ਮਾਨਸਾ - ਸਰਕਾਰੀ ਪ੍ਰਾਇਮਰੀ ਸਕੂਲ, ਫਫੜੇ ਭਾਈਕੇ (ਮਾਨਸਾ) ਦੀ ਅਧਿਆਪਕਾ ਤੇ ਸਮਾਜ ਸੇਵਿਕਾ ਕਮਲਪ੍ਰੀਤ ਕੌਰ ਦੇ ਯਤਨਾਂ ਸਦਕਾ ਅੱਜ ਇੱਥੇ ਸਕੂਲ ਦੇ ਅਹਾਤੇ ਵਿੱਚ ਪਿੰਡ ਫਫੜੇ ਭਾਈਕੇ ਦੀਆਂ ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ। ਪਿੰਡ ਦੇ ਵੱਖ-2 ਪ੍ਰੀਵਾਰਾਂ ਨਾਲ ਸਬੰਧਤ ਇਹਨਾਂ ਬੱਚੀਆਂ ਨੂੰ ਲੋਹੜੀ ਦੇ ਤੋਹਫੇ ਵੱਜੋ ਇੱਕ-2 ਸੂਟ ਅਤੇ ਲੋਹੜੀ ਦਾ ਸਮਾਨ ਵੰਡਿਆ ਗਿਆ। ਇਸ ਮੋਕੇ ਸੰਬੋਧਨ ਕਰਦਿਆ ਸ੍ਰੀ.ਮਤੀ. ਕਮਲਪ੍ਰੀਤ ਕੌਰ ਨੇ ਕਿਹਾ ਕਿ ਅੱਜ ਦੇ ਮਾਹੌਲ ਵਿੱਚ ਜਦੋ ਂਖਤਰਨਾਕ ਹਾਲਾਤਾਂ ਨੇ ਔਰਤ ਲਈ ਸਾਹ ਲੈਣਾ ਵੀ ਔਖਾ ਕੀਤਾ ਹੈ ਤਾਂ ਉਸਾਰੂ ਵਿਚਾਰਾਂ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਔਰਤ ਜਾਤੀ ਦੇ ਸਨਮਾਨ ਲਈ ਅੱਗੇ ਆਉਣ ਅਤੇ ਨਵੀਆਂ ਬੱਚੀਆਂ ਦੀ ਸੰਸਾਰ ਵਿੱਚ ਆਮਦ ਦਾ ਸਵਾਗਤ ਕਰਨ। ਇਸ ਮੋਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ. ਕੁਲਦੀਪ ਵਰਮਾ ਨੇ ਧੀਆਂ ਦੀ ਲੋਹੜੀ ਮਨਾਉਣ ਦੇ ਉਦੱਮ ਦੀ ਸਲਾਘਾ ਕਰਦਿਆਂ ਕਿਹਾ ਕਿ ਹੋਰ ਅਧਿਆਪਕਾਂ ਨੂੰ ਵੀ ਅਜਿਹੇ ਕਾਰਜ ਲਈ ਅੱਗੇ ਆਉਣਾ ਚਾਹਿਦਾ ਹੈ ਇਸ ਮੋਕੇ ਹੋਰਨਾ ਤੋ ਇਲਾਵਾ ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ. ਅਵਤਾਰ ਸਿੰਘ, ਸ. ਸਮਸੇਸਿੰਘ, ਐਸ.ਐਮ.ਸੀ. ਮੈਬਰ, ਡਾ. ਪਰਮਜੀਤ ਵਿਰਦੀ ਪ੍ਰਿੰਸੀਪਲ, ਸ੍ਰੀ. ਤਰਸੇਚੰਦ, ਸਟੇਟ ਅਵਾਰਡੀ, ਸ੍ਰੀ. ਤਰਸੇਮ ਸਿੰਘ, ਹੈਡ ਟੀਚਰ, ਸ੍ਰੀ.ਮਤੀ. ਬਲਵੀਰ ਕੌਰ, ਸ੍ਰੀਮਤੀ. ਹਰਮੀਤ ਕੌਰ ਹਾਜ਼ਰ ਸਨ ।

Post a Comment