ਨਾਭਾ, 27 ਜਨਵਰੀ (ਜਸਬੀਰ ਸਿੰਘ ਸੇਠੀ)-ਨਗਰ ਕੌਂਸਲ ਨਾਭਾ ਦੇ ਕੱਚੇ ਕਾਮੇ ਜੋ 10-12 ਸਾਲ ਤੋਂ ਕੰਮ ਕਰਦੇ ਆ ਰਹੇ ਹਨ, ਜਿਨ•ਾਂ ਵਿਚ ਸੀਵਰ ਮੈਨ, ਸਟਰੀਟ ਲਾਇਟ ਸਾਖਾ ਦੇ ਕਾਮੇ, ਪੰਪ ਉਪਰੇਟਰ ਸ਼ਾਮਲ ਹਨ, ਵੱਲੋਂ ਨਗਰ ਕੌਂਸਲ ਨਾਭਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗੁਦਾਈਆ, ਬਿਜਲੀ ਕਾਮਿਆਂ ਦੇ ਆਗੂ ਪ੍ਰੀਤਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੱਚੇ ਕਾਮੇ ਜਿਨ•ਾਂ ਨੂੰ ਘੱਟੋ-ਘੱਟ ਉਜ਼ਰਤ ਜੋ ਕਿ 5200/- ਰੁਪਏ ਹੈ ਤੋਂ ਵੀ ਘੱਟ 2000 ਤੇ 2500 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ ਜੋ ਕਿ ਬੰਦੂਆ ਮਜ਼ਦੂਰੀ ਐਕਟ ਅਧੀਨ ਨਗਰ ਕੌਂਸਲ ਦੇ ਅਧਿਕਾਰੀ ਸਜ਼ਾ ਦੇ ਹੱਕਦਾਰ ਹਨ, ਇਨ•ਾਂ ਵਰਕਰਾਂ ਨੂੰ ਧਮਕੀਆਂ ਦੇ ਕੇ ਕੰਮ ਤੋਂ ਹਟਾ ਦਿੱਤਾ ਗਿਆ ਹੈ ਅਤੇ ਤਨਖਾਹ ਵੀ 2 ਮਹੀਨੇ ਤੋਂ ਲਗਾਤਾਰ ਨਹੀਂ ਦਿੱਤੀ ਜਾ ਰਹੀ। ਉਨ•ਾਂ ਕਿਹਾ ਕਿ ਵਰਕਰਾਂ ਤੋਂ ਮੋਟਰਾਂ ਦੀਆਂ ਚਾਬੀਆਂ ਧੱਕੇ ਨਾਲ ਖੋਹ ਲਈਆਂ ਗਈਆਂ ਹਨ, ਵਰਕਰਾਂ ਦਾ ਕੋਈ ਈ.ਪੀ.ਐਫ ਨਹੀਂ ਕੱਟਿਆ ਜਾਂਦਾ, ਈ.ਐਸ.ਆਈ. ਕਾਰਡ ਨਹੀਂ ਬਣਾਏ ਗਏ। ਉਨ•ਾਂ ਸੀ. ਈ.ਓ. ਨਾਭਾ ਤੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ•ਾਂ ਕਾਮਿਆਂ ਨੂੰ ਕੰਮ ਤੋਂ ਹਟਾਇਆ ਗਿਆ ਤੇ ਘੱਟੋ-ਘੱਟ ਉਜ਼ਰਤ ਦੇ ਤਹਿਤ ਮਜ਼ਦੂਰਾਂ ਨੂੰ ਉਜ਼ਰਤ ਨਾ ਦਿੱਤੀ ਤਾਂ 30 ਜਨਵਰੀ ਤੱਕ ਲਗਾਤਾਰ ਏਕਤਾ ਵਰਕਰ ਯੂਨੀਅਨ ਵੱਲੋਂ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਗੇਟ ਰੈਲੀ ਕਰਕੇ ਈ.ਓ. ਨਾਭਾ ਤੇ ਨਗਰ ਕੌਂਸਲ ਪ੍ਰਧਾਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾਇਆ ਕਰੇਗੀ। ਇਸ ਮੌਕੇ ਏਕਤਾ ਵਰਕਰ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ, ਮੀਤ ਪ੍ਰਧਾਨ ਮੁਕੇਸ਼ ਕੁਮਾਰ, ਜਨਰਲ ਸਕੱਤਰ ਅਨਿਲ ਕੁਮਾਰ, ਖਜ਼ਾਨਚੀ ਨਰੀਨ ਕੁਮਾਰ, ਧੀਰਜ ਕੁਮਾਰ, ਰਿੰਕੂ ਆਦਿ ਨੇ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਰਹਿਣਗੇ ਜੇਕਰ 30 ਜਨਵਰੀ ਤੱਕ ਉਨ•ਾਂ ਨਾਲ ਕੋਈ ਗੱਲ ਨਾ ਕੀਤੀ ਗਈ ਤਾਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਲਈ 1 ਫਰਵਰੀ ਨੂੰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਫੀਕ ਮੁਹੰਮਦ ਸਾਧੋਹੇੜੀ, ਪਸ਼ੂ ਪਾਲਣ ਵਿਭਾਗ ਨਾਭਾ ਦੇ ਆਗੂ, ਚਮਕੌਰ ਸਿੰਘ ਧਾਰੋਂਕੀ, ਬਲਵਿੰਦਰ ਸਿੰਘ ਵਜੀਦਪੁਰ ਨੇ ਵੀ ਸੰਬੋਧਨ ਕੀਤਾ।

Post a Comment