ਸਰਦੂਲਗੜ੍ਹ 15 ਜਨਵਰੀ (ਸੁਰਜੀਤ ਸਿੰਘ ਮੋਗਾ) ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ) ਵੱਲੋ ਬਲਾਕ ਪੱਧਰ ਤੇ ਮੀਟਿੰਗ ਜਸਬੰਤ ਸਿੰਘ ਮਾਨਖੇੜਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਨੂੰ ਸੰਬੋਧਿਨ ਕਰਦਿਆ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕੇਦਰ ਸਰਕਾਰ ਦੀਆ ਗਲਤ ਨੀਤੀਆ ਕਾਰਨ ਕਿਸਾਨ ਕਰਜਾਈ ਹੋ ਗਿਆ ਹੈ। ਕਣਕ ਦਾ ਭਾਅ 'ਚ ਨਿਗੁਣਾ ਵਾਧਾ 65 ਰੁਪਏ ਪ੍ਰਤੀ ਕੁਇੱਟਲ ਨੂੰ ਰੱਦ ਕਰ ਦਿੱਤਾ ਹੈ। ਖੇਤੀਬਾੜੀ ਦੇ ਲਾਗਤ ਵਾਲੇ ਖਰਚੇ ਤਿੰਨ ਗੁਣਾ ਵੱਧ ਗਏ ਹਨ। ਡੀ. ਏ.ਪੀ. ਦਾ ਦਾ ਥੈਲਾ 1250 ਰੁਪਏ ਹੈ ਜੋ ਤਿੰਨ ਗੁਣਾ ਵੱਧ ਗਿਆ ਹੈ। ਯੂਰੀਆ ਦੀ ਕੀਮਤ ਦੁਗਣੀ ਹੋ ਗਈ ਹੈ। ਡੀਜਲ 10 ਰੁਪਏ ਪ੍ਰਤੀ ਲੀਟਰ ਵਧਾ ਦਿੱਤਾ ਹੈ। ਨਰਮਾ ਪਿਛਲੇ ਸਾਲ 5000 ਤੋ 7000 ਰੁਪਏ ਵਿੱਕਿਆ ਸੀ। ਪਰ ਇਸ ਸਾਲ ਤੇ ਨਰਮਾ ਪਾਲਣ ਦੀ ਲਾਗਤ ਵੱਧ ਗਈ ਹੈ, ਪਰ ਮੰਡੀਆ ਵਿਚ 4000 ਰੁਪਏ ਕੁਇੱਟਲ ਵਿਕ ਰਿਹਾ ਹੈ। ਜਿਸ ਕਰਕੇ ਕਿਸਾਨ ਫਿਰ ਕਰਜਾਈ ਹੋ ਗਿਆ ਹੈ। ਬੈੱਕ ਅਤੇ ਸਹਿਕਾਰੀ ਬੈੱਕਾ ਦੀ ਰੀਕਵਰੀ 40 ਫੀਸਦੀ ਤੋ ਹੇਠਾ ਦੀ ਦਸੀ ਜਾਦੀ ਹੈ। ਕਿਸਾਨ ਆਗੂ ਦਰਸਨ ਸਿੰਘ ਜਟਾਣਾ ਨੇ ਕੇਦਰੲ ਸਰਕਾਰ ਤੋ ਮੰਗ ਕੀਤੀ ਹੈ ਕਿ ਕਿਸਾਨਾ ਸਿਰ ਚੜਿਆ ਕਰਜਾ ਮਾਫ ਕੀਤਾ ਜਾਵੇ। ਕਿਸਾਨੀ ਜਿਣਸਾ ਦੇ ਭਾਅ ਡਾ: ਸਵਾਮੀ ਨਾਥਣ ਦੀ ਰਿਪੋਰਟ ਮੁਤਾਬਕ ਦਿੱਤਾ ਜਾਵੇ, ਕਣਕ ਦਾ ਭਾਅ 2250 ਰੋਪਏ ਪ੍ਰਤੀ ਕੁਇੱਟਲ ਦਿੱਤਾ ਜਾਵੇ। ਜੇਕਰ 17 ਮਾਰਚ ਤੋ ਪਹਿਲਾ ਮੰਗਾ ਨਾ ਮੰਨੀਆ ਗਈਆ ਤਾ 18 ਮਾਰਚ ਨੂੰ ਦਿੱਲੀ ਦਾ ਘਿਰਾਉ ਕੀਤਾ ਜਾਵੇਗਾ। ਜਿਸ ਦੀਆ ਤਿਆਰੀਆ ਲਈ ਜਿਲ੍ਹਾਂ ਮਾਨਸਾ 'ਚ ਬਲਾਕਾ ਦੇ ਕਿਸਾਨਾ ਨੂੰ ਨਾਲ ਲੈ ਕੇ ਜਿਲ੍ਹਾਂ ਭਰ ਚੋ ਝੰਡਾ ਮਾਰਚ ਕਰਕੇ ਦਿੱਲੀ ਘਿਰਾਉ ਦੀ ਤਿਆਰੀ ਕੀਤੀ ਜਾਵੇਗੀ। ਇਸ ਕੜੀ ਵੱਜੋ 17-18-19 ਜਨਵਰੀ ਨੂੰ ਲਗਾਤਾਰ ਪਿੰਡਾ ਵਿਚ ਝੰਡਾ ਮਾਰਚ ਕੀਤਾ ਜਾਵੇਗਾ।ਝੰਡਾ ਮਾਰਚ ਫੱਤਾ ਮਾਲੋਕਾ ਤੋ ਸੁਰੂ ਕੀਤਾ ਜਾਵੇਗਾ। ਸਰਕਾਰ ਤੋ ਕਿਸਾਨ ਆਗੂਆ ਨੇ ਮੰਗ ਕੀਤੀ ਹੈ ਕਿ ਬਿਜਲੀ ਦੀ ਸਪਲਾਈ ਨਿਰਵਿਘਨ ਚਾਲੂ ਰੱਖੀ ਜਾਵੇ, ਯੂਰੀਆ ਖਾਦ ਦੀ ਘਾਟ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਹੌਰਨਾ ਤੋ ਇਲਾਵਾ ਸੰਤੋਖ ਸਿੰਘ ਖੈਰਾ ਬਲਾਕ ਸਕੱਤਰ, ਮਨਪ੍ਰੀਤ ਸਿੰਘ ਝੰਡੂਕੇ, ਲਾਟ ਸਿੰਘ ਝੰਡਾ, ਗੁਰਚਰਨ ਸਿੰਘ ਕੋਮਲ, ਗੁਰਦੇਵ ਸਿੰਘ ਝੰਡੂਕੇ ਜਸਵੰਤ ਸਿੰਘ ਜਟਾਣਾ, ਸੇਰ ਸਿੰਘ ਹੀਰਕੇ, ਗੁਰਸੇਵਕ ਸਿੰਘ ਹੀਰਕੇ, ਬਿੰਦਰ ਸਿੰਘ ਮਾਨਖੇੜਾ, ਬਲਜੀਤ ਸਿੰਘ ਝੰਡਾ, ਛਿੰਦਰ ਸਿੰਘ ਝੰਡਾ, ਜਸਬੀਰ ਸਿੰਘ ਪੱਲਾ, ਗੁਰਮੀਤ ਸਿੰਘ ਝੰਡਾ, ਹਰਦੇਵ ਸਿੰਘ ਫੱਤਾ ਮਾਲੋਕਾ ਆਦਿ ਸਾਮਿਲ ਸਨ।

Post a Comment