ਸ਼ਾਹਕੋਟ, 15 ਜਨਵਰੀ (ਸਚਦੇਵਾ) ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਚਾਰ ਦਿਨਾਂ ਸ਼ਾਹਕੋਟ ਫੁੱਟਬਾਲ ਅਤੇ ਕਬੱਡੀ ਕੱਪ 31 ਜਨਵਰੀ ਤੋਂ ਕਰਵਾਇਆ ਜਾ ਰਿਹਾ ਹੈ । ਸ਼ਾਹਕੋਟ ਫੁੱਟਬਾਲ ਅਤੇ ਕਬੱਡੀ ਕੱਪ ਦਾ ਇਸ਼ਤਿਹਾਰ ਜਾਰੀ ਕਰਦਿਆ ਕਲੱਬ ਦੇ ਅਹੁਦੇਦਾਰ ਬੂਟਾ ਸਿੰਘ ਕਲਸੀ, ਗੁਰਦੀਪ ਸਿੰਘ ਮਠਾੜੂ (ਸੋਨੂੰ), ਬਖਸ਼ੀਸ਼ ਸਿੰਘ ਠੇਕੇਦਾਰ, ਮੰਗਤ ਰਾਮ ਮੰਗਾ (ਪੰਜਾਬ ਪੁਲਿਸ), ਡਾਕਟਰ ਦਵਿੰਦਰ ਸਿੰਘ, ਮੰਗਤ ਰਾਏ ਮੰਗੀ, ਲਾਡੀ ਟਾਂਕ, ਜਤਿੰਦਰ ਕੁਮਾਰ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਇਹ ਚਾਰ ਦਿਨਾਂ ਫੁੱਟਬਾਲ ਅਤੇ ਕਬੱਡੀ ਕੱਪ 31 ਜਨਵਰੀ ਤੋਂ 3 ਫਰਵਰੀ ਤੱਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦੇ ਖੇਡ ਮੈਂਦਾਨ ‘ਚ ਕਰਵਾਇਆ ਜਾਵੇਗਾ । ਉਨ•ਾਂ ਦੱਸਿਆ ਕਿ 31 ਜਨਵਰੀ ਨੂੰ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਸਵਰਨ ਸਿੰਘ ਡੱਬ ਐਮ.ਸੀ ਨਗਰ ਪੰਚਾਇਤ ਸ਼ਾਹਕੋਟ ਅਤੇ 3 ਫਰਵਰੀ ਨੂੰ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਪੂਰਨ ਸਿੰਘ ਥਿੰਦ ਸਮਾਜ ਸੇਵਕ ਸ਼ਾਹਕੋਟ ਕਰਨਗੇ । 3 ਫਰਵਰੀ ਨੂੰ ਦੌੜਾ ਅਤੇ ਕਬੱਡੀ ਦੇ ਫਾਈਨਲ ਮੈਂਚ ਕਰਵਾਏ ਜਾਣਗੇ । ਉਨ•ਾਂ ਦੱਸਿਆ ਕਿ ਇਸ ਟੂਰਨਾਮੈਂਟ ‘ਚ ਫੁੱਟਬਾਲ ਓਪਨ (ਪਿੰਡ ਪੱਧਰ), ਕਬੱਡੀ ਆਲ ਓਪਨ ਅਤੇ ਕਬੱਡੀ ਓਪਨ (ਲੜਕੀਆਂ) ਦੀਆਂ ਟੀਮਾਂ ‘ਚ ਮੁਕਾਬਲੇ ਕਰਵਾਏ ਜਾਣਗੇ ਅਤੇ ਟੂਰਨਾਮੈਂਟ ਦੇ ਆਖਰੀ ਦਿਨ 3 ਫਰਵਰੀ ਸ਼ਾਮ ਨੂੰ ਟੂਰਨਾਮੈਂਟ ਕਮੇਟੀ ਦੇ ਅਹੁਦੇਦਾਰ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਅਤੇ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਿਤ ਕਰਨਗੇ । ਇਸ ਤੋਂ ਇਲਾਵਾ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨਿਮਾਜੀਪੁਰ ਅਤੇ ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ ਕਬੱਡੀ ਖਿਡਾਰੀ ਨਿੱਕੂ ਸਿੰਧੜਾ, ਗੁਰਮੁੱਖ ਖਹਿਰਾ ਅਤੇ ਬੱਬੂ ਪੰਡਿਤ ਪੂਨੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ ।
ਸ਼ਾਹਕੋਟ ਫੁੱਟਬਾਲ ਅਤੇ ਕਬੱਡੀ ਕੱਪ ਦਾ ਇਸ਼ਤਿਹਾਰ ਜਾਰੀ ਕਰਦੇ ਹੋਏ ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਦੇ ਅਹੁਦੇਦਾਰ ਅਤੇ ਮੈਂਬਰ ।


Post a Comment