆਪਣੇ ਸਾਥੀਆਂ ਸਮੇਤ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਸਨ। 
ਉਨ•ਾਂ ਕਿਹਾ ਪਿਛਲੇ ਕੁੱਝ ਸਮੇਂ ਵਿੱਚ ਇਸ ਗਿਰੋਹ ਵੱਲੋਂ ਧੂਰੀ, ਸੰਗਰੂਰ ਅਤੇ ਸੁਨਾਮ ਵਿਖੇ ਬਿਜਲੀ ਦੀਆਂ ਦੁਕਾਨਾਂ ਦੇ ਸਟਰ ਤੋੜ ਕੇ ਕਈਂ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਗਈਆਂ। ਉਨ•ਾਂ ਕਿਹਾ ਉਕਤ ਦੋਸ਼ੀ ਚੋਰੀ ਦਾ ਮਾਲ ਵੇਚ ਕੇ ਪੈਸੇ ਆਪਸ ਵਿੱਚ ਵੰਡ ਲੈਂਦੇ ਹਨ। ਸ. ਭੁੱਲਰ ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਨੇ ਮੁੱਢਲੀ ਪੁੱਛ-ਗਿੱਛ ਤੋਂ ਮੰਨਿਆਂ ਕਿ ਕਰੀਬ 2 ਸਾਲ ਤੋਂ ਇਸ ਗਿਰੋਹ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਵਿੱਚ 25 ਦੇ ਕਰੀਬ ਚੋਰੀ ਦੀਆਂ ਵਾਰਦਾਤਾਂ ਕੀਤੀਆ। ਦੋਸ਼ੀਆਂ ਨੇ ਇਹ ਵੀ ਮੰਨਿਆ ਕਿ ਗਿਰੋਹ ਦੇ ਤਿੰਨ ਹੋਰ ਮੈਂਬਰ ਉਨ•ਾਂ ਨਾਲ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਿਲ ਹਨ। ਸ. ਭੁੱਲਰ ਨੇ ਦੱਸਿਆ ਕਿ ਦੋਸ਼ੀਆਂ ਤੋਂ ਕਈਂ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਬਾਕੀ ਰਹਿੰਦੇ ਤਿੰਨ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger