ਮਾਨਸਾ 18ਜਨਵਰੀ ( ਆਹਲੂਵਾਲੀਆ ) ਕੇਂਦਰੀ ਮਜ਼ਦੂਰ ਸਿੱਖਿਆ ਬੋਰਡ, ਕਿਰਤ ਅਤੇ ਰੋਜ਼ਗਾਰ ਮੰਤਰਾਲਾ ਭਾਰਤ ਸਰਕਾਰ, ਚੰਡੀਗੜ• ਵੱਲੋਂ ਰੂਰਲ ਡਿਵੈਲਪਮੈਂਟ ਫਾਊਂਡੇਸ਼ਨ, ਬਠਿੰਡਾ, ਗ੍ਰਾਮ ਪੰਚਾਇਤ, ਮੌਜੀਆ ਦੇ ਸਹਿਯੋਗ ਨਾਲ ਪਿੰਡ ਮੌਜੀਆ ਬਲਾਕ ਅਤੇ ਜਿਲ•ਾ ਮਾਨਸਾ ਵਿਖੇ ਦੋ ਰੋਜ਼ਾ ਅਸੰਗਠਿਤ ਮਜ਼ਦੂਰਾਂ ਅਤੇ ਉਨ•ਾਂ ਦੀਆਂ ਪਤਨੀਆਂ ਲਈ ਜੀਵਨ ਗੁਣਵਤਾ ਸੁਧਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਸੰਚਾਲਨ ਸ਼੍ਰੀ ਜਗਦੀਪ ਸਿੰਘ ਸਿੱਖਿਆ ਅਫਸਰ ਦੁਆਰਾ ਕੀਤਾ ਗਿਆ। ਭੂਮਿਕਾ ਨਿਭਾਈ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਪਤੀ-ਪਤਨੀ ਨੂੰ ਬੇਹਤਰ ਪਰਿਵਾਰ ਬਣਾਉਣ ਲਈ ਆਪਸੀ ਤਾਲਮੇਲ ਅਤੇ ਸਹਿਯੋਗ ਦੀ ਅਤੀ ਲੋੜ ਹੈ। ਪ੍ਰੋਗਰਾਮ ਦੇ ਮੁੱਖ ਸੰਚਾਲਕ ਸ੍ਰੀ ਜਗਦੀਪ ਸਿੰਘ ਸਿੱਖਿਆ ਅਫਸਰ ਨੇ 20 ਜੋੜਿਆਂ ਨੂੰ ਪਰਿਵਾਰਕ ਭਲਾਈ ਪ੍ਰੋਗਰਾਮ, ਜੀਵਨ ਗੁਣਵਤਾ ਸੁਧਾਰ ਕਲਾ ਅਤੇ ਤਰੀਕਿਆ ਬਾਰੇ, ਪਰਿਵਾਰਿਕ ਸਬੰਧਾਂ ਦਾ ਜੀਵਨ ਵਿੱਚ ਮਹੱਤਤਾ, ਪਰਿਵਾਰਿਕ ਬਜਟ, ਛੋਟੀ ਬੱਚਤਾਂ, ਕਰਜੇ ਮੁਕਤੀ ਦੀਆਂ ਸਕੀਮਾਂ ਸਵੈ ਰੋਜਗਾਰ ਸਕੀਮਾਂ, ਜਨ ਸ੍ਰੀ ਬੀਮਾ ਯੋਜਨਾ, ਕੇਂਦਰ ਅਤੇ ਰਾਜ ਸਰਕਾਰ ਦੀ ਭਲਾਈ ਸਕੀਮਾਂ ਨਸ਼ੇ ਦੇ ਪਰਿਵਾਰ ਉਪਰ ਪੈ ਰਹੇ ਮਾੜੇ ਪ੍ਰਭਾਵ ਤੋਂ ਬਚਣ ਲਈ ਨੁਕਤੇ ਆਦਿ ਬਾਰੇ ਜਾਗਰੂਕ ਕੀਤਾ ।ਪ੍ਰੋਗਰਾਮ ਦੀ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ, ਤਲਵੰਡੀ ਸਾਬੋ ਪਾਵਰ ਲਿਮ: ਦੇ ਕਮਾਂਡਰ ਪੀ.ਸੀ.ਦਾਸ਼ ਮੁੱਖੀ ਸੀ ਐਮ ਆਰ ਅਤੇ ਮੈਡਮ ਪ੍ਰੀਤੀ ਰਾਵਤ ਪੀ ਆਰ ਓ ਨੇ ਕੀਤੀ ਅਤੇ ਕਿਹਾ ਕਿ ਵਧੀਆ ਪਰਿਵਾਰ ਬਣਾਉਣ ਲਈ ਚੰਗੇ ਕੰਮ ਲਈ ਪਹਿਲ ਕਦਮੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਸਰਬ ਸ੍ਰੀ ਕਰਮਜੀਤ ਸਿੰਘ ਪ੍ਰੋਜੈਕਟ ਕੋਆਰਡੀਨੇਟ, ਸਟੇਟ ਅਵਾਰਡੀ ਨਿਰਮਲ ਸਿੰਘ, ਅਵਤਾਰ ਸਿੰਘ ਸਰਪੰਚ, ਸ਼ਿੰਦਰ ਪਾਲ ਕੌਰ ਆਗਣਵਾੜੀ ਵਰਕਰ ਨੇ ਵੀ ਸੰਬੋਧਨ ਕੀਤਾ ।
Post a Comment