ਲੁਧਿਆਣਾ 1 ਜਨਵਰੀ: (ਸਤਪਾਲ ਸੋਨ) ‘ਅਲੱਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ (ਰਜਿ:)‘ ਲੁਧਿਆਣਾ ਦੀ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਮਹਾਨ ਦੇਣ ਹੈ ਅਤੇ ਟਰੱਸਟ ਨੇ ਮਾਨਵਤਾ ਦੀ ਭਲਾਈ ਅਤੇ ਸਮਾਜ ਸੇਵਾ ਦੇ ਵਿਲੱਖਣ ਕਾਰਜਾਂ ‘ਚ ਮਹੱਤਵ-ਪੂਰਣ ਯੋਗਦਾਨ ਪਾਇਆ ਹੈ। ਇਹ ਪ੍ਰਗਟਾਵਾ ਸ੍ਰ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਪੰਜਾਬੀ ਭਵਨ ਵਿਖੇ ‘ਅਲੱਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ‘ ਵੱਲੋਂ ਆਯੋਜਿਤ ਪ੍ਰੋ. ਪੂਰਨ ਸਿੰਘ ਧਾਮੀ ਯਾਦਗਾਰੀ ਪੁਰਸਕਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ‘ਤੇ ਸ੍ਰ. ਅਟਵਾਲ ਨੇ ਵੱਖ-ਵੱਖ ਖੇਤਰਾਂ ਵਿੱਚ ਮਾਨਵਤਾ ਦੀ ਬੇਲਾਗ ਸੇਵਾ ਵਿੱਚ ਜੁਟੀਆਂ 9 ਸ਼ਖਸ਼ੀਅਤਾਂ ਨੂੰ ਪ੍ਰੋ. ਪੂਰਨ ਸਿੰਘ ਧਾਮੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸਨਮਾਨਿਤ ਸਖਸ਼ੀਅਤਾਂ ਵਿੱਚ ਉ¤ਘੇ ਲੇਖਕ ਸ. ਜਂਸਵੰਤ ਸਿੰਘ ਕੰਵਲ, ਸ. ਸੇਵਾ ਸਿੰਘ ਸੇਖਵਾਂ, ਸ. ਜਗਦੇਵ ਸਿੰਘ ਜੱਸੋਵਾਲ, ਡਾ. ਸੁਰਜੀਤ ਪਾਤਰ, ਸੰਤ ਬਲਵੀਰ ਸਿੰਘ ਸੀਚੇਵਾਲ, ਪ੍ਰੋ. ਮੋਤਾ ਸਿੰਘ ਸਰਾਏ, ਬਾਬਾ ਬੁੱਧ ਸਿੰਘ ਜੀ ਢਾਹਾਂ ਕਲੇਰਾਂ, ਸ੍ਰ. ਗੁਰਪ੍ਰੀਤ ਸਿੰਘ ਸੰਗਤ ਟੀ.ਵੀ.(ਯੂ.ਕੇ) ਅਤੇ ਸ. ਜਗਜੀਤ ਸਿੰਘ ਦਰਦੀ ਸ਼ਾਮਿਲ ਸਨ। ਇਸ ਤੋਂ ਇਲਾਵਾ 20 ਅਜਿਹੇ ਹੋਰ ਪਤਵੰਤਿਆਂ ਨੂੰ ਵੀ ਸਨਮਾਨਿਤ ਕਰਕੇ ਉਤਸ਼ਾਹਿਤ ਕੀਤਾ ਗਿਆ, ਜਿੰਨਾਂ ਦੇ ਦਿਲ ਵਿੱਚ ਮਾਨਵਤਾ ਦੀ ਸੇਵਾ ਕਰਨ ਦੀ ਚੇਟਕ ਹੈ। ਸ. ਅਟਵਾਲ ਨੇ ਕਿਹਾ ਕਿ ਇਹਨਾਂ ਮਹਾਨ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ‘ਤੇ ਉਹ ਵੱਡਾ ਮਾਣ ਮਹਿਸੂਸ ਕਰ ਰਹੇ ਹਨ, ਕਿਉਂਕਿ ਇਹਨਾਂ ਉਤਸ਼ਾਹੀ ਸਖਸ਼ੀਅਤਾਂ ਦੀ ਸਮਾਜ ਅਤੇ ਕੌਮ ਨੂੰ ਵੱਡੀ ਦੇਣ ਹੈ। ਉਹਨਾਂ ਟਰੱਸਟ ਦੇ ਚੇਅਰਮੈਨ ਡਾ. ਸਰੂਪ ਸਿੰਘ ਅਲੱਗ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲਗਾਏ ਗਏ ਜਿਸ ਬੂਟੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚਾ ਪ੍ਰੀਵਾਰ ਵਾਰ ਕੇ ਸਿੰਜਿਆ, ਟਰੱਸਟ ਵੱਲੋਂ ਉਸ ਬੂਟੇ ਨੂੰ ਪ੍ਰਫੁੱਲਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ‘ਤੇ ਜਿੰਨਾਂ ਮਾਣ ਕੀਤਾ ਜਾਵੇ, ਉਨ•ਾਂ ਹੀ ਥੋੜ•ਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ ਕੀਤੀ ਪਗੜੀ ਦੀ ਵਿਸ਼ਵ ਵਿੱਚ ਵੱਖਰੀ ਪਹਿਚਾਣ ਹੈ ਅਤੇ ਵਿਦੇਸ਼ਾਂ ‘ਚ ਵੀ ਇਸ ਨੂੰ ਸਤਿਕਾਰਿਆ ਜਾਂਦਾ ਹੈ। ਉਹਨਾਂ ਕਿਹਾ ਕਿ ਟਰੱਸਟ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਚੱਲਦਿਆਂ ਸਾਨੂੰ ਮਾਨਵਤਾ ਦੀ ਭਲਾਈ ਲਈ ਇਕ-ਜੁੱਟ ਹੋ ਕੇ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਸਾਈਂ ਮੀਆਂ ਮੀਰ ਯਾਦਗਾਰੀ ਲਾਇਬਰੇਰੀ ਲਈ ਆਰਥਿਕ ਸਹਾਇਤਾ ਦੀ ਮੰਗ ‘ਤੇ ਸ. ਅਟਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਚੱਪੜ-ਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਵੱਡਾ ਘੱਲੂਘਾਰਾ ਦੇ ਸਥਾਨ ਕੁੱਪ-ਰੋਹੀੜਾ ਤੇ ਛੋਟਾ ਘੱਲੂ-ਘਾਰਾ ਦੇ ਸਥਾਨ ਕਾਹਨੂੰਵਾਲ ਵਿਖੇ ਸ਼ਹੀਦੀ ਯਾਦਗਾਰਾਂ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੀ ਉਸਾਰੀ ਕਰਵਾਈ ਗਈ ਹੈ ਅਤੇ ਸਾਈਂ ਮੀਆਂ ਮੀਰ ਯਾਦਗਾਰੀ ਲਾਇਬਰੇਰੀ ਦੀ ਉਸਾਰੀ ਵਾਸਤੇ ਸਹਾਇਤਾ ਲਈ ਵੀ ਉਹ ਯਤਨ ਕਰਨਗੇ। ਸ. ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ ਪੰਜਾਬ ਨੇ ਸਨਮਾਨ ਬਦਲੇ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਹਨਾਂ ਦੇ ਜੀਵਨ ‘ਚ ਵਡਮੁੱਲੀ ਦਾਤ ਹੈ। ਉਹਨਾਂ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।ਪੰਜਾਬੀ ਸਾਹਿਬ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਹਾਜ਼ਰ ਵਿਅਕਤੀਆਂ ਨੂੰ ਨਵੇਂ ਸਾਲ ਲਈ ਜੀ ਆਇਆਂ ਕਹਿੰਦਿਆਂ ਸਮਾਜ ਵਿੱਚ ਧੀਆਂ ਦੀ ਹੋ ਰਹੀ ਬੇਇਜ਼ਤੀ ਬਾਰੇ ਹਲੂਣਿਆ। ਉਹਨਾਂ ਕਿਹਾ ਕਿ ਸਾਨੂੰ ਸੱਭਿਆਚਾਰਕ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਸਮਾਗਮ ਦੇ ਆਰੰਭ ‘ਚ ਟਰੱਸਟ ਦੇ ਚੇਅਰਮੈਨ ਡਾ. ਸਰੂਪ ਸਿੰਘ ਅਲੱਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸ਼ਬਦ ਗੁਰੂ ਦੇ ਮਾਨਵਤਾ ਪ੍ਰਤੀ ਪਰ-ਉਪਕਾਰਾਂ ਬਾਰੇ ਚਾਨਣਾ ਪਾਇਆ ਅਤੇ ਪ੍ਰੋ. ਪੂਰਨ ਸਿੰਘ ਧਾਮੀ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਸੁਖਵਿੰਦਰਪਾਲ ਸਿੰਘ ਗਰਚਾ ਜਨਰਲ ਸਕੱਤਰ ਆਲ ਇੰਡੀਆ ਯੂਥ ਅਕਾਲੀ ਦਲ, ਪ੍ਰੋ. ਜਾਗੀਰ ਕੌਰ ਧਾਮੀ, ਸ. ਭਗਵਾਨ ਸਿੰਘ ਗੁਰਮੇਲ ਮੈਡੀਕਲ ਹਾਲ, ਸ. ਗਿਆਨ ਸਿੰਘ ਜੀ ਕੋਟਲੀ, ਸ. ਪ੍ਰੀਤਮ ਸਿੰਘ ਭਰੋਵਾਲ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਸ. ਅਵਤਾਰ ਸਿੰਘ ਸੇਖਵਾਂ, ਪ੍ਰੋ. ਬਲਵਿੰਦਰਪਾਲ ਸਿੰਘ, ਪ੍ਰੋ. ਰਾਮ ਸਿੰਘ, ਸ੍ਰੀ ਪੱਪੂ ਮੰਗਲੀ ਅਤੇ ਵੱਡੀ ਗਿਣਤੀ ਵਿੱਚ ਲੇਖਕ ਤੇ ਬੁੱਧੀਜੀਵੀ ਲੋਕ ਹਾਜ਼ਰ ਸਨ।
Post a Comment