ਲੁਧਿਆਣਾ 13 ਜਨਵਰੀ (ਸਤਪਾਲ ਸੋਨ9) ਲੁਧਿਆਣਾ ਵਿਚ ਪ੍ਰਸ਼ਾਸ਼ਨ ਵਲੋਂ ਪਾਬੰਦੀ ਸ਼ੁਦਾ ਚਾਇਨਾ ਡੋਰ ਧੜੱਲੇ ਨਾਲ ਵਿਕ ਰਹੀ ਹੈ। ਜਿਸ ਕਾਰਨ ਕਈ ਮਨੁੱਖੀ ਜੀਵਨ ਖਤਰੇ ਵਿਚ ਜਾ ਚੁੱਕੇ ਹਨ ਤੇ ਪੰਛੀਆਂ ਦੀ ਤਾਂ ਇਹ ਮੌਤ ਬਣ ਕਈ ਵਾਰ ਆਪਣਾ ਰੰਗ ਦਿਖਾ ਚੁੱਕੀ ਹੈ। ਇਸ ਪਾਬੰਦੀ ਸ਼ੁਦਾ ਡੋਰ ਨੂੰ ਲਾਲਚੀ ਦੁਕਾਨਦਾਰਾਂ ਵਲੋਂ ਥੋੜੀ ਜਿਹੀ ਮਾਇਆ ਦੇ ਲਾਲਚ ਵਿਚ ਧੜੱਲੇ ਨਾਲ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਵੇਚਿਆ ਜਾ ਰਿਹਾ ਹੈ। ਇਸ ਖੱਟੀ ਕਮਾਈ ਵਿਚੋਂ ਪ੍ਰਸ਼ਾਸ਼ਨ ਨੂੰ ਜਾ ਰਹੇ ਹਿੱਸੇ ਨੇ ਉਹਨਾਂ ਦੀ ਜ਼ੁਬਾਨ ਤੇ ਹੱਥਾਂ ਤੇ ਤਾਲੇ ਲਗਾ ਦਿੱਤੇ ਹਨ ਜਿਸ ਵਜਾ ਕਾਰਨ ਨਾਂ ਤਾਂ ਉਹ ਇਹਨਾਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰਾਂ ਖਿਲਾਫ਼ ਮੂੰਹ ਖੋਲ•ਦੇ ਹਨ ਅਤੇ ਨਾ ਹੀ ਇਹਨਾਂ ਉ¤ਪਰ ਕੋਈ ਕਾਰਵਾਈ ਹੀ ਕਰਦੇ ਹਨ। ਲੋਕਾਂ ਦੇ ਜੀਵਨ ਅਤੇ ਪੰਛੀਆਂ ਦੀਆਂ ਹੁੰਦੀਆਂ ਹੱਤਿਆਵਾਂ ਕਾਰਨ ਇਕ ਸਮਾਜ ਸੇਵੀ ਸੰਸਥਾ ਮਹਾਤਮਾ ਰਾਵਣ ਯੂਥ ਫੈਡਰੇਸ਼ਨ ਦੇ ਵਰਕਰਾਂ ਨੇ ਵੀਰ ਸ਼੍ਰੇਸ਼ਠ ਰਵੀ ਬਾਲੀ ਦੀ ਅਗਵਾਈ ਵਿਚ ਜਦੋਂ ਇਹਨਾਂ ਦੁਕਾਨਦਾਰਾਂ ਨੂੰ ਇਹ ਡੋਰ ਵੇਚਣ ਤੋਂ ਰੋਕਿਆ ਗਿਆ ਜੋ ਕਲ ਰਾਤੀ 12 ਵਜੇ ਆਪਣੀਆਂ ਦੁਕਾਨਾਂ ਤੇ ਬਿਨ•ਾਂ ਖੋਫ਼ ਇਹ ਡੋਰ ਵੇਚ ਰਹੇ ਸਨ ਤਾਂ ਉਥੇ ਮੌਜੂਦ ਕੁਝ ਸ਼ਰਾਰਤੀ ਅਨਸਰਾਂ ਨੇ ਪ੍ਰਧਾਨ ਰਵੀ ਬਾਲੀ ਨੂੰ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰ ਉਹਨਾਂ ਉਪਰ ਜਾਨਲੇਵਾ ਹਮਲਾ ਕਰ ਦਿੱਤਾ। ਇਸ ਸੰਬੰਧੀ ਰਵੀ ਬਾਲੀ ਵਲੋਂ ਸਬੰਧਿਤ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਸਮਾਜ ਭਲਾਈ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਜਾਤੀ ਤੌਰ ਤੇ ਅਪਮਾਨਿਤ ਵੀ ਹੋਣਾ ਪੈ ਰਿਹਾ ਹੈ ਹਮਲਿਆਂ ਤੇ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ ਤੇ ਪ੍ਰਸ਼ਾਸ਼ਨ ਵਲੋਂ ਦੋਸ਼ੀਆਂ ਤੇ ਕੀ ਕਾਰਵਾਈ ਕੀਤੀ ਜਾਵੇਗੀ ਇਹ ਭਵਿੱਖ ਦੇ ਗਰਭ ਵਿਚ ਹੈ ਜੋ ਉਹਨਾਂ ਦੀ ਪੋਲ ਜ਼ਰੂਰ ਖੋਲ•ੇਗਾ। ਉਧਰ ਇਲਾਕੇ ਦੇ ਲੋਕਾਂ ਨੇ ਰਵੀ ਬਾਲੀ ਨੂੰ ਜਾਤੀ ਸੂਚਕ ਸ਼ਬਦ ਕਹਿਣ ਵਾਲੇ ਹਮਲਵਾਰਾਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ।

Post a Comment