ਨਾਭਾ, 27 ਜਨਵਰੀ ( ਜਸਬੀਰ ਸਿੰਘ ਸੇਠੀ ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਨਾਭਾ ਦੇ ਵੱਖ-ਵੱਖ ਪਿੰਡਾਂ ’ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਨ•ਾਂ ਦੀ ਅਗਵਾਈ ਸ. ਘੁੰਮਣ ਸਿੰਘ ਰਾਜਗੜ, ਗੁਲਜਾਰ ਸਿੰਘ ਅਤੇ ਜਰਨੈਲ ਸਿੰਘ, ਦੂਜੀ ਟੀਮ ਵਿਚ ਨੇਕ ਸਿੰਘ ਖੋਖ, ਉਂਕਾਰ ਸਿੰਘ ਅਗੌਲ ਅਤੇ ਅਵਤਾਰ ਸਿੰਘ ਪੇਧਨ, ਤੀਜੀ ਟੀਮ ਵਿਚ ਗੁਰਨਾਮ ਸਿੰਘ ਦਰਗਾਪੁਰ, ਜਗਜੀਤ ਸਿੰਘ ਮੋਹਲਗਵਾਰਾ ਅਤੇ ਅਵਤਾਰ ਸਿੰਘ ਕੈਦੂਪੁਰ ਕਰ ਰਹੇ ਹਨ। ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿਚ ਗਰੁੱਪ ਬਣਾਕੇ ਜੋਰ-ਸ਼ੋਰ ਨਾਲ ਇਹ ਟੀਮਾਂ ਕੰਮ ਕਰ ਰਹੀਆਂ ਹਨ। ਉਕਤ ਪਿੰਡਾਂ ’ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬੀੜ ਦੁਸਾਂਝ, ਬੀੜ ਅਗੌਲ ਅਤੇ ਬੀੜ ਭਾਦਸੋਂ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨ, ਅੰਤਾਂ ਦੀ ਸਰਦੀ ਦੀਆਂ ਰਾਤਾਂ ’ਚ ਨੀਦਰੇਂ ਰਹਿ ਕੇ ਆਪਣੀਆਂ ਫਸਲਾਂ ਦੀ ਰਾਖੀ ਕਰ ਰਹੇ ਹਨ, ਪਰ ਅਵਾਰਾ ਪਸ਼ੂ ਫਿਰ ਵੀ ਵੱਡਾ ਨੁਕਸਾਨ ਕਰ ਜਾਂਦੇ ਹਨ। ਇਹ ਮਸਲਾ ਕਈ ਵਾਰ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਪਰ ਬੀੜਾਂ ਵਿੱਚ ਤਾਰ ਲਗਾਉਣ ਦਾ ਮਸਲਾ ਜਿਉਂ-ਦਾ-ਜਿਉਂ ਹੈ। ਮਿਤੀ 2 ਜਨਵਰੀ ਨੂੰ ਕਿਸਾਨ ਯੂਨੀਅਨ ਨੇ ਇਕੱਠ ਕਰਕੇ ਐਸ.ਡੀ.ਐਮ. ਨਾਭਾ ਰਾਹੀਂ ਪੰਜਾਬ ਸਰਕਾਰ ਨੂੰ ਮਸਲਾ ਹੱਲ ਕਰਨ ਲਈ ਮੰਗ ਪੱਤਰ ਦਿੱਤਾ ਸੀ, ਜਿਸ ਦਾ ਕੋਈ ਹੁੰਗਾਰਾ ਨਹੀਂ ਮਿਲਿਆ। ਆਗੂਆਂ ਨੇ ਕਿਹਾ ਕਿ ਭਾਦਸੋਂ ਚੋਏ ਵਿਚ ਕਾਰਖਾਨਿਆਂ ਦਾ ਡਿੱਗਦਾ ਗੰਦਾ ਪਾਣੀ ਜੋ ਰਿਸ ਕੇ ਧਰਤੀ ਹੇਠਲੇ ਪੀਣ ਵਾਲੇ ਪਾਣੀ ਵਿਚ ਮਿਲ ਕੇ ਉਸ ਨੂੰ ਗੰਦਾ ਕਰਦਾ ਹੈ, ਬੰਦ ਕਰਨ ਬਾਰੇ ਵੀ ਕਿਹਾ ਗਿਆ ਸੀ। ਨਾਭਾ ਅਤੇ ਦੂਸਰੇ ਇਲਾਕਿਆਂ ਵਿਚ ਖਾਦ ਡੀਲਰਾਂ ਨੇ ਡੀ.ਏ.ਪੀ. ਅਤੇ ਪੁਟਾਸ਼ ਖਾਦ ਮਿਲਾਵਟੀ ਵੇਚੀ ਹੈ। ਉਨ•ਾਂ ਦੇ ਸੈਂਪਲ ਫੇਲ• ਹੋਏ ਹਨ। ਉਨ•ਾਂ ਤੇ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕਲ ਪ੍ਰਸ਼ਾਸ਼ਨ ਵਿਚ ਫੈਲੇ ਅੰਤਾਂ ਦੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਅਤੇ ਦੋਸ਼ੀ ਮੁਲਾਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਪਰ ਪ੍ਰਸ਼ਾਸ਼ਨ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਤੇ ਹੁਣ 28 ਜਨਵਰੀ ਨੂੰ ਅਣਮਿੱਥੇ ਸਮੇਂ ਲਈ ਦਿਨ-ਰਾਤ ਦਾ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਧਰਨੇ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

Post a Comment