ਸ਼ਾਹਕੋਟ, 15 ਜਨਵਰੀ (ਸਚਦੇਵਾ) ਸਰਵ ਸਿੱਖਿਆ ਅਭਿਆਨ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਕੋਹਾੜ ਕਲਾਂ (ਬਲਾਕ ਸ਼ਾਹਕੋਟ-1) ਵਿਖੇ ਪਹਿਲੀ ਤੋਂ ਪੰਜਵੀਂ ਜਮਾਤ ਦੇ 73 ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ । ਇਸ ਮੌਕੇ ਸੈਂਟਰ ਹੈੱਡ ਟੀਚਰ ਕਮ-ਸਕੱਤਰ ਸਕੂਲ ਮੈਨੇਜਮੈਂਟ ਕਮੇਟੀ ਸ਼੍ਰੀਮਤੀ ਕਮਲਾ ਦੇਵੀ ਦੀ ਅਗਵਾਈ ‘ਚ ਸਕੂਲ ਕੈਂਪਸ ‘ਚ ਛੋਟਾ ‘ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਪਿੰਡ ਦੇ ਸਰਪੰਚ ਸੰਤੋਖ ਸਿੰਘ ਸੋਢੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ•ਦੇ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਆਦਿ ਹੋਰ ਲੋੜੀਦਾ ਸਮਾਨ ਦੇਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਹ ਬਹੁਤ ਹੀ ਸਲਾਹੁਣਯੋਗ ਕਦਮ ਹੈ । ਸਰਕਾਰ ਦੇ ਇਸ ਉਪਰਾਲੇ ਨਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਵੀ ਹੁਣ ਸਿੱਖਿਆ ਹਾਸਲ ਕਰਨ ਤੋਂ ਵਾਂਝੇ ਨਹੀਂ ਰਹਿਣਗੇ । ਇਸ ਮੌਕੇ ਸਕੂਲ ਮੁੱਖੀ ਕਮਲਾ ਦੇਵੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਸੰਤੋਖ ਸਿੰਘ ਸੋਢੀ, ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ, ਓਪ ਚੇਅਰਮੈਨ ਸੋਹਣ ਸਿੰਘ, ਸਕੱਤਰ ਕਮਲਾ ਦੇਵੀ, ਮੈਂਬਰ ਜੋਗਿੰਦਰ ਕੌਰ (ਅਧਿਆਪਕਾ), ਰੀਟਾ, ਸੁਨੀਤਾ ਰਾਣੀ, ਹਰਵਿੰਦਰ ਕੌਰ, ਬਲਵਿੰਦਰ ਕੌਰ, ਚਰਨਜੀਤ ਸਿੰਘ, ਮਨਜੀਤ ਕੌਰ, ਰਮਨਜੀਤ ਕੌਰ, ਰਾਜਵੰਤ ਕੌਰ ਆਦਿ ਹਾਜ਼ਰ ਸਨ ।
ਸਰਕਾਰੀ ਪ੍ਰਾਇਮਰੀ ਸਕੂਲ ਕੋਹਾੜ ਕਲਾਂ (ਸ਼ਾਹਕੋਟ) ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਵੰਡਦੇ ਹੋਏ ਸਰਪੰਚ ਸੰਤੋਖ ਸਿੰਘ ਸੋਢੀ, ਚੇਅਰਮੈਨ ਬਲਕਾਰ ਸਿੰਘ, ਸਕੂਲ ਮੁੱਖੀ ਕਮਲਾ ਦੇਵੀ ਅਤੇ ਹੋਰ ।


Post a Comment