ਸ੍ਰੀ ਮੁਕਤਸਰ ਸਾਹਿਬ ਜਿਲ•ੇ ਵਿੱਚ ਮਹੀਨੇਵਾਰ ਲੋਕ ਅਦਾਲਤ ਦਾ ਆਯੋਜਨ

Saturday, January 19, 20130 comments


ਸ੍ਰੀ ਮੁਕਤਸਰ ਸਾਹਿਬ  19 ਜਨਵਰੀ/ ਮਾਣਯੋਗ ਸ੍ਰੀ ਵਿਵੇਕ ਪੁਰੀ ਜ਼ਿਲ•ਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ  ਲੋਕਾਂ ਨੂੰ ਜਲਦੀ ਅਤੇ ਸਸਤਾ ਇਨਸਾਫ ਦੇਣ ਲਈ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਅੱਜ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ । 
                       ਅੱਜ ਦੀ  ਲੋਕ ਅਦਾਲਤ ਦੌਰਾਨ  ਜ਼ਿਲ•ੇ ਵਿੱਚ 7 ਬੈਂਚਾਂ ਦਾ ਗਠਨ ਕੀਤਾ ਗਿਆ । ਜਿਹਨਾਂ ਵਿਚੋਂ ਚਾਰ  ਬੈਂਚ ਸ੍ਰੀ ਮੁਕਤਸਰ ਸਾਹਿਬ , ਦੋ ਬੈਂਚ  ਮਲੋਟ ਅਤੇ ਇੱਕ ਬੈਂਚ  ਗਿੱਦੜਬਾਹਾ ਵਿਖੇ ਸਥਾਪਿਤ ਕੀਤੇ ਗਏ।  ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਲੋਕ ਅਦਾਲਤਾਂ ਦੀ  ਪ੍ਰਧਾਨਗੀ ਸ੍ਰੀ ਸਰਬਜੀਤ ਸਿੰਘ ਧਾਲੀਵਾਲ ਵਧੀਕ ਜਿਲ•ਾ ਅਤੇ ਸੈਸ਼ਨ ਜੱਜ, ਸ੍ਰੀ ਆਰ.ਕੇ. ਸ਼ਰਮਾ ਸੀ.ਜੇ.ਐਮ, ਮੈਡਮ  ਰਾਣਾ ਕੰਵਰਦੀਪ ਕੌਰ ਏ.ਸੀ.ਜੇ. ਸੀਨੀਅਰ ਡਵੀਜਨ ਕਮ  ਜੇ.ਐਮ.ਆਈ.ਸੀ,  ਸ੍ਰੀ ਜਸਵਿੰਦਰ ਸਿੰਘ ਸਿਵਿਲ ਜੱਜ ਸੀਨੀਅਰ ਡਵੀਜ਼ਨ ਨੇ ਕੀਤੀ , ਜਦਕਿ ਮਲੋਟ ਵਿਖੇ  ਸ੍ਰੀ ਕਪਿਲ ਅਗਰਵਾਲ ਐਡੀਸ਼ਨਲ ਸਿਵਿਲ ਜੱਜ ਸੀਨੀਅਰ ਡਵੀਜ਼ਨ,  ਸ੍ਰੀ ਹੇਮ ਅੰਿਮ੍ਰਤ ਮਾਹੀ ਸਿਵਿਲ ਜੱਜ ਜੂਨੀਅਰ ਡਵੀਜ਼ਨ  ਅਤੇ ਗਿੱਦੜਬਾਹਾ ਵਿਖੇ ਸ੍ਰੀ ਮਨਦੀਪ ਮਿੱਤਲ ਐਡੀਸ਼ਨਲ ਸਿਵਿਲ ਜੱਜ ਸੀਨੀਅਰ ਡਵੀਜ਼ਨ  ਨੇ ਲੋਕ ਅਦਾਲਤਾਂ ਦੀ ਪ੍ਰਧਾਨਗੀ  ਕੀਤੀ। 
                                    ਅੱਜ ਦੀ ਮਹੀਨਾਵਾਰ ਲੋਕ ਅਦਾਲਤ ਵਿੱਚ  82 ਸੁਣਵਾਈ ਲਈ ਆਏ, ਜਿਹਨਾਂ ਵਿੱਚ 47 ਕੇਸਾਂ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਆਪਸੀ  ਸਹਿਮਤੀ ਨਾਲ ਮੌਕੇ ਤੇ ਕੀਤਾ ਗਿਆ  ਅਤੇ 35 ਲੱਖ ਰੁਪਏ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ।
                          ਸ੍ਰੀ ਦਲਜੀਤ ਸਿੰਘ ਰਲਹਨ ਸਕੱਤਰ ਜਿਲ•ਾ ਕਾਨੂੰਨੀ ਸੇਵਾਵਾ ਅਥਾਰਟੀ  ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ  ਲੋਕ ਅਦਾਲਤਾਂ ਰਾਹੀਂ ਤੁਰੰਤ ਨਿਆਂ ਸਬੰਧਿਤ ਧਿਰਾਂ ਨੂੰ ਮਿਲ ਜਾਂਦਾ ਹੈ ਅਤੇ ਲੋਕ ਅਦਾਲਤਾਂ ਰਾਹੀਂ ਕੀਤੇ ਗਏ ਫੈਸਲੇ ਦੀ ਕਿਸੇ ਵੀ ਅਦਾਲਤ ਵਿੱਚ ਅਪੀਲ ਦਾਖਲ ਨਹੀਂ ਕੀਤੀ ਜਾ ਸਕਦੀ। ਉਹਨਾਂ ਅੱਗੇ ਦੱਸਿਆਂ ਕਿ ਲੋਕ ਅਦਾਲਤਾਂ ਦਾ ਮੁੱਖ ਮਨੋਰਥ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਰਾਜੀਨਾਮਾ ਕਰਵਾਉਣਾ ਹੁੰਦਾ ਹੈ ਤਾਂ ਜੋ ਸਬੰਧਿਤ ਲੋਕਾਂ ਦਾ ਧਨ ਅਤੇ ਸਮੇਂ ਦੀ ਬੱਚਤ ਦੇ ਨਾਲ-ਨਾਲ ਅਦਾਲਤਾਂ ਦਾ ਭਾਰ ਘਟਾਉਣਾ ਹੁੰਦਾ ਹੈ। ਉਹਨਾਂ ਅੱਗੇ ਕਿਹਾ ਕਿ ਜਿਹਨਾਂ ਲੋਕਾਂ ਦੇ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ ਉਹਨਾਂ ਨੂੰ ਅਜਿਹੀਆਂ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। 

 ਸ੍ਰੀ ਵਿਵੇਕ ਪੁਰੀ ਜਿਲ•ਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਲੋਕ ਅਦਾਲਤ ਦਾ ਨਿਰੀਖਣ ਕਰਦੇ ਹੋਏ 
     



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger