ਮਾਨਸਾ 19ਜਨਵਰੀ ( ਆਹਲੂਵਾਲੀਆ) ਕੇਂਦਰ ਸਰਕਾਰ ਵਲੋ ਡੀਜ਼ਲ ਵਿੱਚ ਕੀਤੇ ਗਏ ਵਾਧੇ ਦੇ ਖਿਲਾਫ ਪਿੰਡ ਭੈਣੀਬਾਘਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵਲੋ ਪਿੰਡ ਪ੍ਰਧਾਨ ਲੱਖਾ ਸਿੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਕਿਸਾਨਾਂ ਨੇ ਬਠਿੰਡਾ ਮਾਨਸਾ ਮੁੱਖ ਮਾਰਗ ਤੇ ਜਾਮ ਲਗਾ ਕੇ ਕੇਂਦਰੀ ਮੰਤਰੀ ਵੀਰੱਪਾ ਮੋਇਲੀ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।ਇਸ ਸਮੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਬਲਾਕ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਨਿੱਤ ਦਿਨ ਡੀਜ਼ਲ ਅਤੇ ਹੋਰ ਘਰੇਲੂ ਵਸ਼ਤਾਂ ਦੇ ਵਿੱਚ ਵਾਧਾ ਕਰਕੇ ਕਿਸਾਨ ਅਤੇ ਆਮ ਵਿਅਕਤੀ ਦਾ ਕੰਚੂਬਰ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਡੀਜ਼ਲ ਦੀਆਂ ਕੀਮਤਾ ਵਿੱਚ ਵਾਧਾ ਕਰ ਰਹੀ ਹੈ ਅਤੇ ਦੂਜੇ ਪਾਸੇ ਦੇਸ਼ ਦੀਆਂ ਸੂਬਾਈ ਸਰਕਾਰਾਂ ਡੀਜ਼ਲ ਉਪਰ ਟੈਕਸ ਲਗਾਕੇ ਕਿਸਾਨੀ ਦਾ ਹੋਰ ਕੰਚੂਬਰ ਕੱਢ ਰਹੀਆਂ ਹਨ।ਮਹਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਵਰਗ ਪਹਿਲਾਂ ਹੀ 32 ਹਜ਼ਾਰ ਕਰੋੜ ਰੁਪਏ ਦਾ ਕਰਜਾਈ ਹੈ ਅਤੇ ਉਤੋ ਸਰਕਾਰ ਨਿੱਤ ਕੀਮਤਾਂ ਵਿੱਚ ਵਾਧਾ ਕਰਕੇ ਕਿਸਾਨ ਵਰਗ ਅਤੇ ਹੋਰ ਲੋਕਾਂ ਤੇ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਦੀਆਂ ਕੀਮਤਾ ਦੇ ਵਾਧੇ ਦੇ ਖਿਲਾਫ ਸਮੁੱਚੇ ਪੰਜਾਬ ਅੰਦਰ 28 ਫਰਵਰੀ ਨੂੰ ਰੇਲਾਂ ਰੋਕੀਆਂ ਜਾਣਗੀਆਂ।ਇਸ ਮੌਕੇ ਬਿੱਕਰ ਸਿੰਘ, ਰੂਪ ਸਿੰਘ ਖਜਾਨਚੀ ਬਿੰਦਰ ਸਿੰਘ, ਸਾਗਰ ਸਿੰਘ ਤੋ ਇਲਾਵਾ ਹੋਰ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।
Post a Comment