ਲੁਧਿਆਣਾ 17 ਜਨਵਰੀ: (ਸਤਪਾਲ ਸੋਨ9 ) ਪੋਲੀਓ ਦੀ ਨਾ-ਮੁਰਾਦ ਬੀਮਾਰੀ ਨੂੰ ਜੜ• ਤੋਂ ਖਤਮ ਕਰਨ ਦੇ ਮੰਤਵ ਨਾਲ 20 ਜਨਵਰੀ ਤੋਂ 24 ਜਨਵਰੀ ਤੱਕ ਜ਼ਿਲ•ੇ ਦੇ 5 ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਹ ਜਾਣਕਾਰੀ ਡਾ: ਸੁਭਾਸ਼ ਬੱਤਾ ਸਿਵਲ ਸਰਜਨ ਲੁਧਿਆਣਾ ਨੇ ਬੱਚਤ ਭਵਨ ਵਿਖੇ ਪਲਸ ਪੋਲੀਓ ਦੇ ਸਬੰਧ ਵਿੱਚ ਜ਼ਿਲ•ਾ ਟਾਸਕ ਫ਼ੋਰਸ ਕਮੇਟੀ ਦੀ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਡਾ: ਸੁਭਾਸ਼ ਬੱਤਾ ਨੇ ਦੱਸਿਆ ਕਿ ਪੋਲੀਓ ਦੀ ਬੀਮਾਰੀ ਬੱਚੇ ਨੂੰ ਸਾਰੀ ਉਮਰ ਲਈ ਅਪਾਹਜ਼ ਬਣਾ ਦਿੰਦੀ ਹੈ, ਇਸ ਲਈ ਇਸ ਭਿਆਨਕ ਬੀਮਾਰੀ ਨੂੰ ਖਤਮ ਕਰਨ ਲਈ ਇਸ ਮੁਹਿੰਮ ਦੌਰਾਨ ਜ਼ਿਲ•ੇ ਦੇ ਲਗਭੱਗ 5 ਲੱਖ 75 ਹਜ਼ਾਰ ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਸ਼ਹਿਰੀ ਇਲਾਕੇ ਦੇ 3 ਲੱਖ 70 ਹਜ਼ਾਰ ਅਤੇ ਪੇਂਡੂ ਇਲਾਕੇ ਦੇ 2 ਲੱਖ 5 ਹਜ਼ਾਰ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਹਨਾਂ ਬੱਚਿਆਂ ਤੱਕ ਪਹੁੰਚਣ ਲਈ ਲਗਭੱਗ 2426 ਟੀਮਾਂ ਤੋਂ ਇਲਾਵਾ 62 ਮੋਬਾਈਲ ਅਤੇ 100 ਟਰਾਂਜ਼ਿਟ ਟੀਮਾਂ ਬਣਾਈਆਂ ਗਈਆਂ ਹਨ ਤੇ 461 ਸੁਪਰਵਾਈਜ਼ਰ ਲਗਾਏ ਗਏ ਹਨ। ਡਾ: ਬੱਤਾ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਇਸ ਮੁਹਿੰਮ ਨੂੰ ਸਫ਼ਲਤਾ ਪੂਰਵਿਕ ਨੇਪਰੇ ਚਾੜ•ਨ ਲਈ ਪੂਰਣ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਂਜੋ ਕੋਈ ਵੀ ਬੱਚਾ ਪੋਲੀਓ ਬੂੰਦਾਂ ਪਿਲਾਉਣ ਤੋਂ ਵਾਂਝਾ ਨਾ ਰਹੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ: ਸੰਜੀਵ ਹਾਂਸ ਜ਼ਿਲ•ਾ ਟੀਕਾਕਰਨ ਅਫ਼ਸਰ, ਸ੍ਰੀਮਤੀ ਪਰਮਜੀਤ ਕੌਰ ਚਾਹਲ ਜ਼ਿਲਾ ਸਿੱਖਿਆ ਅਫ਼ਸਰ (ਸ), ਸ੍ਰੀ ਅਮਰਦੀਪ ਸਿੰਘ ਬੈਂਸ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਸ੍ਰੀਮਤੀ ਰੁਪਿੰਦਰ ਕੌਰ ਜ਼ਿਲਾ ਪ੍ਰੋਗਰਾਮ ਅਫ਼ਸਰ, ਸ੍ਰੀ ਬੀ.ਐਸ.ਤੁਲੀ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ, ਸ੍ਰੀ ਕ੍ਰਿਸ਼ਨ ਲਾਲ ਮਲਿਕ ਸਮਾਜ ਸੇਵੀ ਅਤੇ ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫ਼ਸਰ ਆਦਿ ਹਾਜ਼ਰ ਸਨ।
ਡਾ: ਸੁਭਾਸ਼ ਬੱਤਾ ਸਿਵਲ ਸਰਜਨ ਲੁਧਿਆਣਾ ਬੱਚਤ ਭਵਨ ਵਿਖੇ ਪਲਸ ਪੋਲੀਓ ਦੇ ਸਬੰਧ ਵਿੱਚ ਜ਼ਿਲ•ਾ ਟਾਸਕ ਫ਼ੋਰਸ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।
Post a Comment