ਨਾਭਾ, 4 ਜਨਵਰੀ (ਜਸਬੀਰ ਸਿੰਘ ਸੇਠੀ)-ਸ੍ਰੋਮਣੀ ਅਕਾਲੀ ਦਲ ਦਿਹਾਤੀ ਨਾਭਾ ਦਾ ਵਿਸਥਾਰ ਜਲਦੀ ਹੀ ਸ. ਮੱਖਣ ਸਿੰਘ ਲਾਲਕਾ ਅਤੇ ਜਿਲ੍ਹਾ ਪ੍ਰਧਾਨ ਸ. ਫੌਜਇੰਦਰ ਸਿੰਘ ਮੁਖਮੈਲਪੁਰ ਦੀ ਸਲਾਹ ਨਾਲ ਜਲਦੀ ਹੀ ਕਰ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਵਿਚ ਆਉਣ ਵਾਲੀਆਂ ਪੰਚਾਇਤ ਅਤੇ ਬਲਾਕ ਸੰਮਤੀ ਜਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰਨ ਲਈ ਟਕਸਾਲੀ ਵਰਕਰਾਂ ਨੂੰ ਮਾਣ ਦੇਣਾਂ ਜਰੂਰੀ ਬਣਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਰਪੰਚ ਬਲਤੇਜ ਸਿੰਘ ਖੋਖ ਸਰਕਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਦਿਹਾਤੀ ਨਾਭਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਕਾਂਗਰਸੀ ਲੀਡਰਾਂ ਦਾ ਵੀ ਸਵਾਗਤ ਕਰਦੇ ਹਨ ਪਰ ਕੁਰਬਾਨੀ ਵਾਲੇ ਵਰਕਰਾਂ ਦਾ ਅਹੁਦੇਦਾਰੀਆਂ ਵਿਚ ਖਾਸ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਨੂੰ ਤਰੱਕੀਆਂ ਵੱਲ ਲੈ ਕੇ ਜਾ ਰਹੀ ਹੈ ਜੋ ਕਿ ਕਾਂਗਰਸ ਨੂੰ ਹਜਮ ਨਹੀਂ ਹੋ ਰਿਹਾ, ਇਸ ਕਰਕੇ ਕਾਂਗਰਸ ਦੇ ਲੀਡਰ ਹਰ ਰੋਜ ਭੜਕਾਊ ਬਿਆਨਬਾਜੀ ਕਰ ਰਹੇ ਹਨ। ਪੰਜਾਬ ਦੇ ਨੌਜਵਾਨ ਸ. ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਕਾਰਨ ਅੱਜ ਧੜਾ-ਧੜ ਸ੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸ. ਗੁਰਦਿਆਲਇੰਦਰ ਸਿੰਘ ਬਿੱਲੂ ਸਾਬਕਾ ਚੇਅਰਮੈਨ, ਗੁਰਬਖਸ਼ ਸਿੰਘ ਸਿਵੀਆ ਮੈਂਬਰ ਜਿਲ੍ਹਾ ਪ੍ਰੀਸ਼ਦ, ਪ੍ਰੋ. ਹਰਬੰਸ ਸਿੰਘ ਥੂਹੀ, ਹਰਪਾਲ ਸਿੰਘ ਅਲੌਹਰਾਂ, ਸ. ਗੁਰਬਖਸ਼ੀਸ ਸਿੰਘ ਭੱਟੀ ਪ੍ਰਧਾਨ ਨਗਰ ਕੌਂਸਲ, ਬਹਾਦਰ ਸਿੰਘ ਸਰਪੰਚ ਲੱਧਾਹੇੜੀ, ਰਣਜੀਤ ਸਿੰਘ ਸਰਪੰਚ ਦੋਦਾ, ਪੋਲਾ ਸਿੰਘ ਸਾਬਕਾ ਸਰਪੰਚ ਬਿਨਾਹੇੜੀ ਆਦਿ ਹਾਜਰ ਸਨ।

Post a Comment