ਮਾਨਸਾ ( ) ਪੰਜਾਬ ਖੇਤ ਮਜਦੂਰ ਸਭਾ ਦੀ ਜਿਲ੍ਹਾ ਇਕਾਈ ਦੀ ਮੀਟਿੰਗ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਜਿਲ੍ਹਾ ਪ੍ਰਧਾਨ ਕਾਮਰੇਡ ਕ੍ਰਿਸ਼ਨ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦਾ ਸਵਾਗਤੀ ਭਾਸ਼ਣ ਸਾਬਕਾ ਵਿਧਾਇਕ ਕਾਮਰੇਡ ਬੂਟਾ ਸਿੰਘ ਨੇ ਆਏ ਹੋਏ ਆਗੂਆ ਅਤੇ ਵਰਕਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸਮੇ ਦੀਆਂ ਸਰਕਾਰਾਂ ਲੋਕ ਵਿਰੋਧੀ ਸਾਬਤ ਹੋ ਰਹੀਆਂ ਹਨ ।ਇਹਨਾਂ ਦੇ ਖਿਲਾਫ ਲੋਕ ਲਹਿਰ ਚਲਾਉਣਾ ਸਮੇਂ ਦੀ ਮੁੱਖ ਲੋੜ ਹੈ । ਮੀਟਿੰਗ ਨੂੰ ਉਚੇਚੇ ਤੌਰ ਤੇ ਸੰਬੋਧਨ ਕਰਨ ਲਈ ਪੁੱਜੇ ਸੀ.ਪੀ.ਆਈ. ਨੈਸ਼ਨਲ ਕੌਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਗੁਲਜਾਰ ਸਿੰਘ ਗੋਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਰਾਹੀਂ ਹਰੇਕ ਪਰਿਵਾਰ ਲਈ ਘੱਟੋ-ਘੱਟ 35 ਕਿਲੋ: ਅਨਾਜ 2 ਰੁਪਏ ਕਿਲੋ ਦੇ ਹਿਸਾਬ ਨਾਲ ਦੇਣ, ਨਰੇਗਾ ਐਕਟ ਨੂੰ ਸਹੀ ਢੰਗ ਨਾਲ ਨਰੇਗਾ ਕਾਮਿਆ ਤੱਕ ਪਹੁੰਚਾਉਣ ਨਰੇਗਾ ਤਹਿਤ ਦਿਹਾੜੀ ਨੂੰ ਉਜਰਤ ਨਾਲ ਜੋੜ ਕੇ ਲਾਗੂ ਕਰਵਾਉਣ, ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਘੱਟੋ-ਘੱਟ 3000/- ਰੁਪਏ ਪ੍ਰਤੀ ਮਹੀਨਾ ਬਿਨਾਂ ਸ਼ਰਤ ਲਾਗੂ ਕਰਵਾਉਣ, ਇੰਦਰਾ ਅਵਾਸ ਯੌਜਨਾ ਦੇ ਤਹਿਤ ਕੱਟੇ ਗਏ ਪਲਾਟ 10-10 ਮਰਲੇ ਦੇ ਦਲਿਤ ਅਤੇ ਮਜਦੂਰਾਂ ਨੂੰ ਦਿਵਾਉਣ ਸਬੰਧੀ ਮਕਾਨ ਬਣਾਉਣ ਲਈ ਘੱਟੋ-ਘੱਟ 3 ਲੱਖ ਰੁਪਏ ਦੀ ਗਰਾਂਟ ਜਾਰੀ ਕਰਵਾਉਣ, ਖੇਤ ਮਜਦੂਰਾਂ ਤੇ ਦਲਿੱਤਾਂ ਦੇ ਬੱਚਿਆਂ ਲਈ ਸਿਹਤ ਸਹੂਲਤਾਂ ਤੇ ਸਿੱਖਿਆ ਨੂੰ ਮੁਫਤ ਅਤੇ ਲਾਜ਼ਮੀ ਦੇਣ ਅਤੇ ਐਸ.ਸੀ. ਸਬ ਪਲਾਨ ਯੋਜਨਾ ਨੂੰ ਇਮਾਨਦਾਰੀ ਨਾਲ ਯੋਗ ਤੇ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਹੋਰ ਮਜਦੂਰ ਅਤੇ ਦਲਿੱਤ ਸਮਾਜ ਦੀਆਂ ਸੁੱਖ ਸਹੂਲਤਾਂ ਆਦਿ ਨੂੰ ਲੈ ਕੇ ਜਥੇਬੰਦੀ ਵੱਲੋਂ ਲੰਮੇ ਸਮੇਂਤੋਂ ਸੰਘਰਸ਼ ਲੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾਈ ਸਰਕਾਰਾਂ ਜਾਣਬੁੱਝ ਕੇ ਦਲਿੱਤ ਅਤੇ ਗਰੀਬ ਲੋਕਾਂ ਦੀਆਂ ਸਹੂਲਤਾਂ ਨੂੰ ਅਸਿੱਧੇ ਤੌਰ ਤੇ ਖਤਮ ਕਰ ਰਹੀਆਂ ਹਨ । ਉਹਨਾਂ ਪੰਜਾਬ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਕਿ ਯੋਜਨਾ ਦੇ ਤਹਿਤ ਬੁਢੇਪਾ ਅਤੇ ਵਿਧਵਾਂ ਪੈਨਸ਼ਨਾ ਨੂੰ ਸਮੁੱਚੇ ਪੰਜਾਬ ਵਿੱਚ ਕੱਟ ਲਾ ਕੇ ਗਰੀਬ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਿਸ ਨੂੰ ਜਥੇਬੰਦੀ ਵੱਲੋਂ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਲੰਮੇ ਸਮੇਂ ਤੋਂ ਪਏ ਸਗਨ ਸਕੀਮ ਕੇਸਾ ਦੇ ਬਕਾਏ ਦਬਾਉਣ ਲਈ ਜਥੇਬੰਦੀ ਵੱਲੋਂ 11 ਫਰਵਰੀ ਨੂੰ ਸਮੁੱਚੇ ਪੰਜਾਬ ਦੇ ਜਿਲ੍ਹਾ ਹੈਡ-ਕੁਆਟਰਾਂ ਤੇ ਧਰਨੇ ਦੇ ਕੇ ਪੰਜਾਬ ਸਰਕਾਰ ਤੱਕ ਆਪਣੀਆਂ ਮੰਗਾਂ ਦਾ ਮੰਗ ਪੱਤਰ ਪਹੁੰਚਾਇਆ ਜਾਵੇਗਾ । ਇਸ ਸਮੇਂ ਇੱਕ ਵਿਸ਼ੇਸ਼ ਮਤੇ ਰਾਹੀਂ ਨਰੇਗਾ ਐਕਟ ਰਾਹੀਂ ਮਾਨਸਾ ਜਿਲ੍ਹੇ ਦੇ ਸਮੁੱਚੇ ਪਿੰਡਾਂ ਵਿੱਚ ਨਰੇਗਾ ਤਹਿਤ ਕੰਮ ਦਿਵਾਉਣ ਅਤੇ ਨਰੇਗਾ ਕਾਮਿਆਂ ਦੇ ਮਿਹਨਤਨਾਮਾ ਦਿਵਾਉਣ ਤੇ ਜੋਰ ਦਿੱਤਾ ਜਾਵੇਗਾ । ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਜਿਲ੍ਹਾ ਜਨਰਲ ਸਕੱਤਰ ਗੁਰਦੀਪ ਹੀਰਾ, ਜਿਲ੍ਹਾ ਮੀਤ ਪ੍ਰਧਾਨ ਮੰਗਤ ਰਾਮ ਭੀਖੀ, ਬਲਾਕ ਸਕੱਤਰ ਗੁਰਪ੍ਰੀਤ ਸਿੰਘ ੳ੍ਯੁੱਭਾ, ਬਲਾਕ ਪ੍ਰਧਾਨ ਬੰਬੂ ਸਿੰਘ, ਉਸਾਰੀ ਯੂਨੀਅਨ ਦੇ ਆਗੂ ਸੁਖਦੇਵ ਸਿੰਘ, ਖੇਤ ਮਜਦੂਰ ਸਭਾ ਦੇ ਹਰਨੇਕ ਸਿੰਘ ਭੈਣੀਬਾਘਾ, ਜਰਨੈਲ ਸਿੰਘ ਧਲੇਵਾਂ, ਕਾਲਾ ਸਿੰਘ, ਹਰਦੇਵ ਸਿੰਘ ਸਹਾਰਨਾ, ਇਸ਼ਰ ਸਿੰਘ, ਕਰਤਾਰ ਸਿੰਘ ਦਲੇਲ ਸਿੰਘ ਵਾਲਾ, ਗੁਰਮੇਲ ਸਿੰਘ ਮੰਦਰਾਂ, ਗੁਰਦੀਪ ਸਿੰਘ ਰਗਿੰਆੜਲ, ਚਮਕੌਰ ਸਿੰਘ ਧਲੇਵਾਂ, ਰਜਿਦਰ ਸਿੰਘ ਕਕਨੀ ਝੁਨੀਰ, ਐਫ਼.ਸੀ.ਆਈ. ਸਕਿਊਰਟੀ ਗਾਰਡ ਵਰਕਰ ਯੂਨੀਅਨ ਏਕਟ ਦੇ ਪ੍ਰਧਾਨ ਬਲਕਾਰ ਸਿੰਘ ਧਾਲੀਵਾਲ, ਨਿਰਮਲ ਸਿੰਘ ਮਾਨਸਾ, ਡਾ: ਆਤਮਾ ਸਿੰਘ ਆਤਮਾ ਅਤੇ ਦਫ਼ਤਰ ਸਕੱਤਰ ਕੁਲਵੰਤ ਸਿੰਘ ਆਦਿ ਆਗੂਆਂ ਹਾਜ਼ਰ ਸਨ ।


Post a Comment