ਲੁਧਿਆਣਾ (ਸਤਪਾਲ ਸੋਨੀ) ਕੌਂਸਲਰ ਨਰਿੰਦਰ ਸਿੰਘ ਮੱਲੀ ਵਲੋਂ ਗਲੀ ਨੰ: 16,ਲਕਸ਼ਮੀ ਨਗਰ ਦਾ ਉਦਘਾਟਨ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਕੌਂਸਲਰ ਮੱਲੀ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਕਾਫੀ ਦੇਰ ਤੋਂ ਗਲੀ ਨੰ: 16 ਨੂੰ ਬਨਾਉਣ ਦੀ ਮੰਗ ਸੀ ਜਿਸ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਅੱਜ ਇਸ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿਸ ਨੂੰ ਮਾਰਚ ਦੇ ਅੰਤ ਤਕ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਤੇ ਤਕਰੀਬਨ 39 ਲੱਖ ਰੁਪਏ ਖਰਚ ਹੋਣਗੇ। ਇਸ ਮੌਕੇ ਲਕਸ਼ਮੀ ਨਗਰ ਵੈਲਫੇਅਰ ਸੋਸਾਇਟੀ ਦੇ ਚੈਅਰਮੇਨ ਹਰਭਜਨ ਸਿੰਘ ,ਪ੍ਰਧਾਨ ਬਲਦੇਵ ਸ਼ਰਮਾ ਅਤੇ ਸੱਕਤਰ ਫੈਜ਼ੀ ਧਵਨ ਨੇ ਕੌਂਸਲਰ ਨਰਿੰਦਰ ਸਿੰਘ ਮੱਲੀ ਦਾ ਇਲਾਕੇ ਵਿਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਆਖਿਆ ।ਉਦਘਾਟਨ ਉਪਰੰਤ ਲੱਡੂ ਵੀ ਵੰਡੇ ਗਏ। ਇਸ ਮੌਕੇ ਕੌਂਸਲਰ ਨਰਿੰਦਰ ਸਿੰਘ ਮੱਲੀ ਨੇ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਅਤੇ ਭਰੋਸਾ ਦਿਵਾਇਆ ਕਿ ਜਲਦੀ ਹੀ ਰੁੱਕੇ ਹੋਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਸਿਰੇ ਚੜਾਇਆ ਜਾਵੇਗਾ । ਇਸ ਮੌਕੇ ਐਡਵੋਕੇਟ ਰਾਜਨ ,ਨਰੇਸ਼ ਕਪੂਰ,ਭਗਵੰਤ ਸਿੰਘ ਬੇਦੀ,ਮਦਨ ਲਾਲ ਜੈਨ, ਅਸ਼ੋਕ ਕਸ਼ਯਪ, ਧਾਨ ਸਿੰਘ, ਜਸਬੀਰ ਸਿੰਘ,ਮੋਹਨ ਲਾਲ, ਰਾਜੂ ਮਲਹੋਤਰਾ, ਕੋਮਲ ਵਰਮਾ,ਸੋਨੂੰ ਗਿਰਧਾਰੀ ਲਾਲ, ਹਰਜੀਤ ਸਿੰਘ,ਟੋਨੀ,ਦਲੀਪ ਕੁਮਾਰ,ਜਸਵੰਤ ਰਾਏ,ਕੁਲਦੀਪ ਸਿੰਘ ਆਦਿ ਹਾਜ਼ਿਰ ਸਨ ।
Post a Comment