ਖੰਨਾ 22 ਜਨਵਰੀ (ਥਿੰਦ ਦਿਆਲਪੁਰੀਆ) ਖੰਨਾ ਦੇ ਐਸ ਐਸ ਪੀ ਜਤਿੰਦਰ ਸਿੰਘ ਔਲਖ ਦੇ ਹੁਕਮਾਂ ਤੇ ਤੁਰਤ ਕਾਰਵਾਈ ਕਰਦਿਆ ਇਸ ਮਹੀਨੇ ਦੀ 16 ਜਨਵਰੀ ਦੀ ਦਰਮਿਆਨੀ ਰਾਤ ਨੂੰ ਸਮਰਾਲਾ ਹਲਕੇ ਦੇ ਪਿੰਡ ਟੋਡਰਪੁਰ ਵਿਚ ਹੋਇਆ ਕਤਲ ਆਪਸੀ ਦੁਸ਼ਮਣੀ ਦਾ ਨਹੀਂ ਸਗੋਂ ਸੈੱਟੇਬਾਜ਼ੀ ਦੇ ਪੈਸੇ ਨਾ ਦੇਣ ਕਾਰਨ ਇਕ ਦੋਸਤ ਨੇ ਦੂਜੇ ਨੂੰ ਰਾਤ ਦੇ ਹਨੇਰੇ ਵਿਚ ਬੜੀ ਬੋਰਹਿਮੀ ਨਾਲ ਤੇਜ਼ ਧਾਰ ਹਥਿਆਰ ਨਾਲ ਮਾਰ ਦਿੱਤਾ ਤੇ ਚੁਪਚਾਪ ਰਾਤ ਸਮੇਂ ਪਹਿਰਾ ਦਿੰਦਾ ਰਿਹਾ, ਪਰ ਪੁਲਸ ਦੀ ਬਾਜ਼ ਅੱਖ ਤੋਂ ਬਚ ਨਹੀਂ ਸਕਿਆ। ਇਹ ਖੁਲਾਸਾ ਅੱਜ ਸਮਰਾਲਾ ਵਿਚ ਖੰਨਾ ਪੁਲਸ ਜਿਲ੍ਰੇ ਦੇ ਐਸ ਪੀ ਡੀ, ਭਪਿੰਦਰ ਸਿੰਘ ਪੀ ਪੀ ਐਸ, ਰਣਵੀਰ ਸਿੰਂਘ ਡੀ ਐੇਸ ਪੀ , ਡੀ, ਦਰਸ਼ਨ ਸਿੰਘ ਅਪਰਾਧ ਸ਼ਾਖਾ ਖੰਨਾ ਦੇ ਇੰਚਾਰਜ ਤੇ ਡੀ ਐਸ ਪੀ ਸਮਰਾਲਾ ਜਗਵਿੰਦਰ ਸਿੰਘ ਚੀਮਾ, ਮੁਖ ਥਾਣਾ ਅਫਸਰ ਹਰਜਿੰਦਰ ਸਿੰਘ ਅਤੇ ਥਾਣੇਦਾਰ ਨਛੱਤਰ ਸਿੰਘ ਨੇ ਅੱਜ ਇਕ ਮੀਡੀਆ ਕਾਨਫਰੰਸ ਵਿਚ ਪੱਤਰਕਾਰਾ ਦੇ ਨਾਲ ਸਾਂਝਾ ਕੀਤਾ। ਉਹਨਾਂ ਕਿਹਾ ਕਿ ਪੁਲਸ ਨੇ ਇਸ ਕਤਲ ਨੂੰ ਬਤੌਰ ਚੁਣੌਤੀ ਲਿਆ ਤੇ 24 ਘੰਟੇ ਦੇਵਿਚ ਵਿਚ ਇਸ ਨਾਲ ਸਬੰਧਤ ਅਪਰਾਧੀ ਨੂੰ ਪਛਾਣ ਲਿਆ ਜਿਸਨੇ ਪੁਲਸ ਕੋਲ ਆਪਣਾ ਅਪਰਾਧ ਮੰਨ ਲਿਆ, ਜਿਸ ਵਿਰੁੱਧ ਸਮਰਾਲਾ ਪੁਲਸ ਨੇ ਮ੍ਰਿਤਕ ਜਰਨੈਲ ਸਿੰਘ ਦੇ ਲੜਕੇ ਰਣਜੀਤ ਸਿੰਘ ਦੇ ਬਿਆਨਾਂ ਤੇ ਗੁਰਦੇਵ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਟੋਂਡਰਪੁਰ ਨੂੰ ਗ੍ਰਿਫਤਾਰ ਕੀਤਾ ਜਿਸਨੇ ਪੁਛਗਿੱਛ ਵਿਚ ਮੰਨਿਆ ਕਿ ਉਸਨੇ ਦੜੇ ਸੱਟੇ ਵਿਚ ਉਸਨੂੰ ਕਰਜ਼ਾ ਲੈਕੇ ਨੰਬਰ ਲਾਏ ਪਰ ਉਸਨੇ ਕਦੇ ਵੀ ਉੂਸਨੂੰ ਆਏ ਨੰਬਰ ਦੇ ਪੈਸੇ ਨਹੀਂ ਦਿੱਤੇ ਜਿਸ ਕਰਕੇ 16 ਦੀ ਰਾਤ ਨੂੰ ਮੈਂ ਉਸਨੂੰ ਦਾਅ ਮਾਰਕੇ ਕਤਲ ਕੀਤਾ ਹੈੇ। ਪੁਲਸ ਨੇ ਉਸ ਵਿਰੁਧ ਧਾਰ 302 ਅਧੀਨ ਪਰਚਾ ਦਰਜ ਕੀਤਾ ਹੈੇ ਤੇ ਕੱਲ• ਅਦਾਲਤ ਵਿਚ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਕਰਕੇ ਹੋਰ ਪੁਛਗਿੱਛ ਕੀਤੀ ਜਾਵੇਗੀ ਤਾਂਕਿ ਕੁੱਝ ਹੋਰ ਖੁਲਾਸੇ ਹੋ ਸਕਣ ਦੀ ਸੰਭਾਵਨਾ ਹੈ।
ਖੰਨਾ ਪੁਲਸ ਜਿਲ•ੇ ਦੇ ਐਸ ਪੀ ਡੀ ਭੁਪਿੰਦਰ ਸਿੰਘ, ਪ੍ਰੈਸ ਕਾਨਫਰੰਸ ਨੂੰ ਸੰਬਧਨ ਕਰਦੇ ਹੋਏ, ਨਾਲ ਡੀ ਐਸ ਪੀ ਡੀ ਰਣਵੀਰ ਸਿੰਘ, ਜਗਵਿੰਦਰ ਸਿੰਘ ਚੀਮਾ, ਸੀ ਆਈ ਏ ਸਟਾਫ ਦੇ ਦਰਸ਼ਨ ਸਿੰਘ ਤੇ ਮੁਖ ਥਾਣਾ ਅਫਸਰ ਹਰਜਿੰਦਰ ਸਿੰਘ ਬੈਠੇ ਹਨ।

Post a Comment