ਹੁਸ਼ਿਆਰਪੁਰ, 23 ਜਨਵਰੀ:/ ਸਾਊਥ ਕੋਰੀਆ ਵਿਖੇ 25 ਜਨਵਰੀ 2013 ਨੂੰ ਹੋ ਰਹੀਆਂ ਵਿਸ਼ਵ ਸਪੈਸ਼ਲ ਓ¦ਪਿਕਸ ਵਿੰਟਰ ਗੇਮਜ਼ ਵਿੱਚ ਜਗਜੀਤ ਸਿੰਘ ਸਚਦੇਵਾ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਹੁਸ਼ਿਆਰਪੁਰ ਦਾ ਮਾਨਸਿਕ ਵਿਕਲਾਂਗ ਬੱਚਾ ਸੁਖਵਿੰਦਰ ਸਿੰਘ ਪੁੱਤਰ ਸ੍ਰੀ ਹੰਸ ਰਾਜ ਵਾਸੀ ਪਿੰਡ ਸੋਤਲਾ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਮਨਸਵੀ ਕੁਮਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਦੱਸਿਆ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਹ ਮੰਦਬੁੱਧੀ ਬੱਚਾ ਭਾਰਤ ਦੀ ਟੀਮ ਵੱਲੋਂ ਫਲੋਰ ਹਾਕੀ ਖੇਡਣ ਜਾ ਰਿਹਾ ਹੈ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾਂ ਬੱਚਾ ਹੈ ਜੋ ਵਿਸ਼ਵ ਸਪੈਸ਼ਲ ਓਲਪਿੰਕਸ ਵਿੰਟਰ ਗੇਮਜ਼ ਵਿੱਚ ਹਿੱਸਾ ਲੈ ਰਿਹਾ ਹੈ। ਮੌਕੇ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ ਅਤੇ ਆਸ਼ਾ ਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ, ਸਕੱਤਰ ਬੀ ਆਰ ਸੈਣੀ, ਸਾਬਕਾ ਪ੍ਰਧਾਨ ਹਰੀਸ਼ ਏਰੀ, ਸਕੂਲ ਦੀ ਪ੍ਰਿੰਸੀਪਲ ਸ਼ੈਲੀ ਸ਼ਰਮਾ ਅਤੇ ਕੋਚ ਗੁਰਪ੍ਰਸ਼ਾਦ ਨੇ ਵੀ ਸੁਖਵਿੰਦਰ ਸਿੰਘ (ਨੈਸ਼ਨਲ ਐਥਲੀਟ) ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।

Post a Comment