ਭੀਖੀ,19 ਜਨਵਰੀ( ਬਹਾਦਰ ਖਾਨ )-ਸਥਾਨਕ ਮਾਨਸਾ ਰੋਡ ਤੇ ਇੱਕ ਇੰਡੀਗੋ ਕਾਰ ਦੇ ਦਰਖਤ ਨਾਲ ਟਕਰਾਉਣ ਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਉਸ ਨਾਲ ਬੈਠਾ ਬੱਚਾ ਵਾਲ ਵਾਲ ਬਚ ਗਿਆ।ਜਾਣਕਾਰੀ ਦੇ ਅਨੁਸਾਰ ਸਥਾਨਕ ਮਾਨਸਾ ਰੋਡ ਤੇ ਭੀਖੀ ਵੱਲੋਂ ਜਾ ਰਹੀ ਇੰਡੀਗੋ ਕਾਰ ਜਦੋਂ ਗਿਆਨ ਰਿਜੋਰਟ ਕੋਲ ਪੁੱਜੀ ਤਾਂ ਅਚਾਨਕ ਕਾਰ ਚਾਲਕ ਆਪਣਾ ਸੰਤੁਲਨ ਖੋ ਬੈਠਾ ਅਤੇ ਕਾਰ ਸਾਹਮਣੇ ਕਿੱਕਰ ਦੇ ਦਰਖਤ ਨਾਲ ਜਾ ਟਕਰਾਈ ਜਿਸ ਨਾਲ ਕਾਰ ਚਾਲਕ ਹਰਜੀਤ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਮੱਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸਨੂੰ ਸੂਚਨਾ ਮਿਲਦਿਆਂ ਹੀ ਤੁਰੰਤ ਚਿੰਤਪੁਰਨੀ ਸੇਵਾ ਮੰਡਲ ਦੇ ਐਂਬੂਲੈਂਸ ਚਾਲਕ ਜਗਸੀਰ ਸਿੰਘ ਮੱਦੀ ਅਤੇ ਸਮਾਜ ਸੇਵਕ ਧਰਮਿੰਦਰਪਾਲ ਜਿੱਪੀ ਨੇ ਜਖਮੀ ਹਰਜੀਤ ਸਿੰਘ ਨੂੰ ਮਾਨਸਾ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।ਇਸ ਦੁਰਘਟਨਾ ਵਿੱਚ ਹਰਜੀਤ ਸਿੰਘ ਦੇ ਨਾਲ ਬੈਠੀ ਉਸਦੀ ਬੱਚੀ ਵਾਲ ਵਾਲ ਬਚ ਗਈ।ਭੀਖੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Post a Comment