ਸ਼ਾਹਕੋਟ, 13 ਜਨਵਰੀ (ਸਚਦੇਵਾ) ਸੀ.ਪੀ.ਆਈ. (ਐਮ.ਐਲ.) ਦੇ ਸੱਦੇ ’ਤੇ ਅੱਜ ਇਥੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮੁੱਖ ਮਾਰਗ ’ਤੇ ਸਾਮਰਾਜ ਦੀ ਅਰਥੀ ਫੂਕ ਕੇ ਲੋਹੜੀ ਮਨਾਈ ਗਈ । ਸ਼ਾਹਕੋਟ ਦੇ ਬੱਸ ਅੱਡੇ ’ਤੇ ਜਥੇਬੰਦੀ ਦੇ ਆਗੂਆਂ ਨੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਭਗਤਾਂ ਅਤੇ ਇਨਕਲਾਬੀਆਂ ਵੱਲੋਂ ਆਪਣੀਆਂ ਜਾਨਾਂ ਵਾਰ ਕੇ ਗੋਰੇ ਸਾਮਰਾਜੀ ਹਾਕਮਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦਾ ਰਸਤਾ ਵਿਖਾਇਆ ਸੀ, ਪਰ ਹੁਣ ਦੇਸੀ ਹਾਕਮ ਇਕ ਤੋਂ ਵੱਧ ਕੇ ਕਈ ਸਾਮਰਾਜੀ ਮੁਲਕਾਂ ਦੀ ਦਲਾਲੀ ਕਰਨ ਦੇ ਰਾਹ ਪਏ ਹਨ । ਜਿਸ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਹੋ ਕੇ ਆਪਣੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਤਕੜੀ ਲੋਕ ਲਹਿਰ ਖੜ•ੀ ਕਰਨੀ ਚਾਹੀਦੀ ਹੈ । ਇਸ ਮੌਕੇ ਜਥੇਬੰਦੀ ਦੀ ਆਗੂ ਬੀਬੀ ਗੁਰਬਖਸ਼ ਕੌਰ ਸਾਦਿਕਪੁਰ, ਪਰਮਜੀਤ ਕੌਰ ਸਾਰੰਗਵਾਲ ਤੇ ਮੋਹਣ ਲਾਲ ਆਦਿ ਨੇ ਵੀ ਸੰਬੋਧਨ ਕੀਤਾ ।


Post a Comment