ਹੁਸ਼ਿਆਰਪੁਰ 15 ਜਨਵਰੀ / ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਆਰ੍ਯਥਿਕ ਸੈਂਸਜ ਕਮਿਸ਼ਨਰ ਸ੍ਰੀ ਮਨਸਵੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਾਰੇ ਜਿਲਿਆਂ ਵਿਚ ਛੇਵ੍ਯੀ ਆਰਥਿਕ ਗਣਨਾ ਦਾ ਕੰਮ 16 ਜਨਵਰੀ 2013 ਨੂੰ ਸ਼ੁਰੂ ਹੋ ਰਿਹਾ ਹੈ ਅਤੇ ਇਹ ਕੰਮ 16 ਫਰਵਰੀ 2013 ਤੱਕ ਮੁਕੰਮਲ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਇਸ ਆਰਥਿਕ ਗਣਨਾ ਦੇ ਕੰਮ ਲਈ ਜਿਲਾ ਹੁਸ਼ਿਆਰਪੁਰ ਵਿਚ ਸੁਚੱਜੇ ਢੰਗ ਨਾਲ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਸੂਝ-ਬੂਝ ਵਾਲੇ 824 ਗਿਣਤੀਕਾਰ ਅਤੇ 252 ਸੁਪਰਵਾਈਜ਼ਰ ਨਿਯੁਕਤ ਕੀਤੇ ਹਨ । ਉਨਾਂ ਅੱਗੇ ਦੱਸਿਆ ਕਿ ਇਨਾਂ ਨੂੰ ਅਗਵਾਈ ਕਰਨ ਲਈ ਸਬ-ਡਵੀਜਨ ਪੱਧਰ ਤੇ ਪੇਡੂ ਖੇਤਰਾਂ ਲਈ ਸਬੰਧਤ ਤਹਿਸੀਲਦਾਰ ਅਤੇ ਸ਼ਹਿਰੀ ਖੇਤਰਾਂ ਵਿਚ ਸਬੰਧਤ ਨਗਰ ਕੋਸਲਾਂ/ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰ ਚਾਰਜ ਅਫ਼ਸਰ ਬਣਾਏ ਗਏ ਹਨ । ਇਹ ਗਿਣਤੀਕਾਰ ਹਰ ਘਰ , ਵਪਾਰਕ ਅਦਾਰੇ ਅਤੇ ਫੈਕਟਰੀ ਵਿਚ ਜਾ ਕੇ ਸੂਚਨਾ ਇਕੱਤਰ ਕਰਨਗੇ । ਇਕੱਤਰ ਕੀਤੀ ਗਈ ਸੂਚਨਾ ਗੁਪਤ ਰੱਖੀ ਜਾਵੇਗੀ । ਇਸ ਲਈ ਜਿਲੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਰਥਿਕ ਗਣਨਾਂ ਨਾਲ ਸਬੰਧਤ ਗਿਣਤੀਕਾਰ ਜਦੋ ਵੀ ਉਨਾਂ ਦੇ ਘਰ , ਵਪਾਰਕ ਅਦਾਰੇ ਜਾਂ ਫੈਕਟਰੀ ਵਿਖੇ ਸੂਚਨਾਂ ਇਕੱਤਰ ਕਰਨ ਲਈ ਆਉਣ ਤਾਂ ਉਨ੍ਹਾਂ ਨੂੰ ਸਹੀ ਅਤੇ ਠੀਕ ਸੂਚਨਾਂ ਉਪਲਭਦ ਕਰਵਾਈ ਜਾਵੇ । ਆਪ ਵਲੋ ਦਿੱਤੀ ਗਈ ਸੂਚਨਾਂ ਜਿਲੇ ਦੇ ਵਿਕਾਸ ਕਾਰਜਾਂ ਲਈ ਨਵੀਆਂ ਤਿਆਰ ਕੀਤੀਆ ਜਾਣ ਵਾਲੀਆ ਯੋਜਨਾਵਾ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ।

Post a Comment