ਲੁਧਿਆਣਾ 14 ਜਨਵਰੀ: (ਸਤਪਾਲ ਸੋਨ9 )ਡਾ: ਸੁਭਾਸ਼ ਬੱਤਾ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਰੈਡ ਰਿਬਨ ਐਕਸਪ੍ਰੈਸ ਵੱਲੋਂ ਐਚ.ਆਈ.ਵੀ/ਏਡਜ਼ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ 23 ਸੂਬਿਆਂ ਦੇ ਕੀਤੇ ਗਏ ਦੌਰੇ ਦੌਰਾਨ ਚੰਗੀ ਕਾਰਗੁਜ਼ਾਰੀ ਲਈ ਪੰਜਾਬ ਨੂੰ 4 ਐਵਾਰਡ ਮਿਲੇ ਹਨ, ਜਿੰਨ•ਾਂ ਵਿੱਚੋਂ 2 ਐਵਾਰਡ ਲੁਧਿਆਣਾ ਜ਼ਿਲ•ੇ ਨੇ ਪ੍ਰਾਪਤ ਕੀਤੇ ਹਨ। ਡਾ: ਸੁਭਾਸ਼ ਬੱਤਾ ਨੇ ਇਸ ਸਬੰਧੀ ਵਿਸਥਾਰ-ਪੂਰਵਿਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਡ ਰਿਬਨ ਐਕਸਪ੍ਰੈਸ ਵੱਲੋਂ ਤੀਜੇ ਪੜਾਅ ਅਧੀਨ ਭਾਰਤ ਦੇ ਵੱਖ-ਵੱਖ ਰਾਜਾਂ ‘ਚ ਜਾ ਕੇ ਐਚ.ਆਈ.ਵੀ/ਏਡਜ਼ ਬੀਮਾਰੀ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਕੀਤੇ ਗਏ ਟੂਰ ਦੌਰਾਨ 23 ਸੂਬਿਆਂ ਵਿੱਚ 162 ਰੇਲਵੇ ਸ਼ਟੇਸ਼ਨਾਂ ‘ਤੇ ਰੁਕਣ ਤੋਂ ਬਾਅਦ ਨਵੀਂ ਦਿੱਲੀ ਪਹੁੰਚਣ ਤੇ ਕੀਤੇ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਸ੍ਰੀ ਗੁਲਾਮ ਨਬੀ ਅਜ਼ਾਦ ਮਾਨਯੋਗ ਸਿਹਤ ਤੇ ਪ੍ਰੀਵਾਰ ਭਲਾਈ ਮੰਤਰੀ ਭਾਰਤ ਸਰਕਾਰ ਅਤੇ ਸ੍ਰੀ ਪਵਨ ਕੁਮਾਰ ਬਾਂਸਲ ਰੇਲਵੇ ਮੰਤਰੀ ਭਾਰਤ ਸਰਕਾਰ ਵੱਲੋਂ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਸੂਬਿਆਂ ਨੂੰ ਐਵਾਰਡ ਪ੍ਰਦਾਨ ਕੀਤੇ ਗਏ। ਉਹਨਾਂ ਦੱਸਿਆ ਕਿ ਪੰਜਾਬ ਰਾਜ ਨੂੰ 4 ਐਵਾਰਡ ਮਿਲੇ ਹਨ, ਜਿੰਨ•ਾਂ ਵਿੱਚੋਂ 2 ਐਵਾਰਡ ਜ਼ਿਲ•ਾ ਲੁਧਿਆਣਾ ਨੂੰ ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ, ਡਾ: ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਅਤੇ ਡਾ: ਸੁਭਾਸ਼ ਬੱਤਾ ਸਿਵਲ ਸਰਜਨ ਲੁਧਿਆਣਾ ਦੀ ਸੁਯੋਗ ਰਹਿਨੁਮਾਈ ਹੇਠ ਜ਼ਿਲਾ ਸਿਹਤ ਪ੍ਰਸ਼ਾਸ਼ਨ ਵੱਲੋਂ ਕੀਤੀ ਗਈ ਸ਼ਲਾਘਾਯੋਗ ਕਾਰਗੁਜਾਰੀ ਲਈ ਮਿਲੇ ਹਨ, ਜਦ ਕਿ 2 ਐਵਾਰਡ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਚੰਡੀਗੜ• ਨੇ ਪ੍ਰਾਪਤ ਕੀਤੇ ਹਨ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਡਾ. ਯੂ.ਐਸ.ਸੂਚ ਨੋਡਲ ਅਫ਼ਸਰ ਅਤੇ ਸ੍ਰੀ ਰਵਿੰਦਰ ਕੁਮਾਰ ਸ਼ਰਮਾ ਸਟੇਸ਼ਨ ਸੁਪਰਡੈਂਟ ਨੂੰ ਸਨਮਾਨ ਪੱਤਰ ਦਿੱਤੇ ਗਏ ਹਨ। ਸਿਵਲ ਸਰਜਨ ਵੱਲੋਂ ਰੈਡ ਰਿਬਨ ਐਕਸਪ੍ਰੈਸ ਦੇ ਟੂਰ ਦੌਰਾਨ ਜ਼ਿਲ•ੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਰੇਲਵੇ ਸ਼ਟੇਸ਼ਨਦੇ ਅਧਿਕਾਰੀਆਂ, ਸਿਹਤ ਵਿਭਾਗ ਦੇ ਕ੍ਰਮਚਾਰੀਆਂ, ਵੱਖ-ਵੱਖ ਸਵੈ-ਸੇਵੀ ਸੰਸਥਾਵਾਂ, ਐਨ.ਸੀ.ਸੀ. ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੇ ਨੁਮਾਇੰਦਿਆਂ ਵੱਲੋਂ ਦਿੱਤੇ ਗਏ ਵਡਮੁੱਲੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Post a Comment