*ਜਹਿਰ ਖੁਰਾਨੀ ਦੇ 22 ਗੈਂਗ ਨੱਪੇ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ- ਰੋਹਿਤ ਚੌਧਰੀ

Wednesday, January 02, 20130 comments

ਪਟਿਆਲਾ, 2 ਜਨਵਰੀ:/ ਗੌਰਮਿੰਟ ਰੇਲਵੇ ਪੁਲਿਸ ਵੱਲੋਂ ਪੰਜਾਬ ਖੇਤਰ ਅੰਦਰ ਰੇਲਵੇ ਯਾਤਰੀਆਂ ਦਾ ਰੇਲ ਸਫ਼ਰ ਸੁਰੱਖਿਅਤ ਕਰਨ ਦੇ ਮਕਸਦ ਨਾਲ ਕੀਤੀ ਗਈ ਨਿਗਰਾਨੀ ਤਹਿਤ ਜੀ.ਆਰ.ਪੀ. ਨੂੰ ਸਾਲ 2012 ਦੌਰਾਨ ਵੱਡੀ ਪੱਧਰ ’ਤੇ ਕਾਮਯਾਬੀ ਹਾਸਲ ਹੋਈ ਹੈ। ਰੇਲਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਰੇਲ ਯਾਤਰੀਆਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਜੀ.ਆਰ.ਪੀ. ਵੱਲੋਂ ਚੁੱਕੇ ਗਏ ਕਦਮਾਂ ਨਾਲ ਚੋਰੀਆਂ, ਚੇਨੀਆਂ ਤੇ ਹੋਰ ਕੀਮਤੀ ਸਮਾਨ ਖੋਹਣ, ਨਸ਼ਿਆਂ ਤੇ ਗੈਰ ਕਾਨੂੰਨੀ ਸਾਮਾਨ ਦੀ ਤਸਕਰੀ, ਜ਼ਹਿਰ ਖੁਰਾਨੀ ਆਦਿ ’ਤੇ ਲਗਾਮ ਕਸੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜੀ.ਆਰ.ਪੀ. ਦੇ ਆਈ. ਜੀ. ਸ਼੍ਰੀ ਰੋਹਿਤ ਚੌਧਰੀ ਨੇ ਦੱਸਿਆ ਕਿ ਗੌਰਮਿੰਟ ਰੇਲਵੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਸਦਕਾ ਅੰਮ੍ਰਿਤਸਰ, ਮਜੀਠਾ ਅਤੇ ਬਠਿੰਡਾ ਪੁਲਿਸ ਵੱਲੋਂ ਤਿਉਹਾਰਾਂ ਦੇ ਸੀਜਨ ਦੌਰਾਨ ਅਮਨ ਸ਼ਾਂਤੀ ਲਈ ਖਤਰਾ ਪੈਦਾ ਕਰਨ ਦੀ ਯੋਜਨਾ ਬਣਾਉਣ ਵਾਲੇ ਤਿੰਨ ਗੈਂਗ 18 ਵੱਖ-ਵੱਖ ਤਰ•ਾਂ ਦੇ ਹਥਿਆਰ ਤੇ 101 ਜਿੰਦਾ ਕਾਰਤੂਸਾਂ ਸਮੇਤ ਨੱਪੇ ਗਏ ਸਨ।ਸ਼੍ਰੀ ਚੌਧਰੀ ਨੇ ਦੱਸਿਆ ਕਿ ਜੀ.ਆਰ.ਪੀ. ਵੱਲੋਂ ਜਿੰਨੀ ਵੱਡੀ ਮਾਤਰਾ ’ਚ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ ਅਤੇ ¦ਘੇ ਵਰ•ੇ ਦੌਰਾਨ ਪ੍ਰਾਪਤੀਆਂ ਦਰਜ ਕੀਤੀਆਂ ਗਈਆਂ ਹਨ, ਉਹ ਪਿਛਲੇ ਪੰਜ ਸਾਲਾਂ ਤੋਂ ਵੀ ਜਿਆਦਾ ਹਨ। ਉਨ•ਾਂ ਦੱਸਿਆ ਕਿ 22.545 ਕਿਲੋਗਰਾਮ ਅਫ਼ੀਮ, 1600 ਕਿਲੋਗਰਾਮ ਭੁੱਕੀ ਚੂਰਾ ਪੋਸਤ, 3915 ਬੋਤਲਾਂ ਸ਼ਰਾਬ, 63.375 ਕਿਲੋ ਗਰਾਮ ਗਾਂਜਾ, 29.150 ਕਿਲੋਗਰਾਮ ਚਰਸ, 178 ਗਰਾਮ ਸਮੈਕ, 9762 ਨਸ਼ੀਲੇ ਕੈਪਸੂਲ, 3.176 ਕਿਲੋਗਰਾਮ ਨਸ਼ੀਲਾ ਪਾਊਡਰ, 104 ਛੁਰੇ ਬਰਾਮਦ ਕੀਤੇ ਗਏ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ 560 ਵਸਤਾਂ ਦੇ ਅਣਅਧਿਕਾਰਤ ਵਿਕਰੇਤਾ ਕਾਬੂ ਕਰਕੇ ਉਨ•ਾਂ ਤੋਂ 1,28,178 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਜਦੋਂ ਕਿ ਜੀ.ਆਰ.ਪੀ. ਅਤੇ ਆਬਕਾਰੀ ਤੇ ਕਰ ਵਿਭਾਗ ਦੀ ਸਾਂਝੀ ਚੈਕਿੰਗ ਦੌਰਾਨ ਵੱਖ-ਵੱਖ ਰੇਲਵੇ ਸਟੇਸ਼ਨਾਂ ’ਤੇ ਰੇਲਵੇ ਰਾਹੀਂ ਬਿਨਾਂ ਸਰਕਾਰੀ ਟੈਕਸ ਦਿੱਤਿਆਂ ਲਿਆਦਾਂ ਗਿਆ ਸਮਾਨ ਵੀ ਜ਼ਬਤ ਕੀਤਾ ਗਿਆ। ਉਨ•ਾਂ ਦੱਸਿਆ ਇਸ ਦੌਰਾਨ ਅਜਿਹੇ 2949 ਪਾਰਸਲ ਜਬਤ ਕੀਤੇ ਗਏ ਅਤੇ ਇਨ•ਾਂ ਰਾਹੀਂ ਆਬਕਾਰੀ ਤੇ ਕਰ ਵਿਭਾਗ ਨੇ 1, 33,80,347 ਰੁਪਏ ਜੁਰਮਾਨਾ ਵਸੂਲਿਆ।ਆਈ.ਜੀ. ਜੀ.ਆਰ.ਪੀ. ਨੇ ਦੱਸਿਆ ਕਿ ਜੀ.ਆਰ.ਪੀ. ਨੇ ਜੁਰਮਾਂ ਦੀ ਪੈੜ ਨੱਪਣ ਅਤੇ ਜੁਰਮ ਕਰਨ ਵਾਲਿਆਂ ਨੂੰ ਦਬੋਚਣ ਲਈ ਵਿਸ਼ੇਸ਼ ਮੁਹਿੰਮ ਦੀ ਅਰੰਭਤਾ ਕੀਤੀ, ਇਸ ਤਹਿਤ ਲਗਾਤਾਰ ਜੁਰਮ ਕਰਨ ਵਾਲਿਆਂ ਨੂੰ ਨੱਪਣ ਲਈ ਲੁਧਿਆਣਾ, ਅੰਮ੍ਰਿਤਸਰ, ਜ¦ਧਰ ਅਤੇ ਬਠਿੰਡਾ ਰੇਲਵੇ ਸਟੇਸ਼ਨਾਂ ਤੋਂ ਜ਼ਹਿਰ ਖੁਰਾਨੀ ਵਰਗੇ ਅਪਰਾਧ ’ਚ ਲਿਪਤ 22 ਗੈਂਗ ਫੜੇ ਗਏ। ਇਸ ਤੋਂ ਇਲਾਵਾ ਪਿਛਲੇ ਪੰਜ ਸਾਲਾਂ ਦੌਰਾਨ ਵੱਖ-ਵੱਖ ਅਣਸੁਲਝੀਆਂ ਵਾਰਦਾਤਾਂ ’ਚ ਲੋੜੀਂਦੇ ਸ਼ੱਕੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਗਈ ਹੈ। ਸ਼੍ਰੀ ਚੌਧਰੀ ਨੇ ਦੱਸਿਆ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਜੀ.ਆਰ.ਪੀ. ਵੱਲੋਂ ਰੇਲਾਂ ਨੂੰ ਆਪਣਾ ਸਾਧਨ ਬਣਾ ਕੇ ਜੁਰਮ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮੀ ਵਿੱਢੀ ਗਈ ਹੋਵੇ। ਉਨ•ਾਂ ਦੱਸਿਆ ਕਿ ਇਸ ਨਾਲ ਜੁਰਮ ਕਰਨ ਦੇ ਆਦੀ ਦੋਸ਼ੀਆਂ ਦੀਆਂ ਸੂਚੀਆਂ ਤਿਆਰ ਕਰ ਲਈਆਂ ਗਈਆਂ ਹਨ ਤੇ ਉਹ ਪਲੈਟ ਫਾਰਮਾਂ ’ਤੇ ਡਿਊਟੀ ਕਰਨ ਵਾਲੇ ਸਟਾਫ਼ ਦੇ ਹਵਾਲੇ ਕੀਤੀਆਂ ਗਈਆਂ ਹਨ, ਇਸ ਦੇ ਨਾਲ ਹੀ ਉਕਤ 22 ਗੈਂਗ ਫੜੇ ਗਏ ਹਨ। ਉਨ•ਾਂ ਦੱਸਿਆ ਕਿ ਇਸੇ ਤਹਿਤ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਵੀ ਭਗੌੜੇ ਦੋਸ਼ੀ ਕਾਬੂ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਆਈ.ਜੀ. ਸ਼੍ਰੀ ਚੌਧਰੀ ਨੇ ਦੱਸਿਆ ਕਿ ਜੀ.ਆਰ.ਪੀ. ਦੀਆਂ ਕੋਸ਼ਿਸ਼ਾਂ ਸਦਕਾ ਜਹਿਰ ਖੁਰਾਨੀ ਦੇ ਮਾਮਲਿਆਂ ’ਚ ਵੱਡੀ ਪੱਧਰ ’ਤੇ ਕਮੀ ਆਈ ਹੈ, ਜੋ ਕਿ ਉਨ•ਾਂ ਦੀ ਵੱਡੀ ਕਾਮਯਾਬੀ ਹੈ ਅਤੇ ਇਸ ਤਰ•ਾਂ ਰੇਲਵੇ ਯਾਤਰੀਆਂ ਦੀ ਯਾਤਰਾ ਹੋਰ ਵੀ ਸੁਰੱਖਿਅਤ ਹੋਈ ਹੈ। ਉਨ•ਾਂ ਦੱਸਿਆ ਕਿ ਯਾਤਰੀ ਜੀ.ਆਰ.ਪੀ. ਦੀ ਵੈਬਸਾਈਟਾ.ਗਰਪਪੁਨਜੳਬ.ੋਰਗ ਅਤੇ ਈ.ਮੇਲ ਗਰਪਪੁਨਜੳਬ0ੇੳਹੋ.ਚੋਮ  ਅਤੇ ਕੰਟਰੋਲ ਰੂਮ ਦਾ ਫੋਨ ਨੰਬਰ 0175-2213241 ’ਤੇ ਵੀ ਸੰਪਰਕ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਸ਼ਿਕਾਇਤ ਕਰਤਾ ਆਪਣੀ ਸ਼ਿਕਾਇਤ ਆਨ ਲਾਈਨ ਵੀ ਕਰ ਸਕਦਾ ਹੈ ਅਤੇ ਆਪਣੀ ਸ਼ਿਕਾਇਤ ਬਾਰੇ ਆਨ ਲਾਈਨ ਜਾਣਕਾਰੀ ਵੀ ਹਾਸਲ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਜੀ.ਆਰ.ਪੀ. ਰੇਲਵੇ ਯਾਤਰੀਆਂ ਦੀ ਸੁਰੱਖਿਅਤ ਯਾਤਰਾ ਲਈ ਹਰ ਵੇਲੇ ਤਿਆਰ ਹੈ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger