ਹੁਸ਼ਿਆਰਪੁਰ, 22 ਜਨਵਰੀ:/ ਪੋਲੀਓ ਵਾਇਰਸ ਨੂੰ ਜੜੋਂ ਖਤਮ ਕਰਨ ਲਈ ਭਾਰਤੀਆ ਰੈਡ ਕਰਾਸ ਸੁਸਾਇਟੀ ਜ਼ਿਲ੍ਹਾ ਸ਼ਾਖਾ ਹੁਸ਼ਿਆਰਪੁਰ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ 0-5 ਸਾਲ ਦੇ ਸਾਰੇ ਬੱਚਿਆਂ ਨੂੰ ਪੋਲੀਓ ਵੈਕਸਿਨ ਦੀਆਂ ਬੂੰਦਾਂ ਪਿਲਾਈਆਂ ਗਈਆਂ। ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਆਸ਼ਾ ਚੌਧਰੀ ਦੀ ਯੋਗ ਅਗਵਾਈ ਹੇਠ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰਾਂ ਅਤੇ ਸਟਾਫ਼ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ। ਇਸ ਉਦੇਸ਼ ਦੀ ਪੂਰਤੀ ਲਈ ਲਗਭਗ 30 ਵੱਖ-ਵੱਖ ਪੋਲੀਓ ਬੂਥਾਂ ਤੇ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਨ੍ਹਾਂ ਬੂਥਾਂ ਤੇ ਸਾਰੇ ਦਿਨ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਵਾਈਸ ਚੇਅਰਪਰਸਨ ਸ੍ਰੀਮਤੀ ਆਸ਼ਾ ਚੌਧਰੀ ਨੇ ਹਸਪਤਾਲ ਭਲਾਈ ਸ਼ਾਖਾ ਵੱਲੋਂ ਲਗਾਏ ਗਏ ਵੱਖ-ਵੱਖ ਪੋਲੀਓ ਬੂਥਾਂ ਦਾ ਦੌਰਾ ਕੀਤਾ ਅਤੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ। ਉਨ੍ਹਾਂ ਨੇ ਰੈਡ ਕਰਾਸ ਭਲਾਈ ਸ਼ਾਖਾ ਦੇ ਮੈਂਬਰਾਂ ਵੱਲੋਂ ਇਨ੍ਹਾਂ ਪੋਲੀਓ ਬੂਥਾਂ ਤੇ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੁਹਿੰਮ ਵਿੱਚ ਵਿਸ਼ੇਸ਼ ਤੌਰ ਤੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਭੁਪਿੰਦਰਜੀਤ ਸਿੰਘ, ਸੁਸਾਇਟੀ ਦੇ ਮੈਂਬਰ ਸ੍ਰ੍ਰੀਮਤੀ ਨਰਿੰਦਰ ਕੌਰ ਖੱਖ, ਡਾ. ਲੀਲਾ ਸੈਣੀ, ਮਿਸ ਕੁਲਦੀਪ ਕੋਹਲੀ, ਮਨੋਹਰਮਾ ਮਹਿੰਦਰਾ, ਵਿਨੋਦ ਓਹਰੀ, ਪ੍ਰਸ਼ੋਤਮ ਕੁਮਾਰੀ, ਨੀਸ਼ਾ ਵਿਗ, ਸੁਰਜੀਤ ਸਹੋਤਾ, ਰਾਕੇਸ਼ ਕਪਿਲਾ, ਅਵਿਨਾਸ਼ ਭੰਡਾਰੀ, ਕਮਲ ਓਹਰੀ, ਰੁਪਿੰਦਰ ਕੌਰ, ਦਲਜੀਤ ਸਿੰਘ ਖੱਖ, ਆਸ਼ਾ ਅਗਰਵਾਲ, ਕੁਮਕੁਮ ਸੂਦ, ਪ੍ਰਵੀਨ ਭਾਰਦਵਾਜ, ਕਰਮਜੀਤ ਕੌਰ ਆਹਲੂਵਾਲੀਆ, ਜਿਓਤੀ ਮਹਿਤਾ, ਨਵਨੀਤ ਖੱਖ, ਸਰਬਜੀਤ, ਜੋਗਿੰਦਰ ਕੌਰ, ਰਣਬੀਰ ਸਿੰਘ, ਗੁਰਪ੍ਰੀਤ ਕੌਰ, ਰਿੰਕੂ ਜੈਨ ਅਤੇ ਕੁਲਦੀਪ ਸਿੰਘ ਨੇ ਭਾਗ ਲਿਆ।

Post a Comment