ਕੋਟਕਪੂਰਾ/4ਜਨਵਰੀ/ਜੇ.ਆਰ.ਅਸੋਕ/ ਦੇਸ ਦੇ ਪੰਜਾਬੀ ਲੋਕ ਗਾਇਕ, ਫਿਲਮੀ ਅਦਾਕਾਰ ਗੁਰਦਾਸ ਮਾਨ ਦਾ ਜਨਮ ਦਿਨ ਉਨ•ਾਂ ਦੇ ਦੋਸਤ ਯਸ਼ (ਬਿਟੂ) ਕੋਟਕਪੂਰਾ ਦੇ ਗ੍ਰਹਿ ਵਿਖੇ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਕਾਮਨਾ ਕੀਤੀ ਕਿ ਪ੍ਰਮਾਤਮਾ ਉਨ•ਾਂ ਦੀ ਉਮਰ ਲੰਬੀ ਕਰੇ, ਉਹ ਸਦਾ ਖੁਸ਼ ਰਹਿਣ । ਉਨ•ਾਂ ਨੇ ਮਾਨ ਦਾ ਜਨਮ ਦਿਨ ਕੇਕ ਕਟਕੇ, ਨੱਚ ਟੱਪਕੇ ਮਨਾਉਂਦਿਆ ਹੋਇਆ ਕਿਹਾ ਅੱਜ ਕੱਲ ਦੇ ਗੀਤਕਾਰਾਂ ਨੂੰ ਗੁਰਦਾਸ ਮਾਨ ਦੇ ਗੀਤਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਉਨ•ਾਂ ਵਾਂਗ ਸਦਾਬਹਾਰ ਅਤੇ ਪਰਿਵਾਰਕ ਗੀਤ ਗਾਉਣ । ਇਸ ਸਮੇਂ ਗੁਰਦਾਸ ਮਾਨ ਦੇ ਫ਼ੈਨ ਵਿੱਕੀ ਬਹਿਲ, ਅਮਿਤ ਬਜ਼ਾਜ, ਹੈਰੀ ਬਜ਼ਾਜ, ਰਵੀ ਬਹਿਲ, ਪੁਨੀਤ ਬਹਿਲ, ਨਿਸ਼ਾ ਬਹਿਲ, ਹਨੀ ਸੰਘਾ, ਗਗਨ, ਅਮਨ ਸੰਧੂ, ਵੀਰਪਾਲ ਕਲੇਰ, ਮੰਨੂ ਆਦਿ ਹਾਜਰ ਸਨ ।


Post a Comment