10 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਪੁਲਿਸ ਨੇ ਲੜਕੀ ਨੂੰ ਲੱਭ ਕੀਤਾ ਮਾਪਿਆ ਦੇ ਹਵਾਲੇ
ਨਾਭਾ 4 ਜਨਵਰੀ (ਜਸਬੀਰ ਸਿੰਘ ਸੇਠੀ)-ਦਿੱਲੀ ਵਿਖੇ ਗੈਂਗ ਰੇਪ ਦੀ ਘਟਨਾਂ ਤੋਂ ਬਾਅਦ ਜਿਸ ਤਰ•ਾਂ ਪੂਰੇ ਦੇਸ਼ ਵਿੱਚ ਸਘੰਰਸ਼ ਛੇੜਿਆ ਗਿਆ ਹੈ ਉਸ ਤੋਂ ਬਾਅਦ ਸਰਕਾਰ ਅਤੇ ਪੁਲਿਸ ਵੱਲੋਂ ਲੜਕੀ ਨਾਲ ਹਰ ਜੁੜੇ ਹੋਏ ਮਾਮਲੇ ਨੂੰ ਅਤਿ ਗੰਭੀਰਤਾਂ ਨਾਲ ਲਿਆ ਜਾ ਰਿਹਾ ਹੈ। ਪਟਿਆਲਾ ਜਿਲ•ੇ ਵਿਖੇ ਲੜਕੀ ਵੱਲੋਂ ਖੁਦਕਸ਼ੀ ਕਰਨ ਦੇ ਮਾਮਲੇ ਵਿੱਚ ਜਿਸ ਤਰ•ਾਂ ਪੰਜਾਬ ਸਰਕਾਰ ਵੱਲੋਂ ਪੁਿਲਸ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਉਸ ਨਾਲ ਹੁਣ ਪੰਜਾਬ ਪੁਲਿਸ ਲੜਕੀਆਂ ਦੇ ਮਾਮਲੇ ਗੰਭੀਰਤਾਂ ਨਾਲ ਲੈ ਰਹੀ ਹੈ। ਕੁਝ ਇਸ ਤਰ•ਾਂ ਦਾ ਹੀ ਮਾਮਲਾ ਅੱਜ ਥਾਣਾ ਸਦਰ ਨਾਭਾ ਅਧੀਨ ਪੈਂਦੀ ਚੌਂਕੀ ਛੀਟਾਂਵਾਲਾ ਦੇ ਪਿੰਡ ਕੋਟ ਕਲਾਂ ਦੀ ਲੜਕੀ ਦੇ ਗੁੰਮ ਹੋਣ ਦਾ ਸਾਹਮਣੇ ਆਇਆ ਹੈ ਜਿਸ ਨਾਲ ਨਾਭਾ ਪੁਲਿਸ ਹੀ ਨਹੀਂ ਬਲਕਿ ਪੰਜਾਬ ਸਰਕਾਰ ਨੂੰ ਭਾਜੜਾਂ ਪੈ ਗਈਆਂ ਸਨ ਪਰ ਖੁਸ਼ਕਿਸਮਤੀ ਨਾਲ ਘਟਨਾ ਦੇ ਕਰੀਬ 10 ਘੰਟਿਆਂ ਦੀ ਸਖਤ ਮਿਹਨਤ ਸਦਕਾ ਲੜਕੀ ਨੂੰ ਲ¤ਭ ਕੇ ਨਾਭਾ ਪੁਲਿਸ ਨੇ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿ¤ਤਾ ਹੈ ਜੋ ਪੰਜਾਬ ਸਰਕਾਰ ਲਈ ਵੀ ਰਾਹਤ ਸਿੱਧ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੇਰ ਸ਼ਾਮ ਡੀ.ਐਸ.ਪੀ. ਨਾਭਾ ਰਾਜਵਿੰਦਰ ਸਿੰਘ ਸੋਹਲ ਨੇ ਦ¤ਸਿਆ ਕਿ ਪਿੰਡ ਕੋਟਕਲਾਂ ਦੀ ਨੌਜਵਾਨ ਲੜਕੀ ਹਰਪ੍ਰੀਤ ਕੌਰ ਉਰਫ ਮਨੀ (20) ਪੁ¤ਤਰੀ ਕੇਹਰ ਸਿੰਘ ਸਵੇਰੇ ਕਰੀਬ 5 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮ¤ਥਾ ਟੇਕਣ ਲਈ ਗਈ ਸੀ ਜਿਥੋ ਉਹ ਅਚਾਨਕ ਗੁੰਮ ਹੋ ਗਈ, ਜਿਸਦੀ ਸੂਚਨਾ ਪਰਿਵਾਰਕ ਮੈਂਬਰਾਂ ਨੇ ਕਰੀਬ 10 ਵਜੇ ਥਾਣਾ ਛੀਟਾਂਵਾਲਾ ਨੂੰ ਦਿ¤ਤੀ ਅਤੇ ਜਲਦ ਹੀ ਇਸ ਦੀ ਸੂਚਨਾਂ ਉਚ ਅਧਿਕਾਰੀਆਂ ਨੂੰ ਕਰ ਦਿੱਤੀ। ਉਨ•ਾਂ ਕਿਹਾ ਕਿ ਸਰਕਾਰ ਦੇ ਆਦੇਸ਼ਾ ਤੇ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਇੰਸ: ਮਾਂਗਟ ਦੀ ਅਗਵਾਈ ਵਿ¤ਚ 6 ਟੀਮਾਂ ਦਾ ਗਠਨ ਕੀਤਾ, ਜਿਨ•ਾਂ ਦੀ ਅਗਵਾਈ ਏ.ਐਸ.ਆਈ. ਮੋਹਰ ਸਿੰਘ ਅਤੇ ਏ.ਐਸ.ਆਈ. ਜਸਵੰਤ ਸਿੰਘ ਇੰਚ: ਗਲਵ¤ਟੀ ਕਰ ਰਹੇ ਸਨ ਜੋ ਕਿ ਵ¤ਖ-ਵ¤ਖ ਜਗ•ਾ ਲਈ ਰਵਾਨਾ ਕੀਤੀਆਂ। ਸ. ਸੋਹਲ ਨੇ ਦ¤ਸਿਆ ਕਿ ਜਿੰਨੇ ਵੀ ਵਾਹਨ ਇਸ ਸੜਕ ਤੋਂ ਗੁਜ਼ਰੇ ਉਨ•ਾਂ ਦੀ ਡਿਟੇਲ ਕਢਵਾ ਕੇ ਉਨ•ਾਂ ਤੋਂ ਪੁ¤ਛਿਆ ਗਿਆ ਤਾਂ ਪਤਾ ਲ¤ਗਿਆ ਕਿ ਕੋਈ ਟੈਂਪੂ 409 ਵਾਲਾ ਵਿਅਕਤੀ ਉਸਨੂੰ ਬਿਠਾ ਕੇ ਲੈ ਗਿਆ ਹੈ ਅਤੇ ਦੇਰ ਸ਼ਾਮ ਉਕਤ ਟੈਪੂ ਮਾਲਕ ਭਰਪੂਰ ਸਿੰਘ ਪੁੱਤਰ ਪਿਆਰਾ ਸਿੰਘ ਲੜਕੀ ਨੂੰ ਪਿੰਡ ਛੀਟਾਂਵਾਲਾ ਲੈ ਆਇਆ ਜਿਥੋਂ ਪੁਲਿਸ ਨੇ ਲੜਕੀ ਨੂੰ ਪਰਿਵਾਰ ਵਾਲਿਆ ਦੇ ਹਵਾਲੇ ਕਰ ਦਿੱਤਾ। ਡੀ.ਐਸ.ਪੀ. ਨੇ ਕਿਹਾ ਕਿ ਡਰਾਇਵਰ ਆਪਣੇ ਪਰਿਵਾਰ ਸਮੇਤ ਪਟਿਆਲਾ ਹੁੰਦੇ ਹੋਏ ਚੰਡੀਗੜ ਜਾ ਰਿਹਾ ਸੀ ਜਿਸਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਲੜਕੀ ਨੇ ਉਸਤੋਂ ਲਿਫਟ ਲਈ ਅਤੇ ਉਸਨੇ ਦੱਸਿਆ ਕਿ ਉਸਦੀ ਛੀਟਾਵਾਲਾ ਰਿਸ਼ਤੇਦਾਰੀ ਹੈ। ਡਰਾਇਵਰ ਵੱਲੋਂ ਚੰਡੀਗੜ ਕੰਮ ਲਈ ਜਾਣਾ ਸੀ ਇਸ ਕਰਕੇ ਉਹ ਆਪਣੇ ਪਰਿਵਾਰ ਅਤੇ ਗੁੰਮ ਹੋਈ ਲੜਕੀ ਨੂੰ ਪਟਿਆਲਾ ਵਿਖੇ ਰਿਸ਼ਤੇਦਾਰੀ ਵਿੱਚ ਛੱਡ ਦਿੱਤਾ ਅਤੇ ਵਾਪਸੀ ਸਮੇਂ ਉਹ ਵਾਪਿਸ ਆ ਗਿਆ। ਡੀ.ਐਸ.ਪੀ ਨਾਭਾ ਨੇ ਦੱਸਿਆ ਲੜਕੀ ਪਿਛਲੇ 4 ਸਾਲਾਂ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਕਿਉਕਿ ਕੁ¤ਝ ਸਮਾਂ ਪਹਿਲਾਂ ਉਸਦੀ ਮਾਤਾ ਦੀ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਕਾਰਵਾਈ ਤੇ ਤਸ਼¤ਲੀ ਪ੍ਰਗਟਾਉਂਦਿਆਂ ਕਿਹਾ ਕਿ ਨਾਭਾ ਪੁਲਿਸ ਨੇ ਉਨ•ਾਂ ਦਾ ਭਰਪੂਰ ਸਾਥ ਦਿ¤ਤਾ ਹੈ ਕਿਉਂ ਜੋ ਕਰੀਬ 10 ਘੰਟੇ ਵਿ¤ਚ ਹੀ ਉਨ•ਾਂ ਦੀ ਲੜਕੀ ਉਨ•ਾਂ ਨੂੰ ਮਿਲ ਗਈ ਹੈ।
ਨਾਭਾ ਦੇ ਪਿੰਡ ਕੋਟ ਕਲਾਂ ਤੋਂ ਗਾਇਬ ਹੋਈ ਲੜਕੀ ਨੂੰ ਉਸਦੇ ਪਰਿਵਾਰ ਨੂੰ ਸੌਂਪਦੇ ਹੋਏ ਡੀ.ਐਸ.ਪੀ ਨਾਭਾ ਰਾਜਵਿੰਦਰ ਸਿੰਘ ਸੋਹਲ ਅਤੇ ਪੁਲਿਸ ਪਾਰਟੀ ਸਮੇਤ।

Post a Comment