ਲੁਧਿਆਣਾ, 23 ਜਨਵਰੀ(ਸਤਪਾਲ ਸੋਨ9 ) ਸ੍ਰ. ਰਛਪਾਲ ਸਿੰਘ ਸਿੱਧੂ ਜਿਲਾ ਖਜ਼ਾਨਾ ਅਫਸਰ ਨੇ ਦੱਸਿਆ ਕਿ ਵਿੱਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲਾ ਖ਼ਜ਼ਾਨਾ ਦਫਤਰ ਅਤੇ ਇਸ ਅਧੀਨ ਆਉਂਦੇ ਉਪ-ਖ਼ਜ਼ਾਨਿਆਂ ਨੂੰ ਸਾਈਬਰ ਟਰੈਜ਼ਰੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜੋ ਬਿੱਲ ਖ਼ਜ਼ਾਨੇ ਵਿੱਚ ਆਨ ਲਾਈਨ ਭੇਜੇ ਜਾ ਰਹੇ ਹਨ, ਉਹਨਾਂ ਦੀ ਅਦਾਇਗੀ 25 ਜਨਵਰੀ, 2013 ਤੋਂ ਈ.ਪੇਮੈਂਟ ਰਾਂਹੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਕਰਮਚਾਰੀਆਂ ਦੀਆਂ ਸਾਰੀਆਂ ਅਦਾਇਗੀਆਂ ਸਿੱਧੇ ਤੇ ਈ-ਪੇਮੈਂਟ ਰਾਂਹੀ ਕੀਤੀ ਜਾਵੇਗੀ, ਜਿਲਾ ਖ਼ਜ਼ਾਨਾ ਦਫਤਰ ਵੱਲੋਂ ਕਰਮਚਾਰੀਆਂ ਨੂੰ ਕੋਈ ਚੈਕ ਜਾਰੀ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਲੁਧਿਆਣਾ ਜਿਲਾ ਪੰਜਾਬ ਦਾ ਪਹਿਲਾ ਸਾਈਬਰ ਟਰੇਨਿੰਗ ਵਾਲਾ ਜਿਲਾ ਬਣ ਜਾਵੇਗਾ। ਸ੍ਰ. ਸਿੱਧੂ ਨੇ ਦੱਸਿਆ ਕਿ ਈ-ਪੇਮੈਂਟ ਸਬੰਧੀ ਸਮੂਹ ਡਰਾਇੰਗ ਐਂਡ ਡਿਸਬਰਸਿੰਗ ਅਫਸਰਾਂ (ਡੀ.ਡੀ.ਓਜ਼) ਨੂੰ ਜਰੂਰੀ ਜਾਣਕਾਰੀ ਦੇਣ ਲਈ ਇੱਕ ਟਰੇਨਿੰਗ 25 ਜਨਵਰੀ ਨੂੰ ਸਵੇਰੇ 11.00 ਵਜੇ ਸਰਕਾਰੀ ਕਾਲਜ਼ (ਲੜਕੇ) ਦੇ ਆਡੀਟੋਰੀਅਮ ਵਿੱਚ ਰੱਖੀ ਗਈ ਹੈ। ਉਹਨਾਂ ਜਿਲੇ ਦੇ ਸਮੂਹ ਡੀ.ਡੀ.ਓਜ਼ ਨੂੰ ਇਸ ਟਰੇਨਿੰਗ ਵਿੱਚ ਭਾਗ ਲੈਣ ਦੀ ਅਪੀਲ ਕੀਤੀ।

Post a Comment