ਇੰਦਰਜੀਤ ਢਿੱਲੋਂ, ਨੰਗਲ: ਰੋਟਰੀ ਕਲੱਬ ਭਾਖੜ•ਾ ਨੰਗਲ ਦੇ ਮੈਂਬਰਾਂ ਨੇ ਅੱਜ ਬੱਸ ਸਟੈਂਡ ਨੰਗਲ ਦੇ ਅੱਗੇ ਵਿਸ਼ੇਸ਼ ਬੂਥ ਲਗਾਕੇ 0-5 ਸਾਲ ਦੇ ਬੱਚਿਆਂ ਨੂੰ ਪੋਲਿਓ ਰੋਧਕ ਦਵਾਈ ਦੀਆਂ ਬੂੰਦਾ ਪਿਲਾਈਆਂ। ਇਸ ਮੋਕੇ ਹੋਰਨਾਂ ਤੋਂ ਇਲਾਵਾ ਕਲੱਬ ਪ੍ਰਧਾਨ ਐਸ ਕੇ ਸਿੰਘ, ਸਾਬਕਾ ਪ੍ਰਧਾਨ ਜੀਤ ਰਾਮ ਸ਼ਰਮਾ, ਪਰਮਿੰਦਰ ਸੰਧੂ, ਪ੍ਰਦੀਪ ਸੋਨੀ, ਐਡਵੋਕੇਟ ਅਸ਼ੋਕ ਮਨੋਚਾ, ਨਰੇਸ਼ ਅਰੋੜਾ, ਐਡਵੋਕੇਟ ਵੁਕੇਸ਼ ਚੇਤਲ, ਐਡਵੋਕੇਟ ਰਾਕੇਸ਼ ਮੜਕਣ ਆਦਿ ਹਾਜਰ ਸਨ। ਰੋਟਰੀ ਕਲੱਬ ਭਾਖੜ•ਾ ਨੰਗਲ ਦੇ ਮੈਂਬਰ ਅਤੇ ਸਾਬਕਾ ਪ੍ਰਧਾਨ ਪਰਮਿੰਦਰ ਸੰਧੂ ਨੇ ਦੱਸਿਆ ਕਿ ਰੋਟਰੀ ਕਲੱਬ ਭਾਖੜ•ਾ ਨੰਗਲ ਵ¤ਲੋਂ ਇਲਾਕੇ ਵਿ¤ਚ ਪੋਲਿਓ ਰੋਧਕ ਦਵਾਈ ਦੀਆਂ ਬੂੰਦਾ ਪਿਲਾਉਂਣ ਲਈ ਨੰਗਲ ਦੇ ਵੱਖ-ਵੱਖ ਇਲਾਕਿਆਂ ਵਿੱਚ 6 ਬੂਥ ਲਗਾਏ ਗਏ ਹਨ ਅਤੇ ਇੱਕ ਮੋਬਾਇਲ ਵੈਨ ਸਥਾਪਿਤ ਕੀਤੀ ਹੈ ਜੋ ਥਾਂ-ਥਾਂ ਖ਼ੜ•ਕੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਵੇਗੀ। ਇਸੇ ਤਰਾਂ ਰੈਡ ਰੀਬਨ ਕਲ¤ਬ, ਨੰਗਲ ਦੇ ਮੈਂਬਰਾਂ ਵ¤ਲੋਂ ਵੀ ਐਨ ਐਫ ਐਲ ਚੌਂਕ ਤੇ ਬੂਥ ਲਗਾਕੇ 0-5 ਸਾਲ ਦੇ ਬੱਚਿਆਂ ਨੂੰ ਪੋਲਿਓ ਰੋਧਕ ਦਵਾਈ ਦੀਆਂ ਬੂੰਦਾ ਪਿਲਾਈਆਂ ਗਈਆਂ। ਰੈਡ ਰੀਬਨ ਕਲ¤ਬ ਵ¤ਲੋਂ ਹੋਰਨਾਂ ਤੋਂ ਇਲਾਵਾ ਡਾ. ਆਰ ਐਸ ਹਯਾਂਕੀ, ਰਜਿੰਦਰ ਸਿੰਘ, ਆਰ ਕੇ ਸੋਨੀ, ਦੀਪ ਕਥੂਰੀਆ ਆਦਿ ਹਾਜਰ ਸਨ।
Post a Comment