ਲੁਧਿਆਣਾ (ਸਤਪਾਲ ਸੋਨ9 ) ਅੱਜ ਇੱਥੇ ਮਿੰਨੀ ਸਕੱਤਰੇਤ ਵਿਖੇ ਡੀ.ਪੀ.ਆਰ.ਓ. ਸ੍ਰੀ ਸੁਭਾਸ਼ ਗੁਪਤਾ ਨੇ ਪੰਜਾਬ ਸਰਕਾਰ ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ, ਪੰਜਾਬ (ਰਜਿ) ਦਾ ਨਵੇਂ ਸਾਲ ਦਾ ਕੈਲੰਡਰ ਰਾਲੀਜ਼ ਕੀਤਾ।
ਇਸ ਮੌਕੇ ਤੇ ਸ੍ਰੀ ਗੁਪਤਾ ਨੇ ਯੂਨੀਅਨ ਦੇ ਸਮੂਹ ਮੈਬਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆ ਕਿਹਾ ਸਾਨੂੰ ਸਾਰਿਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਲਗਨ ਨਾਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਰ ਵਿਅਕਤੀ ਸਖ਼ਤ ਮਿਹਨਤ ਤੇ ਲਗਨ ਨਾਲ ਹੀ ਕਾਮਯਾਬੀ ਦੀ ਹਰ ਮੰਜ਼ਿਲ ਸਰ ਕਰ ਸਕਦਾ ਹੈ। ਇਸ ਮੌਕੇ ਤੇ ਪ੍ਰਧਾਨ ਡਰਾਈਵਰ ਯੂਨੀਅਨ ਲੁਧਿਆਣਾ ਸ੍ਰ. ਨਿਰਮਲ ਸਿੰਘ, ਸਕੱਤਰ ਹਰਵਿੰਦਰ ਸਿੰਘ ਕਾਲਾ, ਸ੍ਰੀ ਜੋਗਿੰਦਰ ਸਿੰਘ ਮੁੱਖ ਸਲਾਹਕਾਰ ਯੂਨੀਅਨ ਅਤੇ ਸਮੂਹ ਡੀ.ਪੀ.ਆਰ.ਓ ਸਟਾਫ ਵੀ ਹਾਜ਼ਰ ਸਨ।

Post a Comment