ਚੰਡੀਗੜ੍ਹ,15 ਜਨਵਰੀ/ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ
ਕਮਲ ਸ਼ਰਮਾ ਨੂੰ ਅੱਜ ਸਰਵਸੰਮਤੀ ਨਾਲ ਪੰਜਾਬ ਭਾਜਪਾ ਦਾ ਪ੍ਰਧਾਨ ਚੁਣ ਲਿਆ। ਉਨ੍ਹਾਂ ਨੇ ਅੱਜ ਦੁਪਹਿਰ
3 ਵਜੇ ਦੇ ਕਰੀਬ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਹੈਡਕੁਆਰਟਰ ਚ ਪ੍ਰਧਾਨਗੀ ਦਾ ਅਹੁਦਾ ਵੀ ਸੰਭਾਲ
ਲਿਆ। ਇਸ ਮੌਕੇ ਪੰਜਾਬ ਸ਼ਾਂਤਾ ਕੁਮਾਰ, ਜੇ. ਪੀ. ਨੱਡਾ ਤੋਂ ਇਲਾਵਾ ਪੰਜਾਬ ਪ੍ਰਦੇਸ਼ ਭਾਜਪਾ ਦੇ ਸਾਬਕਾ
ਪ੍ਰਧਾਨ ਅਸ਼ਵਨੀ ਸ਼ਰਮਾ, ਕੈਬਨਟ ਮੰਤਰੀ ਮਦਨ ਮੋਹਨ ਮਿੱਤਲ, ਸਾਬਕਾ ਮੰਤੀਰ ਮਨੋਰੰਜਨ ਕਾਲੀਆ ਆਦਿ ਮੌਜੂਦ
ਸਨ।ਪ੍ਰਧਾਨਗੀ ਦਾ ਅਹੁਦਾ ਸੰਭਾਲਣ ਪਿਛੋਂ ਕਮਲ ਸ਼ਰਮਾ ਨੇ ਕਿਹਾ ਕਿ ਉਹ ਪੰਜਾਬ ਭਾਜਪਾ ਦੀ ਮਜ਼ਬੂਤੀ
ਲਈ ਕੰਮ ਕਰਨਗੇ। ਉਨ੍ਹਾਂ ਸਰਕਾਰੇ ਦਰਬਾਰੇ ਭਾਜਪਾ ਦੀ ਘੱਟ ਪੁੱਛ ਪ੍ਰਤੀਤ ਤੋਂ ਇਨਕਾਰ ਕਰਦਿਆਂ ਕਿਹਾ
ਕਿ ਅਜਿਹੀ ਕੋਈ ਗੱਲ ਨਹੀਂ ਹੈ। ਅਕਾਲੀ-ਭਾਜਪਾ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਇਸ ਮੋਕੇ ਪੰਜਾਬ ਭਾਜਪਾ
ਦੇ ਵਰਕਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਕਮਲਸ਼ਰਮਾ ਦੇ ਸਮਰਥਕ ਪੂਰੇ ਪੰਜਾਬ ਚੋਂ
ਵੱਡੀ ਗਿਣਤੀ ਚ ਪੁੱਜੇ ਹੋਏ ਸਨ ਤੇ ਉਨ੍ਹਾਂ ਵਲੋਂ ਕਮਲ ਸ਼ਰਮਾ ਦੇ ਪ੍ਰਧਾਨ ਬਣਨ ਦੀ ਖੁਸ਼ੀ ਚ ਭੰਗੜੇ
ਪਾਉਣ ਤੋਂ ਇਲਾਵਾ ਆਤਿਸ਼ਬਾਜ਼ੀ ਵੀ ਕੀਤੀ ਗਈ। ਪੰਜਾਬ ਭਾਜਪਾ ਹੈਡਕੁਆਰਟਰ ਚ ਸਮਰਥਕਾਂ ਦੀ ਭੀੜ ਐਨੀ
ਜ਼ਿਆਦਾ ਸੀ ਕਿ ਉਥੇ ਤਿਲ ਸੁੱਟਣ ਲਈ ਵੀ ਜਗਾ ਨਹੀਂ ਸੀ।


Post a Comment