ਫਗਵਾੜਾ 15 ਜਨਵਰੀ (ਅਸ਼ੋਕ ਸ਼ਰਮਾ,ਸੁਖਵਿੰਦਰ ਸਿੰਘ) ਅੱਜ ਸ਼ਨੀਵਾਰ ਨੂੰ ਸਥਾਨਕ ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਵਿਖੇ ਇੱਕ ਵਿਸ਼ੇਸ਼ ਸਭਾ ਦਾ ਆਯੋਜ਼ਨ ਕੀਤਾ ਗਿਆ।ਜਿਸਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਨਾਰੀ ਸੁੱਰਖਿਆ ਅਤੇ ਸ਼ਕਤੀ ਦੇ ਪ੍ਰਤੀ ਜਾਗਰੂਕ ਕਰਨਾ ਸੀ।ਇਸ ਦੋਰਾਨ ਦਿੱਲੀ ਬਸ ਰੇਪ ਕਾਂਡ ਦੀ ਪੀੜਿਤ ਲੜਕੀ ਦੇ ਪ੍ਰਤੀ ਸੰਵੇਦਨਾ ਅਤੇ ਅਪਰਾਧੀਆਂ ਦੇ ਅਮਾਨਵੀਂ ਵਰਤਾਉ ਦੇ ਵਿਰੁੱਧ ਕਾਲਜ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਇਸ ਦਰਦਨਾਕ ਕਾਂਡ ਦੀ ਨਿੰਦਾ ਕੀਤੀ।ਇਸ ਤੋਂ ਇਲਾਵਾ ਲੋਹੜੀ ਦਾ ਤਿਉਹਾਰ ਰੇਪ ਪੀੜਿਤਾ ਪ੍ਰਤੀ ਸ਼ਰਧਾਂਜ਼ਲੀ ਪ੍ਰਗਟ ਕਰਕੇ ਸਮਰਪਿਤ ਕੀਤਾ ਗਿਆ।ਇਸ ਮੋਕੇ ਕਾਮਰਸ ਵਿਭਾਗ ਦੀ ਲੈਕਚਰਾਰ ਕੁਮਾਰੀ ਰਮਨਦੀਪ ਕੋਰ ਨੇ ਨਾਰੀ ਸੁੱਰਖਿਆ ਜਾਗਰੂਕਤਾ ਦੇ ਲਈ ਵਿਦਿਆਰਥਣਾਂ ਸਾਹਮਣੇ ਪਾਵਰ ਪੁਆਂਇੰਟ ਸ਼ੋਅ ਪੇਸ਼ ਕੀਤਾ।ਕਾਲਜ ਦੀਆਂ ਵਿਦਿਆਰਥਣਾਂ ਨੇ ਇਸ ਵਿਸ਼ੇ ਉੱਪਰ ਆਪਣੇ ਵਿਚਾਰ ਅਤੇ ਭਾਵਨਾਵਾਂ ਪੇਸ਼ ਕੀਤੀਆਂ।ਕਾਲਜ ਪਿੰ੍ਰਸੀਪਲ ਡਾ.ਕਿਰਨ ਵਾਲੀਆ ਨੇ ਵਿਦਿਆਰਥਣਾਂ ਨੂੰ ਨਾਰੀ ਸ਼ਕਤੀਕਰਨ ਦੇ ਪ੍ਰਤੀ ਸੁਚੇਤ ਕਰਦੇ ਹੋਏ ਕਿਹਾ ਕਿ ਉੱਠੋ ਆਪਣੀ ਸ਼ਕਤੀ ਨੂੰ ਪਹਿਚਾਣੋ,ਆਪਣੇ ਪਰਿਵਾਰ ਦੀ ਮਾਨਸਿਕਤਾ ਨੂੰ ਬਦਲੋ।ਨਾਰੀ ਜਦੋਂ ਤੱਕ ਜ਼ੁਲਮ ਸਹਿੰਦੀ ਰਹੇਗੀ ਤਦ ਤੱਕ ਸਮਾਜ ਉਸਦਾ ਸ਼ੋਸ਼ਨ ਕਰਦਾ ਰਹੇਗਾ।ਕੋਈ ਵੀ ਸਰਕਾਰ,ਕੋਈ ਵੀ ਸੰਸਥਾ ਤਦ ਤੱਕ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਆਪ ਆਪਣੇ ਅੰਤਰਮਨ ਦੀ ਸ਼ਕਤੀ ਨੂੰ ਪਹਿਚਾਣਦੀ।ਜਿਸ ਦਿਨ ਸਾਡੀ ਸੋਚ ਬਦਲ ਜਾਵੇਗੀ ਉਸ ਦਿਨ ਪਰਿਵਾਰ,ਸਮਾਜ ਅਤੇ ਦੇਸ਼ ਦੀ ਸੋਚ ਆਪਣੇ ਆਪ ਬਦਲ ਜਾਵੇਗੀ।ਇਸ ਲਈ ਆਪਣੀ ਸੋਚ ਵਿੱਚ ਸ਼ਕਤੀ ਅਤੇ ਤਾਕਤ ਨੂੰ ਲੈ ਕੇ ਆਉਣਾ ਔਰਤ ਲਈ ਬਹੁਤ ਜ਼ਰੂਰੀ ਹੈ।ਇਸ ਵਿਸ਼ੇਸ਼ ਸਭਾ ਵਿੱਚ ਸਾਰੇ ਅਧਿਆਪਕ ਵਰਗ ਅਤੇ ਵਿਦਿਆਰਥਣਾਂ ਹਾਜ਼ਰ ਸਨ।

Post a Comment