ਸਰਦੂਲਗੜ੍ਹ 18 ਜਨਵਰੀ (ਸੁਰਜੀਤ ਸਿੰਘ ਮੋਗਾ) ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋ ਸਮੱਸਿਆ ਨੂੰ ਲੈ ਕੇ ਕਿਸਾਨਾ ਨੂੰ ਜਾਗਰੂਕ ਕਰਨ ਲਈ ਅਤੇ 18 ਮਾਰਚ ਦੇ ਦਿੱਲੀ ਘਿਰਾਉ ਦੀ ਤਿਆਰੀ ਵੱਜੋ ਮੋਟਰਸਾਇਕਲਾ ਤੇ ਮਾਰਚ ਕੱਢਿਆ ਗਿਆ, ਜਿਸ ਦੀ ਪ੍ਰਧਾਨਗੀ ਹਰਦੇਵ ਸਿੰਘ ਝੰਡੂਕੇ ਮੀਤ ਪ੍ਰਧਾਨ ਨੇ ਕੀਤੀ। ਇਹ ਮਾਰਚ ਮੋਟਰਸਾਇਕਲਾ ਤੇ ਪਿੰਡ ਫੱਤਾ ਮਾਲੋਕਾ ਤੋ ਜਟਾਣਾ ਖੁਰਦ, ਕੌਟਲਾ, ਚੂਹੜੀਆ, ਜਗਤਾਰਗੜ੍ਹ ਬਾਦਰਾ, ਕੁਸਲਾ, ਕੋਠੇ ਜਟਾਣਾ, ਜਟਾਣਾ ਕਲਾ, ਟਿੱਬੀ ਹਰੀ ਸਿੰਘ, ਮੀਰਪੁਰ ਖੁਰਦ, ਮੀਰਪੁਰ ਕਲਾ, ਆਦਮਕੇ ਅਤੇ ਆਲੀਕੇ ਆਦਿ ਵਿਚ ਕੀਤਾ ਗਿਆ। ਉਨ੍ਹਾ ਕਿਹਾ ਇਹ ਝੰਡਾ ਮਾਰਚ 17 ਜਨਵਰੀ ਤੋ 19 ਜਨਵਰੀ ਤੱਕ 30 ਪਿੰਡਾ 'ਚ ਕਰਨਗੇ। ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਸੰਬੋਧਨ ਕਰਦੇ ਹੋਏ ਕਰਦੇ ਹੋਏ ਕਿਹਾ ਕਿ ਕੇਦਰ ਸਰਕਾਰ ਦੀਆ ਗਲਤ ਨੀਤੀਆ ਕਾਰਣ ਕਿਸਾਨ ਕਰਜਾਈ ਹੋ ਗਿਆ ਹੈ। ਕਿਸਾਨ ਨੂੰ ਕਿਸਾਨੀ ਜਿਣਸਾ ਦੇ ਭਾਅ ਡਾ: ਸੁਵਾਮੀ ਨਾਥਣ ਦੀ ਰਿਪੋਰਟ ਮੁਤਾਬਕ ਗਿੱਤੇ ਜਾਣ, ਕਣਕ ਦਾ 65 ਰੁਪਏ ਕੁਇੱਟਲ ਕੀਤਾ ਵਾਧਾ ਬਹੁਤ ਥੋੜਾ ਹੈ। ਕਣਕ ਦਾ ਭਾਅ 2250 ਰੁਪਏ ਪ੍ਰਤੀ ਕੁਇਟੱਲ ਦਿੱਤਾ ਜਾਵੇ। ਜਿਲ੍ਹਾ ਸਕੱਤਰ ਦਰਸਨ ਸਿੰਘ ਜਟਾਣਾ ਨੇ ਵੀ ਕਿਹਾ ਕਿ ਜੇਕਰ ਕਿਸਾਨਾ ਦੀਆ ਮੰਗਾ 15 ਮਾਰਚ ਤੱਕ ਨਾ ਮੰਨੀਆ ਗਈਆ ਤਾ 18 ਮਾਰਚ ਨੂੰ ਸਾਰੇ ਦੇਸ ਦੇ ਕਿਸਾਨ ਦਿੱਲੀ ਦਾ ਘਿਰਾਉ ਕਰਨਗੇ। ਕਿਸਾਨਾ ਸਿਰ ਚੜਿਆ ਕਰਜਾ ਖਤਮ ਕੀਤਾ ਜਾਵੇ। ਇਸ ਮੌਕੇ ਬਲਾਕ ਜਨ ਸਕੱਤਰ ਸੰਤੋਖ ਸਿੰਘ ਖੈਰਾ, ਜਿਲ੍ਹਾ ਕਮੇਟੀ ਮੈਬਰ ਬਲਵੰਤ ਸਿੰਘ ਦਲੀਏਵਾਲਾ, ਸੇਰ ਸਿੰਘ ਹੀਰਕੇ ਮੀਤ ਪ੍ਰਧਾਨ, ਲਾਟ ਸਿੰਘ ਝੰਡਾ, ਗੁਰਚਰਨ ਸਿੰਘ ਕੋਸਲ, ਗੋਰਾ ਸਿੰਘ ਜਟਾਣਾ ਖੁਰਦ, ਡਿਪਟੀ ਸਿੰਘ, ਲਾਲੀ ਸਿੰਘ ਫੱਤਾ, ਜੱਗਾ ਸਿੰਘ ਫੱਤਾ, ਜਰਪਾਲ ਸਿੰਘ ਮੈਬਰ, ਹਰਦੇਵ ਸਿੰਘ ਝੰਡੂਕਾ, ਮਾਸਾ ਸਿੰਘ, ਅਮਿੰ੍ਰਤਪਾਲ ਸਿੰਘ, ਸੁੱਖੀ ਸਿੰਘ ਜਟਾਣਾ, ਗੁਰਸੇਵਕ ਸਿੰਘ ਹੀਰਕੇ ਆਦਿ ਹਾਜਿਰ ਸਨ।
Post a Comment