ਪਟਿਆਲਾ, 1 ਜਨਵਰੀ (ਗਂਟਕੋਹ)-ਸਿਹਤ ਵਿਭਾਗ ਵੱਲੋਂ ਗਰੀਬੀ ਰੇਖਾ ਤੋ ਹੇਠਾ ਰਹਿ ਰਹੇ ਪਰਿਵਾਰਾ ਲਈ ਚਲਾਈ ਗਈ ਰਾਸ਼ਟਰੀ ਸਿਹਤ ਬੀਮਾਂ ਯੋਜਨਾਂ ਅਧੀਨ ਆਉਂਦੇ ਲਾਭਪਾਤਰੀਆਂ ਜਿਨ•ਾ ਦੇ ਕਾਰਡ ਦੀ ਮਿਆਦ ਨਵੰਬਰ 2012 ਵਿਚ ਸਮਾਪਤ ਹੋ ਗਈ ਸੀ, ਦੀ ਮਿਆਦ ਨੂੰ ਸਰਕਾਰ ਵੱਲੋਂ 28 ਫਰਵਰੀ 2013 ਤੱਕ ਵਧਾ ਦਿਤਾ ਗਿਆ ਹੈ। ਸਿਵਲ ਸਰਜਨ ਪਟਿਆਲਾ ਡਾ: ਊਸ਼ਾ ਬਾਂਸਲ ਨੇ ਦੱਸਿਆ ਕਿ ਸਰਕਾਰ ਵੱਲੋ ਚੁਕਿਆ ਗਿਆ ਇਹ ਕਦਮ ਰਾਸ਼ਟਰੀ ਸਿਹਤ ਬੀਮਾਂ ਯੋਜਨਾਂ ਅਧੀਨ ਲਾਭ ਲੈ ਰਹੇ ਲਾਭਪਾਤਰੀਆਂ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ। ਡਾ: ਬਾਂਸਲ ਨੇ ਦੱਸਿਆ ਕਿ ਇਸ ਯੋਜਨਾਂ ਤਹਿਤ ਜਿਨ•ਾਂ ਲਾਭਪਾਤਰੀਆਂ ਨੇ ਆਪਣੇ ਕਾਰਡ ਬਣਵਾਏ ਹਨ ਉਨ•ਾਂ ਨੂੰ ਬਿਮਾਰ ਹੋਣ ਸਮੇਂ ਯਕੀਨੀ ਤੌਰ ਤੇ ਆਪਣਾ ਇਲਾਜ ਯੋਜਨਾਂ ਨਾਲ ਸਬੰਧਤ ਹਸਪਤਾਲਾਂ ਵਿਚ ਕਰਵਾਉਣਾ ਚਾਹੀਦਾ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ: ਹਰਦੀਪ ਬਰਿਆਰ ਨੇ ਦੱਸਿਆ ਕਿ ਜ਼ਿਲ•ੇ ਅਧੀਨ ਆਉਂਦੇ ਸਾਰੇ ਸਰਕਾਰੀ ਹਸਪਤਾਲ ਤੇ ਯੋਜਨਾਂ ਸਬੰਧੀ ਜੁੜੇ ਪ੍ਰਾਈਵੇਟ ਹਸਪਤਾਲਾ/ਨਰਸਿੰਗ ਹੋਮਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲਾਭ ਪਾਤਰੀਆਂ ਨੂੰ ਲਾਭ ਦੇਣਾ 28 ਫਰਵਰੀ 2013 ਤੱਕ ਜਾਰੀ ਰੱਖਣ। ਇਸ ਵਿਚ ਕਿਸੇ ਕਿਸਮ ਦੀ ਅਣਗਹਿਲੀ ਨਾ ਕੀਤੀ ਜਾਵੇ। ਰਾਸ਼ਟਰੀ ਸਵਾਸਥ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੰਦਿਆ ਡਾ: ਬਰਿਆਰ ਨੇ ਦੱਸਿਆ ਕਿ ਇਹ ਯੋਜਨਾ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਲੋਕਾਂ ਵਾਸਤੇ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਪੰਜ ਮੈਂਬਰੀ ਪਰਿਵਾਰਾ ਦਾ 30/-ਰੁ: ਦੀ ਰਜਿਸਟਰੇਸ਼ਨ ਕਰਵਾਉਣ ਤੇ 30,000/-ਰੁ: ਦਾ ਬੀਮਾ ਇੱਕ ਸਾਲ ਵਾਸਤੇ ਲਗਭੱਗ 750 ਬੀਮਾਰੀਆਂ ਦਾ ਇਲਾਜ ਕਰਵਾਉਣ ਲਈ ਕੀਤਾ ਜਾਂਦਾ ਹੈ, ਜਿਸ ਲਈ ਮਰੀਜ਼ ਦਾ ਹਸਪਤਾਲ ਵਿੱਚ ਘੱਟੋ-ਘੱਟ 24 ਘੰਟੇ ਦਾਖਲ ਹੋਣਾ ਜ਼ਰੂਰੀ ਹੈ ਅਤੇ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਹੋਣ ਤੋ 1 ਦਿਨ ਪਹਿਲਾ ਹੋਣ ਵਾਲੇ ਸਾਰੇ ਟੈਸਟ ਆਦਿ ਅਤੇ ਦਾਖਲੇ ਉਪਰੰਤ ਇੱਲਾਜ ਕਰਵਾਉਣ ਤੋ ਬਾਅਦ ਛੁੱਟੀ ਹੋਣ ਉਪਰੰਤ 5 ਦਿਨ ਤੱਕ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਲਾਭ ਪਾਤਰੀ ਜਿਲ•ਾ ਪਟਿਆਲਾ ਵਿੱਚ 15 ਸਰਕਾਰੀ ਅਤੇ 11 ਗੈਰ ਸਰਕਾਰੀ ਹਸਪਤਾਲਾਂ ਵਿੱਚੋਂ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਮਰੀਜ ਆਪਣੀ ਇੱਛਾ ਨਾਲ ਜਿਲ•ੇ ਤੋ ਬਾਹਰ ਪੂਰੇ ਪੰਜਾਬ ਜਾਂ ਭਾਰਤ ਵਿਚ ਰਾਸ਼ਟਰੀ ਸਵਾਸਥ ਬੀਮਾਂ ਯੋਜਨਾਂ ਤਹਿਤ ਰਜਿਸਟਰਡ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਆਪਣਾ 30 ਹਜਾਰ ਰੁਪਏ ਤੱਕ ਦੀ ਸੀਮਾ ਦਾ ਇਲਾਜ ਮੁਫਤ ਕਰਵਾ ਸਕਦੇ ਹਨ।
Post a Comment