ਖੰਨਾ, 20 ਜਨਵਰੀ (ਥਿੰਦ ਦਿਆਲਪੁਰੀਆ) ਹਿੰਦੋਸਤਾਨ ਨੈਸ਼ਨਲ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਸ਼੍ਰੀ ਜੰਟੀ ਮਾਨ ਦੈਹਿੜੂ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਅਸ਼ਲੀਲ ਗਾਇਕ ਜੋ ਕਿ ਧੀਆਂ ਭੈਣਾਂ ਬਾਰੇ ਆਪਣੇ ਗੀਤਾਂ ਵਿੱਚ ਪਰੋਸ ਰਹੇ ਹਨ, ਦੇ ਖਿਲਾਫ਼ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਜੋ ਮੁਹਿੰਮ ਸ਼ੁਰੂੁ ਕੀਤੀ ਗਈ ਹੈ, ਦੀ ਅਸੀਂ ਹਮਾਇਤ ਕਰਦੇ ਹਾਂ ਅਤੇ ਅਜਿਹੇ ਗਇਕਾਂ ਖਿਲਾਫ਼ ਇਲਾਕੇ ਵਿੱਚ ਲੋਕਾਂ ਨੂੰ ਜਾਗ਼੍ਰਿਤ ਕਰਨ ਲਈ ਜਲਦ ਹੀ ਪਿੰਡ-ਪਿੰਡ ਜਾ ਕੇ ਮੀਟਿੰਗਾਂ ਦਾ ਸਿਲਸਿਲਾ ਅਰੰਭਿਆ ਜਾਵੇਗਾ ਅਤੇ ਲੋਕ ਲਹਿਰ ਪੈਦਾ ਕੀਤੀ ਜਾਵੇਗੀ। ਕੌਮੀ ਪ੍ਰਧਾਨ ਸ੍ਰ. ਕਰਨੈਲ ਸਿੰਘ ਇਕੋਲਾਹਾ ਦੀ ਅਗਵਾਈ ਹੇਠਾਂ ਸੂਬੇ ਭਰ ਵਿੱਚ ‘ਕ੍ਰਾਂਤੀ ਮਾਰਚ’ ਸ਼ੁਰੂ ਕੀਤਾ ਹੋਇਆ ਹੈ।
Post a Comment