ਮੋਗਾ, 19 ਜਨਵਰੀ,/ ਗਣਤੰਤਰ ਦਿਵਸ ਦੇ ਸਮਾਗਮਾਂ ‘ਚ ਪੇਸ਼ ਕੀਤੀਆਂ ਜਾਣ ਵਾਲੀਆਂ ਸੱਭਿਆਚਾਰਕ ਵੰਨਗੀਆਂ, ਪਰੇਡ ਅਤੇ ਪੀ.ਟੀ.ਸ਼ੋਅ ਦੀ ਰਿਹਰਸਲ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਸ਼ੁਰੂ ਹੋ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਸ਼ਾਸਨ ਦੇ ਇਕ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਰਿਹਰਸਲ 21, 22 ਅਤੇ 23 ਜਨਵਰੀ ਨੂੰ ਵੀ ਜਾਰੀ ਰਹੇਗੀ ਅਤੇ ਫੁੱਲ ਡਰੈ¤ਸ ਰਿਹਰਸਲ 24 ਜਨਵਰੀ ਨੂੰ ਨਵੀਂ ਦਾਣਾ ਮੰਡੀ ਵਿਖੇ ਹੀ ਹੋਵੇਗੀ। ਰਿਹਰਸਲ ਦੌਰਾਨ 25 ਸਕੂਲਾਂ ਦੇ 1500 ਦੇ ਕਰੀਬ ਵਿਦਿਆਰਥੀ ਭਾਗ ਲੈ ਰਹੇ ਹਨ। ਇਹੀ ਵਿਦਿਆਰਥੀ 26 ਜਨਵਰੀ ਨੂੰ ਵੀ ਆਪਣੀਆਂ ਪੇਸ਼ਕਾਰੀਆਂ ਜ਼ਿਲਾ ਵਾਸੀਆਂ ਸਾਹਮਣੇ ਪੇਸ਼ ਕਰਨਗੇ। ਗਣਤੰਤਰ ਸਮਾਰੋਹ ਦੌਰਾਨ ਸੱਭਿਆਚਾਰਕ ਵੰਨਗੀਆਂ ਤੋਂ ਇਲਾਵਾ ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਐਨ.ਸੀ.ਸੀ. ਕੈਡਿਟਾਂ, ਗਰਲਜ਼ ਗਾਈਡ, ਬੁਆਇਜ਼ ਸਕਾਊਟਸ ਅਤੇ ਵ¤ਖ-ਵ¤ਖ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਟੁਕੜੀਆਂ ਵ¤ਲੋਂ ਸ਼ਾਨਦਾਰ ਪਰੇਡ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਇਸ ਵਾਰ ਮੋਗਾ ਵਿਖੇ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਝੰਡਾ ਲਹਿਰਾਉਣਗੇ। ਰਿਹਰਸਲ ਦੌਰਾਨ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਸ੍ਰੀ ਲਖਵੀਰ ਸਿੰਘ, ਏ.ਈ.ਓ. ਸ੍ਰੀ ਇੰਦਰਪਾਲ ਸਿੰਘ, ਲੈਕਚਰਾਰ ਡਾ. ਪ੍ਰਿਆ ਸਟੋਨੀ, ਡਾ. ਸੁਖਜੀਵਨ ਬਰਾੜ, ਬਲਵਿੰਦਰ ਸਿੰਘ, ਅਮਨਪ੍ਰੀਤ ਕੌਰ, ਦਿਲਬਾਗ ਸਿੰਘ, ਬਲਜੀਤ ਕੌਰ, ਪੀ.ਟੀ.ਆਈ. ਨਛੱਤਰ ਸਿੰਘ ਅਤੇ ਸਰਬਜੀਤ ਸਿੰਘ ਹਾਜ਼ਰ ਸਨ।
ਨਵੀਂ ਦਾਣਾ ਮੰਡੀ, ਮੋਗਾ ਵਿਖੇ ਗਣਤੰਤਰ ਦਿਵਸ ਦੇ ਸਮਾਗਮਾਂ ‘ਚ ਪੇਸ਼ ਕੀਤੀਆਂ ਜਾਣ ਵਾਲੀਆਂ ਵੰਨਗੀਆਂ ਦੀ ਰਿਹਰਸਲ ਕਰਦੇ ਹੋਏ ਸਕੂਲੀ ਵਿਦਿਆਰਥੀ।
Post a Comment