ਪਟਿਆਲਾ, 1 ਜਨਵਰੀ: /ਸੜਕਾਂ ’ਤੇ ਸੁਰੱਖਿਅਤ ਆਵਾਜਾਈ ਲਈ ਆਮ ਲੋਕਾਂ, ਗੱਡੀਆਂ ਦੇ ਡਰਾਇਵਰਾਂ ਅਤੇ ਵਿਦਿਆਰਥੀਆਂ ਨੂੰ ਆਵਾਜਾਈ ਦੇ ਨੇਮਾਂ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ 24ਵੇਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤੇ ਦਾ ਆਗਾਜ਼ ਅੱਜ ਪਟਿਆਲਾ ਦੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਪਟਿਆਲਾ ਡਵੀਜਨ ਦੇ ਕਮਿਸ਼ਨਰ ਸ. ਅਜੀਤ ਸਿੰਘ ਪੰਨੂੰ ਅਤੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਵੱਲੋਂ ਵਿਦਿਆਰਥੀਆਂ ਦੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਨਾਲ ਹੋਇਆ। ਇਸ ਮੌਕੇ ਉਨ•ਾਂ ਦੇ ਨਾਲ ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਗਿੱਲ ਵੀ ਮੌਜੂਦ ਸਨ। ਇਸ ਮੌਕੇ ਡਵੀਜਨਲ ਕਮਿਸ਼ਨਰ ਸ. ਪੰਨੂੰ ਨੇ ਕਿਹਾ ਕਿ ਸੜਕੀ ਹਾਦਸੇ ਰੋਕਣ ਲਈ ਸਾਨੂੰ ਸਭ ਨੂੰ ਆਵਾਜਾਈ ਨਿਯਮਾ ਦਾ ਪਾਲਣ ਕਰਨ ਲਈ ਪਾਬੰਦ ਹੋਣਾ ਪਵੇਗਾ। ਉਨ•ਾਂ ਨੇ ਸੜਕ ਸੁਰੱਖਿਆ ਹਫ਼ਤੇ ਦੌਰਾਨ ਟਰਾਂਸਪੋਰਟ ਵਿਭਾਗ ਤੇ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਲਈ ਦੋਵਾਂ ਵਿਭਾਗਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੁਰੱਖਿਅਤ ਆਵਾਜਾਈ ਲਈ ਆਵਾਜਾਈ ਨਿਯਮਾਂ ਦੇ ਪਾਲਣ ਕਰਨ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਮੌਜੂਦਾ ਸਮੇਂ ਦੀ ਵੱਡੀ ਲੋੜ ਬਣ ਗਈ ਹੈ।ਇਸ ਮਗਰੋਂ ਜ਼ਿਲ•ਾ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਸੜਕ ਸੁਰੱਖਿਆ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਨੇ ਕਿਹਾ ਕਿ ਸੜਕ ਸੁਰੱਖਿਆ ਨੂੰ ਸਾਡੇ ਜੀਵਨ ਦਾ ਅਨਖਿੜਵਾਂ ਅੰਗ ਬਨਾਉਣ ਦੀ ਸਖ਼ਤ ਲੋੜ ਹੈ ਤਾਂ ਹੀ ਸੜਕੀ ਹਾਦਸਿਆਂ ਨੂੰ ਠੱਲ• ਪਾਈ ਜਾ ਸਕੇਗੀ। ਉਨ•ਾਂ ਸੜਕ ਸੁਰੱਖਿਆ ਵਿਸ਼ੇ ਨੂੰ ਇਕ ਅਤਿ ਮਹੱਤਵਪੂਰਨ ਵਿਸ਼ਾ ਕਰਾਰ ਦਿੰਦਿਆਂ ਕਿਹਾ ਕਿ ਇਸ ਵਿਸ਼ੇ ਨੂੰ ਸਕੂਲਾਂ ’ਚ ਸਿਲੇਬਸ ਦਾ ਹਿੱਸਾ ਬਨਾਉਣਾ ਜਰੂਰੀ ਹੈ ਪਰੰਤੂ ਜਿੰਨੀ ਦੇਰ ਇਹ ਰਸਮੀ ਤੌਰ ’ਤੇ ਸਿਲੇਬਸ ’ਚ ਸ਼ਾਮਲ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਸੁਰੱਖਿਅਤ ਆਵਾਜਾਈ ਲਈ ਵਿਦਿਆਰਥੀਆਂ ਨੂੰ ਆਪਣੇ ਤੌਰ ’ਤੇ ਸੜਕੀ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਵਿਸ਼ਵ ਭਰ ’ਚ ਸੜਕੀ ਹਾਦਸਿਆਂ ਦੇ ਅੰਕੜੇ ਦੱਸਦਿਆਂ ਕਿਹਾ ਕਿ 10 ਹਜ਼ਾਰ ਗੱਡੀਆਂ ਪਿੱਛੇ ਭਾਰਤ ’ਚ 47 ਮੌਤਾਂ ਹੁੰਦੀਆਂ ਹਨ ਜਦੋਂ ਕਿ ਯੂਰਪ ’ਚ ਕੇਵਲ ਤਿੰਨ, ਯੂ.ਐਸ.ਏ. ’ਚ 3 ਅਤੇ ਫਰਾਂਸ ’ਚ ਦੋ ਮੌਤਾਂ ਹੁੰਦੀਆਂ ਹਨ। ਉਨ•ਾਂ ਸੜਕ ਹਾਦਸਿਆਂ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ•ੇ ਲੋਕ ਪਹਿਲੀ ਤੇ ਦੂਜੀ ਵਿਸ਼ਵ ਜੰਗ ਦੌਰਾਨ ਨਹੀਂ ਮਰੇ ਜਿੰਨੇ ਲੋਕ ਸੜਕੀ ਹਾਦਸਿਆਂ ’ਚ ਮਰ ਰਹੇ ਹਨ, ਇਸ ਲਈ ਸਾਨੂੰ ਆਵਾਜਾਈ ਨੇਮਾ ਦੇ ਪਾਲਣ ਲਈ ਸਵੈ ਸੰਜਮ ਅਤੇ ਸਵੈ ਜਾਬਤੇ ਨੂੰ ਆਪਣੀ ਜਿੰਦਗੀ ’ਚ ਅਪਨਾਉਣ ਦੀ ਸਖ਼ਤ ਲੋੜ ਹੈ। ਉਨ•ਾਂ ਕਿਹਾ ਕਿ ਇਸ ਸੁਰੱਖਿਅਤ ਆਵਾਜਾਈ ਲਈ ਸਰਕਾਰ ਦੇ ਨਾਲ-ਨਾਲ ਸਮਾਜ ਸੇਵੀ ਸੰਗਠਨ ਵੀ ਆਪਣਾ ਅਹਿਮ ਰੋਲ ਨਿਭਾਉਣ ਤਾਂ ਹੀ ਸੜਕੀ ਹਾਦਸੇ ਅਤੇ ਇਨ•ਾਂ ਹਾਦਸਿਆਂ ’ਚ ਅਜਾਂਈ ਮਰਨ ਵਾਲਿਆਂ ਦੀ ਦਰ ਘਟਾਈ ਜਾ ਸਕਦੀ ਹੈ। ਉਨ•ਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਆਵਾਜਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਸੜਕੀ ਨੇਮਾਂ ਦੀ ਪਾਲਣਾਂ ਕਰਨੀ ਆਪਣੇ ਆਪ ਤੋਂ ਸ਼ੁਰੂ ਕਰਨ। ਉਨ•ਾਂ ਕਿਹਾ ਕਿ ਸੜਕ ਸੁਰੱਖਿਆ ਦੇ ਨੇਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਾਨੂੰ ਸੰਵੇਦਨਸ਼ੀਲ ਹੋਣਾ ਪਵੇਗਾ, ਕਿਉਂਕਿ ਇਕੱਲੇ ਅਨਪੜ• ਲੋਕ ਹੀ ਨਿਯਮਾਂ ਦੀ ਅਣਦੇਖੀ ਨਹੀਂ ਕਰਦੇ ਸਗੋਂ ਪੜ•ਲਿਖੇ ਲੋਕ ਵੀ ਵੱਡੀ ਗਿਣਤੀ ’ਚ ਆਵਾਜਾਈ ਨੇਮਾਂ ਦਾ ਉ¦ਘਣ ਕਰਦੇ ਦੇਖੇ ਜਾ ਸਕਦੇ ਹਨ।ਇਸ ਤੋਂ ਪਹਿਲਾਂ ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਸੜਕਾਂ ’ਤੇ ਆਵਾਜਾਈ ਨੇਮਾਂ ਦੇ ਪਾਲਣ ਨੂੰ ਯਕੀਨੀ ਬਨਾਉਣ ਲਈ ਟ੍ਰੈਫਿਕ ਪੁਲਿਸ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ•ਾਂ ਸੁਰੱਖਿਅਤ ਆਵਾਜਾਈ ਲਈ ਆਮ ਲੋਕਾਂ ਨੂੰ ਟ੍ਰੈਫਿਕ ਪੁਲਿਸ ਨੂੰ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ। ਸ. ਗਿੱਲ ਨੇ ਦੱਸਿਆ ਕਿ ਸਾਲ 2012 ਦੌਰਾਨ ਜ਼ਿਲ•ੇ ’ਚ 615 ਹਾਦਸੇ ਵਾਪਰੇ ਜਿਨ•ਾਂ ’ਚ 585 ਲੋਕ ਜਖਮੀ ਹੋਏ ਅਤੇ 391 ਦੀਆਂ ਜਾਨਾਂ ਅਜਾਂਈ ਚਲੀਆਂ ਗਈਆਂ। ਉਨ•ਾਂ ਦੱਸਿਆ ਟ੍ਰੈਫਿਕ ਪੁਲਿਸ ਨੇ ਪਿਛਲੇ ਇਕ ਵਰ•ੇ ਦੌਰਾਨ 53053 ਚਲਾਣ ਕਰਕੇ ਇਕ ਕਰੋੜ 64 ਲੱਖ ਰੁਪਏ ਤੋਂ ਵੱਧ ਦੇ ਜੁਰਮਾਨੇ ਕੀਤੇ, ਪਰੰਤੂ ਟ੍ਰੈਫਿਕ ਪੁਲਿਸ ਦਾ ਮਕਸਦ ਕੇਵਲ ਚਲਾਣ ਕਰਨਾਂ ਹੀ ਨਹੀਂ ਹੈ, ਇਸ ਲਈ ਸੜਕਾਂ ’ਤੇ ਚੱਲਣ ਵਾਲੇ ਆਮ ਲੋਕ ਆਵਾਜਾਈ ਦੇ ਨੇਮਾਂ ਦਾ ਪਾਲਣ ਯਕੀਨੀ ਤੌਰ ’ਤੇ ਕਰਨ ਤਾਂ ਜੋ ਉਨ•ਾਂ ਨੂੰ ਸੁਰੱਖਿਅਤ ਆਵਾਜਾਈ ਮਿਲ ਸਕੇ। ਇਸ ਦੌਰਾਨ ਆਏ ਪਤਵੰਤਿਆਂ ਨੂੰ ਜੀ ਆਇਆਂ ਕਹਿੰਦਿਆਂ ਜ਼ਿਲ•ਾ ਟਰਾਂਸਪੋਰਟ ਅਫ਼ਸਰ ਸ. ਤੇਜਿੰਦਰ ਸਿੰਘ ਧਾਲੀਵਾਲ ਨੇ ਇਸ ਸੈਮੀਨਾਰ ਦੇ ਮੰਤਵ ਅਤੇ ਸੜਕ ਸੁਰੱਖਿਆ ਹਫ਼ਤੇ ਦੌਰਾਨ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਅਤੇ ਸੜਕ ’ਤੇ ਕੀਤੀਆਂ ਜਾਣ ਵਾਲੀਆਂ ਅਣਗਹਿਲੀਆਂ ਨਾ ਕਰਨ ਬਾਰੇ ਪ੍ਰੇਰਿਤ ਕੀਤਾ।
ਇਸ ਮੌਕੇ ਕੈਂਸਰ-ਏਡਜ ਅਵੇਰਨੈਸ ਐਂਡ ਪ੍ਰੀਵੈਂਨਸ਼ਨ ਸੁਸਾਇਟੀ ਦੇ ਪ੍ਰਧਾਨ ਡਾ. ਜਗਬੀਰ ਸਿੰਘ ਨੇ ਨਸ਼ਿਆਂ ਵਿਰੁਧ ਡਟਣ ਦਾ ਸੱਦਾ ਦਿੰਦਿਆਂ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਸੜਕ ਹਾਦਸਿਆਂ ’ਚ ਨਸ਼ਿਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ•ਾਂ ਲੜਕੀਆਂ ਨੂੰ ਲਗ ਰਹੀ ਨਸ਼ਿਆਂ ਦੀ ਲਤ ਤੋਂ ਵੀ ਜਾਣੂ ਕਰਵਾਇਆ। ਟ੍ਰੈਫਿਕ ਅਵੇਰਨੈਸ ਸੁਸਾਇਟੀ ਮੁਹਾਲੀ ਦੇ ਸ. ਗੁਰਸ਼ਰਨ ਸਿੰਘ ਚੰਨੀ ਨੇ ਵਿਸ਼ਵ ’ਚ ਹੁੰਦੇ ਹਾਦਸਿਆਂ ਦੇ ਅੰਕੜੇ ਦੱਸੇ ਅਤੇ ਆਵਾਜਾਈ ਨੇਮਾਂ ਦਾ ਪਾਲਣ ਕਰਨ ਦਾ ਸੱਦਾ ਦਿੰਦਿਆਂ ਇਸ ਵਿਸ਼ੇ ’ਤੇ ਅੰਤਰ ਮਾਰਨ ਦੀ ਲੋੜ ’ਤੇ ਜੋਰ ਦਿੱਤਾ। ਉਨ•ਾਂ ਆਵਾਜਾਈ ਨਿਯਮ ਸਖ਼ਤੀ ਨਾਲ ਲਾਗੂ ਕਰਨ ਬਾਰੇ ਆਖਦਿਆਂ ਆਵਾਜਾਈ ਸਿੱਖਿਆ ਬਾਰੇ ਵੀ ਦੱਸਿਆ। ਇਸ ਮੌਕੇ ਸਮਾਜ ਸੇਵੀ ਸ. ਜਸਪਾਲ ਸਿੰਘ ਮਾਨ ਨੇ ਆਵਾਜਾਈ ਪ੍ਰਣਾਲੀ ਦੀਆਂ ਖਾਮੀਆਂ ਦੂਰ ਕਰਨ ਲਈ ਆਖਦਿਆਂ ਸੜਕ ਹਾਦਸਿਆਂ ਦੇ ਤਕਨੀਕੀ ਪਹਿਲੂਆਂ ਤੋਂ ਜਾਣੂ ਕਰਵਾਇਆ। ਉਨ•ਾਂ ਸੜਕ ਆਵਾਜਾਈ ਨੇਮਾਂ ਨੂੰ ਇਮਾਨਦਾਰੀ ਨਾਲ ਪਾਲਣ ਕਰਨ ’ਤੇ ਜੋਰ ਦਿੰਦਿਆਂ ਇਸ ਵਿਸ਼ੇ ’ਤੇ ਹੋਰ ਗ਼ੰਭੀਰ ਹੋਣ ਬਾਰੇ ਆਖਿਆ।
ਇਸ ਮੌਕੇ ਐਸ.ਪੀ. ਟ੍ਰੈਫਿਕ ਪਟਿਆਲਾ ਸ. ਬਰਜਿੰਦਰ ਸਿੰਘ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਏ.ਡੀ.ਸੀ. (ਜ) ਸ਼੍ਰੀਮਤੀ ਅੰਮ੍ਰਿਤਕੌਰ ਸ਼ੇਰਗਿੱਲ, ਐਸ.ਡੀ.ਐਮ. ਸ. ਗੁਰਪਾਲ ਸਿੰਘ ਚਹਿਲ, ਡੀ.ਐਸ.ਪੀ ਟ੍ਰੈਫਿਕ ਸ. ਨਾਹਰ ਸਿੰਘ, ਟ੍ਰੈਫਿਕ ਇੰਚਾਰਜ ਇੰਸਪੈਕਟਰ ਸ. ਹਰਦੀਪ ਸਿੰਘ ਬਡੂੰਗਰ, ਐਸ.ਆਈ. ਸ਼੍ਰੀਮਤੀ ਸੁਨੀਤਾ ਰਾਣੀ, ਸਮਾਜ ਸੇਵੀ ਸ਼੍ਰੀਮਤੀ ਸਤਿੰਦਰਪਾਲ ਕੌਰ ਵਾਲੀਆ, ਕਰਨਲ ਬਿਸ਼ਨ ਦਾਸ, ਸ. ਜਤਵਿੰਦਰ ਸਿੰਘ ਗਰੇਵਾਲ, ਮੈਡਮ ਸੁਮਨ ਬੱਤਰਾ, ਸਕੱਤਰ ਰੈਡ ਕਰਾਸ ਡਾ. ਪ੍ਰਿਤਪਾਲ ਸਿੰਘ ਸਿੱਧੂ, ਦੋਸਤ ਸੰਸਥਾ ਦੇ ਸ਼੍ਰੀ ਭਗਵਾਨ ਦਾਸ ਗੁਪਤਾ ਸਮੇਤ ਵੱਡੀ ਗਿਣਤੀ ’ਚ ਸਮਾਜ ਸੇਵੀ, ਕਾਲਜਾਂ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਮੌਜੂਦ ਸਨ। ਇਸ ਮੌਕੇ ਸੜਕ ਸੁਰੱਖਿਆ ਸਬੰਧੀ ਟ੍ਰੈਫਿਕ ਪੁਲਿਸ ਦੇ ਸੜਕ ਸੁਰੱਖਿਆ ਸੈਲ ਦੇ ਹੌਲਦਾਰ ਗੁਰਜਾਪ ਸਿੰਘ ਨੇ ਆਵਾਜਾਈ ਨੇਮਾ ਦੇ ਪਾਲਣ ਸਬੰਧੀ ਇਕ ਸੀ.ਡੀ. ਪ੍ਰੈਜੈਂਟੇਸ਼ਨ ਵੀ ਪੇਸ਼ ਕੀਤੀ ਅਤੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵੱਲੋਂ ਟਰਾਂਸਪੋਰਟ ਵਿਭਾਗ ਤੇ ਟੈਫਿਕ ਪੁਲਿਸ ਦਾ ਆਵਾਜਾਈ ਨਿਯਮਾਂ ਸਬੰਧੀ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਦੀ ਜਾਗਰੂਕਤਾ ਰੈਲੀ ਨੇ ਪਟਿਆਲਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਮਾਰਚ ਵੀ ਕੀਤਾ।
Post a Comment