ਨਾਭਾ, 27 ਜਨਵਰੀ ( ਜਸਬੀਰ ਸਿੰਘ ਸੇਠੀ )-ਸਰਕਾਰੀ ਹਾਈ ਸਕੂਲ ਗੁਰਦਿੱਤਪੁਰਾ (ਨਾਭਾ) ਨੂੰ ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਗੁਰਦਿੱਤਪੁਰਾ ਵੱਲੋਂ ਸ਼ੁੱਧ ਪਾਣੀ ਪੀਣ ਲਈ ਆਰ.ਓ. ਸਿਸਟਮ ਭੇਂਟ ਕੀਤਾ ਗਿਆ। ਇਸ ਮੌਕੇ ਬੈਂਕ ਦੇ ਮੈਨੇਜਰ ਸ੍ਰੀ. ਅਰੁਣ ਚਾਵਲਾ ਅਤੇ ਸ੍ਰੀ. ਦਲਜੀਤ ਸਿੰਘ ਡਿਪਟੀ ਮੈਨੇਜਰ ਵਿਸ਼ੇਸ਼ ਤੌਰ ’ਤੇ ਸਕੂਲ ਕੈਂਪਸ ਵਿਖੇ ਪਹੁੰਚੇ। ਸਕੂਲ ਦੇ ਮੁੱਖ ਅਧਿਆਪਕ ਸ. ਅਮਰ ਸਿੰਘ ਨੇ ਇਸ ਮੌਕੇ ਬੈਂਕ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਉਨ•ਾਂ ਨੇ ਮੁਲਾਜ਼ਮਾਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਇਸ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਗੁਰਮੀਤ ਸਿੰਘ, ਹਰਜੀਤ ਸਿੰਘ, ਚਰਨਜੀਤ ਸਿੰਘ, ਅਵਤਾਰ ਸਿੰਘ, ਜਤਿੰਦਰ ਕੁਮਾਰ ਅਤੇ ਲਖਵੀਰ ਸਿੰਘ ਵੀ ਹਾਜਰ ਸਨ।

Post a Comment