ਇੰਦਰਜੀਤ ਢਿੱਲੋਂ, ਨੰਗਲ/ ਨੰਗਲ ਪੁਲਿਸ ਵਲੋਂ ਪਿਛਲੇ ਦਿਨੀਂ ਪਿੰਡ ਭੰਗਲਾਂ ਦੀ ਨਬਾਲਿਗ ਲੜਕੀ ਨਾਲ ਜਬਰ ਜਿਨਾਹ ਕਰਨ ਵਾਲੇ ਨੌਜਵਾਨ ਨੂੰ ਅੱਜ ਸ਼੍ਰੀ ਅੰਨਦਪੁਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਮਾਨਯੋਗ ਅਦਾਲਤ ਵਲੋਂ ਉਸ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ ਤੇ ਭੇਜਿਆ ਗਿਆ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਨੰਗਲ ਤਹਿਸੀਲ ਦੇ ਪਿੰਡ ਭੰਗਲਾਂ ਦੇ ਰਾਜਪੂਤ ਬਿਰਾਦਰੀ ਦੇ ਲੜਕੇ ਕਰਨ ਸਿੰਘ ਉਰਫ ਨੀਟੂ ਨੇ ਇੱਕ ਨਬਾਲਿਗ ਲੜਕੀ ਰੀਨਾ ( ਕਾਲਪਨਿਕ ਨਾਮ ) ਨੂੰ ਡਰਾ ਧਮਕਾਂ ਕੇ ਨਾਲ ਲੱਗਦੇ ਇੱਕ ਖਾਲੀ ਮਕਾਨ ‘ਚ ਲਿਜਾ ਕੇ ਮੂੰਹ ਕਾਲਾ ਕੀਤਾ ਸੀ । ਲੜਕੀ ਦੀ ਉਮਰ 15 ਸਾਲ ਹੈ ਅਤੇ ਉਹ ਪ੍ਰਵਾਸੀ ਮਜ਼ਦੂਰ ਦੀ ਲੜਕੀ ਹੈ। ਪੀੜਿਤ ਲੜਕੀ ਨੂੰ ਮੈਡੀਕਲ ਚੈਕਅਪ ਲਈ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿ¤ਚ ਲਿਜਾਇਆ ਗਿਆ ਅਤੇ ਹੁਣ ਪੀੜਿਤ ਲੜਕੀ ਸਿਵਲ ਹਸਪਤਾਲ ਵਿ¤ਚ ਜ਼ੇਰੇ ਇਲਾਜ ਹੈ। ਪੀੜਿਤ ਲੜਕੀ ਦੀ ਮਾਂ ਨੇ ਰੋਂਦੇ ਹੋਏ ਦ¤ਸਿਆ ਕਿ ਪੀੜਿਤ ਲੜਕੀ ਵ¤ਲੋਂ ਆਪਣੇ ਨਾਲ ਵਾਪਰੀ ਘਟਨਾਂ ਦੀ ਜਾਣਕਾਰੀ ਮੈਨੂੰ ਦ¤ਸੇ ਜਾਣ ਤੋਂ ਬਾਅਦ ਮੈਂ ਪਿੰਡ ਦੇ ਸਰਪੰਚ ਨੂੰ ਨਾਲ ਲੈਕੇ ਇਸ ਦੀ ਸ਼ਿਕਾਇਤ ਸਥਾਨਕ ਨਵਾਂ ਨੰਗਲ ਪੁਲਿਸ ਨੂੰ ਕੀਤੀ ਅਤੇ ਚੌਕੀ ਇੰਚਾਰਜ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਚ ਨਵਾਂ ਨੰਗਲ ਪੁਲਿਸ ਵਲੋਂ ਮੋਕੇ ਤੇ ਪੁੱਜ ਕੇ ਕਥਿਤ ਦੋਸ਼ੀ ਕਰਨ ਸਿੰਘ ਉਰਫ ਨੀਟੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਇਸ ਸਬੰਧ ’ਚ ਨੰਗਲ ਥਾਣਾ ਮੁਖੀ ਕੇਸਰ ਸਿੰਘ ਨੇ ਕਿਹਾ ਕਿ ਪੀੜਿਤ ਲੜਕੀ ਦੇ ਬਿਆਨਾਂ ਅਤੇ ਉਸਦੀ ਮਾਂ ਦੁਆਰਾ ਕੀਤੀ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਨੂੰ ਹਿਰਾਸਤ ’ਚ ਲੈਕੇ ਕਥਿਤ ਦੋਸ਼ੀ ਖ਼ਿਲਾਫ਼ ਧਾਰਾ 376 ਤਹਿਤ ਜ਼ਬਰ ਜ਼ਿਨਾਹ ਦਾ ਮਾਮਲਾ ਦਰਜ਼ ਕੀਤਾ ਗਿਆ ਸੀ ਅਤੇ ਦੋਸ਼ੀ ਨੂੰ ਸ਼੍ਰੀ ਅੰਨਦਪੁਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ । ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਦੀ ਮਹਿਲਾ ਡਾਕਟਰ ਸੁਨੀਤਾ ਨੇ ਘਟਨਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਲੜਕੀ ਦਾ ਮੈਡੀਕਲ ਚੈਕਅਪ ਕਰਵਾ ਦਿ¤ਤਾ ਹੈ, ਪੀੜਿਤ ਲੜਕੀ ਜ਼ੇਰੇ ਇਲਾਜ ਹੈ। ਪੀੜਿਤ ਦੇ ਸਾਰੇ ਟੈਸਟ ਕਰ ਲਏ ਗਏ ਹਨ ਅਤੇ ਉਮਰ ਪਤਾ ਕਰਨ ਬਾਰੇ ਟੈਸਟ ਕਰਨੇਂ ਹਾਲੇ ਬਾਕੀ ਹਨ।
ਹਸਪਤਾਲ ਵਿ¤ਚ ਜ਼ੇਰੇ ਇਲਾਜ ਪੀੜਿਤ ਲੜਕੀ ਅਤੇ ਉਸਦੀ ਮਾਂ ਪ¤ਤਰਕਾਰਾਂ ਨਾਲ ਗ¤ਲਬਾਤ ਦੌਰਾਨ


Post a Comment