ਲੁਧਿਆਣਾ, 4 ਜਨਵਰੀ: (ਸਤਪਾਲ ਸੋਨ) ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਨਅੱਤਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਜ ਬੱਚਤ ਭਵਨ ਵਿਖੇ ਪੰਜਾਬ ਇੰਡਸਟਰੀਅਲ ਫੈਸੀਲੀਟੇਸ਼ਨ ਐਕਟ-2005 ਤਹਿਤ ਜਿਲਾ ਪੱਧਰੀ ਸਿੰਗਲ ਵਿੰਡੋ ਕਲੀਅਰੈਸ ਕਮੇਟੀ ਦੀ 20ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਨਅੱਤਾਂ ਨਾਲ ਸਬੰਧਤ ਪੈਡਿੰਗ ਕੇਸਾਂ ਦੇ ਜਲਦੀ ਨਿਪਟਾਰੇ ਕਰਨ ਦੀ ਹਦਾਇਤ ਕੀਤੀ ਤਾਂ ਜੋ ਸਨਅੱਤਕਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਵਿੱਚ ਉਘੇ ਸਨਅਤਕਾਰ ਸ੍ਰੀ ਵਿਨੋਦ ਥਾਪਰ ਨੇ ਕਿਹਾ ਕਿ ਜੀ.ਟੀ.ਰੋਡ, ਜੱਸੀਆਂ ਰੋਡ ਸਾਹਮਣੇ ਸੈਣੀ ਗੈਰਜ਼ ਵਿਖੇ ਬਣ ਰਹੀ ਸੜਕ ਦਾ ਕੰਮ ਰੁਕਿਆ ਪਿਆ ਹੈ, ਜਿਸ ‘ਤੇ ਸ੍ਰੀ ਜੀ.ਐਸ.ਘੁੰਮਣ ਜੌਨਲ ਕਮਿਸ਼ਨਰ ਨੇ ਕੰਮ ਜਲਦੀ ਸੁਰੂ ਕਰਵਾਉਣ ਦਾ ਭਰੋਸਾ ਦਿਵਾਇਆ।ਸ੍ਰੀ ਰਾਜਨ ਗੁਪਤਾ ਨੇ ਫੋਕਲ ਪੁਆਇੰਟ ਫੇਜ਼-4 ਵਿੱਚ 11 ਕੇ.ਵੀ.ਏ.ਨਿਕਸ ਫੀਡਰ ਅਤੇ ਕੁੰਦਨ ਫੀਡਰ ਵਾਲੇ ਹਲਕੇ ਵਿੱਚ ਅਣ-ਸ਼ਡਿਊਲ ਪਾਵਰ ਕੱਟ ਦੀ ਸਮੱਸਿਆ ਬਾਰੇ ਜਾਣੂ ਕਰਵਾਂਉਦਿਆ ਕਿਹਾ ਕਿ ਵਾਰ-ਵਾਰ ਕੱਟ ਲੱਗਣ ਕਾਰਨ ਉਦਯੋਗਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਇਸ ‘ਤੇ ਸ੍ਰੀ ਸੰਦੀਪ ਗਰਗ ਐਡੀਸ਼ਨਲ ਨਿਗਰਾਨ ਇੰਜਨੀਅਰ ਬਿਜਲੀ ਬੋਰਡ ਨੇ ਦੱਸਿਆ ਕਿ ਤਾਜਪੁਰ ਰੋਡ ਵਿਖੇ 66 ਕੇ.ਵੀ. ਸਮਰੱਥਾ ਵਾਲਾ ਪਾਵਰ ਗਰਿੱਡ 6 ਮਹੀਨੇ ਦੇ ਅਰਸੇ ਵਿੱਚ ਸਥਾਪਿਤ ਹੋਣ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਸਨਅਤਕਾਰ ਸ੍ਰੀ ਰਾਜ ਕੁਮਾਰ ਸਿੰਗਲਾ ਨੇ ਸਾਹਨੇਵਾਲ ਅਤੇ ਕੁਹਾੜਾ ਟੈਪੂ ਯੂਨੀਅਨ ਵੱਲੋਂ ਵਧੇਰੇ ਪੈਸੇ ਵਸੂਲਣ ਦੀਆਂ ਵਧੀਕੀਆਂ ਵੱਲ ਧਿਆਨ ਦਿਵਾਉਣ ਤੇ ਵਧੀਕ ਡਿਪਟੀ ਕਮਿਸ਼ਨਰ ਨੇ ਇਹ ਮਾਮਲਾ ਲਿਖਤੀ ਰੂਪ ਵਿੱਚ ਪੇਸ਼ ਕਰਨ ਲਈ ਕਿਹਾ। ਸਨਅਤਕਾਰ ਸ੍ਰੀ ਜੀ.ਐਸ.ਕਾਹਲੋਂ ਨੇ ਸ਼ਿਕਾਇਤ ਕੀਤੀ ਕਿ ਫੋਕਲ ਪੁਆਇੰਟ ਵਿਖੇ ਭਾਰੀ ਵਾਹਨ ਟਰੱਕ ਆਦਿ ਸੜਕਾਂ ‘ਤੇ ਖੜੇ ਕੀਤੇ ਜਾਂਦੇ ਹਨ ਅਤੇ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂੰਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਰਮੀਤ ਸਿੰਘ ਕੁਲਾਰ ਨੇ ਢੰਡਾਰੀ ਪੁਲ ਕੋਲ ਭਾਰੀ ਵਾਹਨਾਂ ਕਾਰਨ ਟਰੈਫਿਕ ਵਿੱਚ ਰੁਕਾਵਟ ਸਬੰਧੀ ਸ਼ਿਕਾਇਤ ਕੀਤੀ, ਜਿਸ ‘ਤੇ ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਪੁਲਿਸ ਅਧਿਕਾਰੀ ਨੂੰ ਇਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕਿਹਾ। ਸਨਅਤਕਾਰ ਸ੍ਰੀ ਰਾਜ ਕੁਮਾਰ ਸਿੰਗਲਾ ਵੱਲੋਂ ਜਨਤਾ ਨਗਰ ਸ਼ਿਮਲਾਪੁਰੀ ਦੇ ਏਰੀਏ ਨੂੰ ਇੰਡਸਟਰੀਅਲ ਏਰੀਆ ਘੋਸ਼ਿਤ ਕਰਨ ਲਈ ਮਾਸਟਰ ਪਲਾਨ ਵਿੱਚ ਸੋਧ ਕਰਨ ਸਬੰਧੀ ਧਿਆਨ ਵਿੱਚ ਲਿਆਉਣ ‘ਤੇ ਨਗਰ-ਨਿਗਮ ਦੇ ਜਂੌਨਲ ਕਮਿਸ਼ਨਰ ਸ੍ਰੀ ਜੀ.ਐਸ.ਘੁੰਮਣ ਨੇ ਕਿਹਾ ਕਿ ਹਾਊਸ ਦੀ ਮੀਟਿੰਗ ਦੇ ਏਜੰਡੇ ਵਿੱਚ ਇਹ ਮਾਮਲਾ ਵਿਚਾਰਿਆ ਜਾਵੇਗਾ। ਸਨਅਤਕਾਰ ਵੱਲੋਂ ਫੇਜ਼-5 ਦੀਆਂ ਸੜਕਾਂ ਦੀ ਮਾੜੀ ਹਾਲਤ ਦੇ ਮੁੱਦੇ ‘ਤੇ ਸਬੰਧਤ ਅਧਿਕਾਰੀ ਨੇ ਜਲਦੀ ਕੰਮ ਸੁਰੂ ਕਰਵਾਉਣ ਦਾ ਭਰੋਸਾ ਦਿਵਾਇਆ। ਸਨਅਤਕਾਰ ਸ੍ਰੀ ਰਾਜਨ ਗੁਪਤਾ ਨੇ ਫੋਕਲ ਪੁਆਇੰਟ-4 ਏ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਠੀਕ ਕਰਨ ਲਈ ਨਵੀਆਂ ਪਾਈਪ ਲਾਈਨਾਂ ਅਤੇ ਸਟੌਰਮੀ ਸੀਵਰ ਵਿਛਾਉਣ ਦਾ ਮੁੱਦਾ ਉਠਾਇਆ, ਜਿਸ ‘ਤੇ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀ ਨੂੰ ਇਸ ਏਰੀਏ ਦੇ ਪਾਣੀ ਦੇ ਸੈਪਲ ਚੈਕ ਕਰਕੇ ਅਗਲੇਰੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਮੀਟਿੰਗ ਵਿੱਚ ਗੁਰੂ ਨਾਨਕ ਇੰਜਨੀਅਰਿੰਗ ਕਾਲਜ਼ ਰੋਡ ਗਲੀ ਨੰ:-5 ਭਾਈ ਹਿੰਮਤ ਸਿੰਘ ਨਗਰ ਦੁੱਗਰੀ ਰੋਡ ਵਿਖੇ ਹਾਈ ਪਾਵਰ ਤਾਰਾਂ ਦੀ ਉਚਾਈ ਘੱਟ ਹੋਣ ਦੀ ਸਮੱਸਿਆ ‘ਤੇ ਵਧੀਕ ਡਿਪਟੀ ਕਮਿਸ਼ਨਰ ਨੇ ਇਸ ਸਮੱਸਿਆ ਦੇ ਹੱਲ ਲਈ ਵੱਖਰੀ ਕਮੇਟੀ ਬਨਾਉਣ ਦੇ ਆਦੇਸ਼ ਦਿੱਤੇ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਿਲਾ ਉਦਯੋਗ ਕੇਂਦਰ ਦੇ ਸਹਾਇਕ ਜਨਰਲ ਮੈਨੇਜਰ ਸ੍ਰੀ ਸੁਖਮਿੰਦਰ ਸਿੰਘ ਰੇਖੀ, ਸ੍ਰੀ ਜੀ.ਐਸ. ਘੁੰਮਣ ਜਂੌਨਲ ਕਮਿਸ਼ਨਰ ਨਗਰ ਨਿਗਮ, ਸ੍ਰੀ ਸੰਦੀਪ ਗਰਗ ਵਧੀਕ ਨਿਗਰਾਨ ਇੰਜਨੀਅਰ ਪਾਵਰ ਕਾਮ, ਸ੍ਰੀ ਵਿਨੋਦ ਥਾਪਰ ਚੇਅਰਮੈਨ ਨੈਟਵੀਅਰ ਕਲੱਬ, ਸਨਅੱਤਕਾਰ ਸ੍ਰੀ ਹਰੀਸ਼ ਕੈਰਪਾਲ ਜਾਇਟ ਸਕੱਤਰ ਨੈ¤ਟਵੀਅਰ ਕਲੱਬ,ਸ੍ਰੀ ਬਦੀਸ਼ ਜਿੰਦਲ, ਸ੍ਰੀ ਰਾਜ ਕੁਮਾਰ ਸਿੰਗਲਾ, ਸ੍ਰੀ ਗੁਰਮੀਤ ਸਿੰਘ ਕੁਲਾਰ, ਸ੍ਰੀ ਰਾਜਨ ਗੁਪਤਾ, ਸ੍ਰੀ ਡੀ.ਡੀ.ਵਰਮਾ, ਸ੍ਰੀ ਜੀ.ਐਸ.ਕਾਹਲੋਂ, ਸ੍ਰੀ ਂਜਸਵਿੰਦਰ ਸਿੰਘ ਠੁਕਰਾਲ, ਹੋਰ ਉ¤ਘੇ ਸਨਅਤਕਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬੱਚਤ ਭਵਨ ਵਿਖੇ ਜਿਲਾ ਪੱਧਰੀ ਸਿੰਗਲ ਵਿੰਡੋ ਕਲੀਅਰੈਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।

Post a Comment