ਇੰਦਰਜੀਤ ਢਿੱਲੋਂ, ਨੰਗਲ/ ਡੀਜੀਐਸਈ ਸ਼੍ਰੀ ਕਾਹਨ ਸਿੰਘ ਪੰਨੂ ਦੀਆਂ ਹਦਾਇਤਾਂ ਅਤੇ ਡੀਈਓ (ਸੈਕੰਡਰੀ) ਰੋਪੜ ਸ੍ਰ ਹਰਪ੍ਰੀਤਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖ਼ੇ ਸਕੂਲ ਮੈਨੇਜਮੈਂਟ ਕਮੇਟੀ ਵ¤ਲੋਂ ਪ੍ਰਿੰਸੀਪਲ ਰਾਜ ਕੁਮਾਰ ਖ਼ੋਸਲਾ ਦੀ ਅਗਵਾਈ ਵਿ¤ਚ ਸਵਾਮੀ ਵਿਵੇਕਾ ਨੰਦ ਜੀ ਦੇ 150 ਵੇਂ ਜਨਮ ਦਿਨ ਨੂੰ ਸਮਰਪਿਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪੋਗਰਾਮ ਵਿ¤ਚ ਇਲਾਕੇ ਦੇ ਉ¤ਘੇ ਸਮਾਜ ਸੇਵਕ ਡਾ: ਸਤਿਆਰਥੀ ਸ਼ਰਮਾਂ ਮੁ¤ਖ ਮਹਿਮਾਨ ਵਜੋਂ ਸ਼ਾਮਿਲ ਹੋਏ, ਉਂਨ•ਾਂ ਦੇ ਨਾਲ ਭਾਰਤ ਵਿਕਾਸ ਪਰਿਸ਼ਦ ਦੇ ਅਮਰ ਨਾਥ, ਆਰਟ ਆਫ ਲਿਵਿੰਗ ਸੰਸਥਾ ਵ¤ਲੋਂ ਮੈਡਮ ਅੰਜਨਾਂ ਬਜਾਜ, ਰਿਟਾਇਰਡ ਪ੍ਰਿੰਸੀਪਲ ਸ਼ਾਮ ਬਿਹਾਰੀ ਸਚਦੇਵਾ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਦੇ ਵਿਦਿਆਰਥੀਆਂ ਵੱਲੋਂ ‘ ਜੋ ਮਾਂਗੈ ਠਾਕੁਰ ਅਪਣੇ ਤੇ , ਸੋਈ ਸੋਈ ਦੇਵੈ ’ ਸ਼ਬਦ ਗਾਇਨ ਕਰਕੇ ਕੀਤੀ ਅਤੇ ਇਸ ਉਪਰੰਤ ਪ੍ਰਿੰਸੀਪਲ ਰਾਜ ਕੁਮਾਰ ਖ਼ੋਸਲਾ ਜੀ ਦੁਆਰਾ ਆਏ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ ਅਤੇ ਡਾ: ਸਤਿਆਰਥੀ ਸ਼ਰਮਾਂ ਨੇ ਸਵਾਮੀ ਵਿਵੇਕਾਨੰਦ ਜੀ ਦੇ ਤਸਵੀਰ ਅੱਗੇ ਜੋਤੀ ਜਲਾਉਂਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਪਹੁੰਚੇ ਬੁਲਾਰਿਆਂ ਨੇਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਜਿੱਥੇ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਅਤੇ ਉਪਲਭਦੀਆਂ ਬਾਰੇ ਜਾਗਰੂਕ ਕੀਤਾ ਉੱਥੇ ਹੀ ਉਨਾਂ ਵੱਲੋਂ ਦਰਸਾਏ ਗਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਮਿਹਨਤ ਕਰਨ, ਸਮਾਜ ਵਿੱਚ ਹੋ ਰਹੀ ਕੁਰੀਤੀਆਂ ਨੂੰ ਦੂਰ ਕਰਨ ਵਿ¤ਚ ਵਧੀਆ ਯੋਗਦਾਨ ਪਾਉਂਣ ਅਤੇ ਸਮਾਜ ਨੂੰ ਉ¤ਚਾ ਚੁ¤ਕਣ ਵਿ¤ਚ ਮਦਦ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਬ¤ਚਿਆਂ ਵ¤ਲੋਂ ਸ¤ਭਿਆਚਾਰਕ ਤੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਇਸ ਮੌਕੇ ਤੇ ਸਕੂਲ ਦੇ ਹੋਰਨਾਂ ਅਧਿਆਪਕਾਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਰੇਖ਼ਾ, ਜਰਨੈਲ ਸਿੰਘ, ਮਾਸਟਰ ਨਾਨਕ ਸਿੰਘ ਬੇਦੀ, ਕੋਆਰਡੀਨੇਟਰ ਸੁਧੀਰ ਕੁਮਾਰ, ਪ੍ਰਬੰਧ ਸਕ¤ਤਰ ਕ੍ਰਾਂਤੀਪਾਲ ਸਿੰਘ, ਰਾਮ ਕੁਮਾਰ ਪੁਰੀੇ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਪ੍ਰੋਗਰਾਮ ਦੌਰਾਨ ਸਟੇਜ ਤੇ ਵਿਰਾਜਮਾਨ ਮੁ¤ਖ ਮਹਿਮਾਨ ਡਾ: ਸਤਿਆਰਥੀ ਸ਼ਰਮਾਂ, ਪ੍ਰਿੰਸੀਪਲ ਰਾਜ ਕੁਮਾਰ ਖ਼ੋਸਲਾ ਅਤੇ ਹੋਰ ਪਤਵੰਤੇ ਸੱਜਣ -
ਪ੍ਰੋਗਰਾਮ ‘ਚ ਹਿ¤ਸਾ ਲੈ ਰਹੇ ਵਿਦਿਆਰਥੀ -



Post a Comment