ਹੁਸ਼ਿਆਰਪੁਰ 20 ਜਨਵਰੀ, 2013/ਸਿਹਤਮੰਦ ਕੱਲ ਦੀ ਬੁਨਿਆਦ ਰੱਖਣ ਅਤੇ ਪੋਲੀਓ ਵਰਗੀ ਨਾ ਮੁਰਾਦ ਬੀਮਾਰੀ ਨੂੰ ਜੜੋ ਖਤਮ ਕਰਨ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅੱਜੀ 20 ਜਨਵਰੀ 2013 ਨੂੰ ਕੌਮੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਰਾਊਂਡ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਸ਼ੁੱਭ ਆਰੰਭ ਰੋਟਰੀ ਕਲੱਬ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਝੁੱਗੀ ਝੋਪੜੀ ਦੇ ਸਲੱਮ ਏਰੀਏ ਬਲਬੀਰ ਕਲੋਨੀ ਵਿਖੇ ਲਗਾਏ ਗਏ ਪੋਲੀਓ ਬੂਥ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀ ਮਨਸ਼ਵੀ ਕੁਮਾਰ ਆਈ.ਏ.ਐਸ. ਵੱਲੋਂ ਨਵ ਜੰਮੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਗਿਆ। ਇਸੇ ਤਰ੍ਹਾਂ ਲਾਇੰਜ਼ ਕਲੱਬ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਗਾਏ ਗਏ ਪੋਲੀਓ ਬੂਥ ਤੇ ਸਾਬਕਾ ਕੈਬੀਨੇਟ ਮੰਤਰੀ ਸ਼੍ਰੀ ਤੀਕਸ਼ਣ ਸੂਦ ਵੱਲੋਂ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤਾ ਗਿਆ। ਇੱਕ ਜੋਤ ਮਾਨਵ ਸੇਵਾ ਸਮਿਤੀ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਤੇ ਲਗਾਏ ਗਏ ਪੋਲੀਓ ਬੂਥ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਹਰਮਿੰਦਰ ਸਿੰਘ ਨੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤਾ।ਡਿਪਟੀ ਕਮਿਸ਼ਨਰ ਸ਼੍ਰੀ ਮਨਸਵੀ ਕੁਮਾਰ ਨੇ ਇਸ ਮੌਕੇ ਬੋਲਦਿਆ ਆਖਿਆ ਕਿ ਭਾਰਤ ਪੋਲੀਓ ਮੁਕਤੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਆਖਰੀ ਉਪਰਾਲੇ ਨੂੰ ਸਫ਼ਲ ਕਰਨ ਦੀ ਜਰੂਰਤ ਹੈ। ਜਿਸ ਦੇ ਲਈ ਬਸ ਸਟੈਂਡ, ਰੇਲਵੇ ਸਟੇਸ਼ਨ, ਦੂਰ ਦਰੇਡੇ ਦੇ ਸਲਮ, ਝੂੱਗੀ ਝੋਂਪੜੀ ਅਤੇ ਭੱਠਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਤਾਂ ਜੋ ਕੋਈ ਵੀ 0 ਤੋਂ 5 ਸਾਲ ਤੱਕ ਦਾ ਬੱਚਾ ਇਹ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ। ਸਾਂਝੇ ਉਪਰਾਲੇ ਸਦਕਾ ਹੀ ਅਸੀਂ ਭਾਰਤ ਨੂੰ ਪੋਲੀਓ ਮੁਕਤ ਦੇਸ਼ ਕਹਿਲਾ ਸਕਾਂਗੇ। ਇਸ ਮੌਕੇ ਸ਼੍ਰੀ ਤੀਕਸ਼ਣ ਸੂਦ ਕਿਹਾ ਕਿ ਪੋਲੀਓ ਵਰਗੀ ਖਤਰਨਾਕ ਤੇ ਨਾ ਮਰਾਦ ਬੀਮਾਰੀ ਨੂੰ ਜੜੋਂ ਖਤਮ ਕਰਨ ਲਈ ਸਿਹਤ ਵਿਭਾਗ ਵੱਲੋਂ ਕੀਤਾ ਜਾ ਰਿਹਾ ਇਹ ਇੱਕ ਯੋਗ ਉਪਰਾਲਾ ਹੈ। ਜਿਸ ਨਾਲ ਬੱਚੇ ਸਦਾ ਲਈ ਅਪਾਹਜ ਹੋਣ ਤੋਂ ਬਚ ਸਕਦੇ ਹਨ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਸਿਹਤ ਵਿਭਾਗ ਦੇ ਨਾਲ ਨਾਲ ਸਵੈ ਸੇਵੀ ਸੰਸਥਾਵਾਂ ਅਤੇ ਇਲਾਕਾ ਨਿਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਸਾਡੇ ਭਵਿੱਖ ਨੂੰ ਬਿਨਾਂ ਕਿਸੇ ਸਹਾਰੇ ਦੇ ਆਪਣੇ ਪੈਰਾ ਤੇ ਖੜ੍ਹਾ ਕੀਤਾ ਜਾ ਸਕੇ। ਸਟੇਟ ਪੱਧਰ ਤੋਂ ਡਾ. ਜਸਵੀਰ ਸਿੰਘ ਮਿਨਹਾਸ ਡਿਪਟੀ ਡਾਇਰੈਕਟਰ ਵੱਲੋਂ ਇਸ ਪੂਰੀ ਮੁਹਿੰਮ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਗਿਆ ਅਤੇ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ ਗਈ।ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਨੇ ਕਿਹਾ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਡਾ. ਅਜੈ ਬੱਗਾ ਜਿਲ੍ਹਾ ਟੀਕਾਕਰਣ ਅਫ਼ਸਰ ਦੀ ਦੇਖ ਰੇਖ ਹੇਠ ਚੱਲੀ ਇਸ ਮੁਹਿੰਮ ਦੌਰਾਨ 0 ਤੋਂ 5 ਸਾਲ ਦੇ 1,70,706 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਲਈ ਜਿਲ੍ਹੇ ਭਰ ਵਿੱਚ 829 ਬੂਥ ਲਗਾਏ ਗਏ। ਜਿਨ੍ਹਾਂ ਵਿੱਚ 785 ਸਥਾਈ ਬੂਥ ਲਗਾਏ ਗਏ ਅਤੇ 25 ਟਰਾਂਜਿਟ ਟੀਮਾਂ ਅਤੇ 19 ਮੁਬਾਇਲ ਟੀਮਾਂ ਦੁਆਰਾ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਪੂਰੀ ਮੁਹਿੰਮ ਦਾ ਨਿਰੀਖਣ ਜਿਲ੍ਹਾ ਪ੍ਰੋਗਰਾਮ ਅਫ਼ਸਰਾਂ ਤੋਂ ਇਲਾਵਾ 193 ਸੁਪਰਵਾਈਜਰਾਂ ਦੁਆਰਾ ਕੀਤਾ ਗਿਆ। ਡਾ. ਅਜੈ ਬੱਗਾ ਜਿਲ੍ਹਾ ਟੀਕਾਕਰਣ ਅਫ਼ਸਰ ਅਤੇ ਸ਼੍ਰੀਮਤੀ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਜਿਹੜੇ ਬੱਚੇ ਕਿਸੇ ਕਾਰਣ ਕਰਕੇ ਇਹ ਬੂੰਦਾਂ ਨਹੀਂ ਪੀ ਸਕੇ, ਉਹਨਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਕੇ 21 ਅਤੇ 22 ਜਨਵਰੀ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ। ਉਹਨਾਂ ਨੇ ਸਿਹਤ ਵਿਭਾਗ ਵੱਲੋਂ ਸਵੈ ਸੇਵੀ ਸੰਸਥਾਵਾਂ, ਪ੍ਰੈਸ ਅਤੇ ਇਲੈਕਟ੍ਰੌਨਿਕ ਮੀਡੀਆਂ ਦਾ ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਕਰਨ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਉਕਤ ਤੋਂ ਇਲਾਵਾ ਡਾ. ਚੂਨੀ ਲਾਲ ਕਾਜ਼ਲ, ਡਾ. ਅਨਿਲ ਮਹਿੰਦਰਾ, ਡਾ. ਸਰਦੂਲ ਸਿੰਘ, ਡਾ. ਗੁਰਮੀਤ ਸਿੰਘ, ਡਾ. ਗੁਣਦੀਪ ਕੌਰ, ਡਾ. ਮਨੀਸ਼ ਕੁਮਾਰ, ਡਾ. ਜਸਵਿੰਦਰ ਸਿੰਘ, ਡਾ. ਸੇਵਾ ਸਿੰਘ, ਸ਼੍ਰੀ ਯਸ਼ਪਾਲ ਸ਼ਰਮਾ, ਸ਼੍ਰੀ ਰਾਮਪਾਲ ਯਾਦਵ, ਸ਼੍ਰੀ ਅਸ਼ਵਨੀ ਤਿਵਾੜੀ, ਲਾਇੰਜ ਕਲੱਬ ਵੱਲੋਂ ਦਵਿੰਦਰਪਾਲ ਅਰੋੜਾ, ਵਿਜੈ ਅਰੋੜਾ, ਅਜੈ ਕਪੂਰ, ਸ਼ਾਮ ਲਾਲ ਰਾਣਾ, ਸੰਦੀਪ ਕਪੂਰ, ਜਿਅੰਤ ਅਹੂਜਾ, ਰਵੀ ਸਰੂਪ ਅਤੇ ਰੋਹਿਤ ਅਗਰਵਾਲ, ਰੋਟਰੀ ਕਲੱਬ ਵੱਲੋਂ ਸ਼੍ਰੀ ਭਰਤ ਗੰਡੋਤਰਾ, ਨਰੇਸ਼ ਬਾਂਸਲ, ਓਮ ਕਾਂਤਾ, ਡਾ. ਦਲਜੀਤ ਖੇਲਾ, ਗੁਰਵਿੰਦਰ ਬਾਂਸਲ, ਵਿਵੇਕ ਵਾਲੀਆ, ਸੰਜੈ ਚੌਧਰੀ, ਨਰੇਸ਼ ਬੈਂਸ, ਨਰੇਸ਼ ਜੈਨ, ਸਿਹਤ ਵਿਭਾਗ ਦੇ ਸੁਨੀਲ ਪ੍ਰਿਏ, ਸ਼੍ਰੀ ਭੁਪਿੰਦਰ ਸਿੰਘ, ਸ਼੍ਰੀਮਤੀ ਮਨਜੀਤ ਕੌਰ ਅਤੇ ਸ਼੍ਰੀਮਤੀ ਰਮਨਦੀਪ ਕੌਰ ਤੋਂ ਇਲਾਵਾ ਸਮੂਹ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਇਸ ਮੁਹਿੰਮ ਵਿੱਚ ਪੂਰਾ ਯੋਗਦਾਨ ਦਿੱਤਾ ਗਿਆ।
Post a Comment