ਪੰਜ ਦਿਨਾਂ ਦੀ ਜਸਨੂਰ ਸਮੇਤ 46 ਨਵ ਜੰਮੀਆਂ ਧੀਆਂ ਦਾ ਹੋਇਆ ਸਨਮਾਨ

Sunday, January 13, 20130 comments


ਮਾਨਸਾ  (       ) ਜਿਲ•ੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਜਿਲ•ਾ ਯੂਥ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਿਹਤ ਵਿਭਾਗ ਦੇ ਵਿਸ਼ੇਸ਼ ਸਹਿਯੋਗ ਸਦਕਾ ਮਾਨਸਾ ਜਿਲ•ੇ ਦੇ ਪਿੰਡ ਜੌੜਕੀਆਂ ਵਿਖੇ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾ ਕੇ ਬੱਚੀਆਂ ਅਤੇ ਮਾਵਾਂ ਦਾ ਸਨਮਾਨ ਸਮਾਰੋਹ ਬੜੀ ਧੂਮ ਧਾਮ ਨਾਲ ਮਨਾਇਆ ਗਿਆ। 
ਇਸ ਸਨਮਾਨ ਸਮਾਰੋਹ ਲੋਹੜੀ ਮੇਲੇ ਵਿੱਚ  ਜੋੜਕੀਆਂ, ਟਾਂਡੀਆਂ, ਸਾਹਨੇਵਾਲੀ, ਬੁਰਜ ਭਲਾਈ, ਘੁੱਦੂ ਵਾਲਾ, ਉ੍ਯਲੱਕ, ਭਲਾਈਕੇ, ਮੀਆਂ, ਚੂਹੜੀਆਂ, ਝੇਰਿਆਂ ਵਾਲੀ ਸਮੇਤ ਬਾਜੇ ਵਾਲਾ ਦੇ ਗਿਆਰਾਂ ਪਿੰਡਾਂ ਵਿੱਚ ਇੱਕ ਸਾਲ ਤੱਕ ਦੀਆਂ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾ ਕੇ ਬੱਚੀਆਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਦੇ ਹੋਏ ਤਲਵੰਡੀ ਸਾਬੋ ਪਾਵਰ ਲਿਮ: ਦੇ ਸਪੋਕਸਮੈਨ ਕਮਾਡਰ ਪੀ.ਸੀ.ਦਾਸ਼ ਨੇ ਐਸੋਸੀਏਸ਼ਨ ਦੇ ਇਸ ਨਿਵੇਕਲੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਹੀ ਸ਼ਲਾਘਾ ਯੋਗ ਕਾਰਜ ਹੈ ਕਿਉਂਕਿ ਔਰਤ ਵਰਗ ਨੂੰ ਜਾਗਰੁਕ ਕਰਕੇ ਹੀ ਸਮਾਜ ਵਿੱਚੋਂ ਮਾਦਾ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਜੜ•ੋ ਖਤਮ ਕੀਤਾ ਜਾ ਸਕਦਾ ਹੈ, ਸੰਸਥਾ ਦੇ ਪ੍ਰ੍ਰਧਾਨ ਲਛਮਣ ਕੁਮਾਰ ਮੰਗਾ ਨੇ ਕਿਹਾ ਕਿ ਇਸ ਸਨਮਾਨ ਨਾਲ ਪਰਿਵਾਰ ਵਿੱਚ ਲੜਕੀਆਂ ਦਾ ਰੁਤਬਾ ਵਧਣ ਦੇ ਨਾਲ ਨਾਲ ਲੜਕੀਆਂ ਪ੍ਰਤੀ ਆਮ ਲੋਕਾਂ ਦੀ ਸੋਚ ਵੀ ਬਦਲੇਗੀ । 
ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਭੰਮੇ, ਡਾ: ਜਸਵੀਰ ਸਿੰਘ ਬੱਲੀ, ਲਛਮਣ ਸਿੰਘ ਮਾਨ, ਸੁਰਜੀਤ ਕੌਰ ਸਰਪੰਚ ਜੌੜਕੀਆਂ, ਅਕਾਲੀ ਆਗੂ ਰਜਿੰਦਰ ਸਿੰਘ ਸਰਪੰਚ, ਸਮਾਜ ਸੇਵੀ ਅੰਗਰੇਜ਼ ਸਿੰਘ ਸਾਹਨੇਵਾਲੀ, ਸਿਹਤ ਵਿਭਾਗ ਤੋਂ ਗੁਰਪਾਲ ਸਿੰਘ, ਸੋਨੀਆ ਸ਼ਰਮਾ ਏ.ਐਨ.ਐਮ., ਗੁਰਤੇਜ਼ ਕੌਰ ਏ.ਐਨ.ਐਮ. ਬੁਰਜ ਭਲਾਈ ਕੇ, ਗੁਰਮੀਤ ਕੌਰ ਏ.ਐਨ.ਐਮ. ਘੁੱਦੂ ਵਾਲਾ, ਕਰਮਜੀਤ ਕੌਰ ਏ.ਐਨ.ਐਮ. ਬਾਜੇਵਾਲਾ, ਰਾਜ ਕੌਰ ਹੈਲਥ ਵਰਕਰ, ਗੁਰਪਾਲ ਸਿੰਘ ਘੁੱਦੂ ਵਾਲਾ ਨੇ ਵੀ ਸੰਬੋਧਨ ਕੀਤਾ । ਇਸ ਸਮਾਗਮ ਨੂੰ ਸਫਲ ਕਰਵਾਉਣ ਲਈ ਗਿਆਰਾਂ ਪਿੰਡਾਂ ਦੀਆਂ ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ।  ਮੰਚ ਸੰਚਾਲਕ ਦੀ ਭੂਮਿਕਾ ਬਲਜਿੰਦਰ ਸੰਗੀਲਾ ਨੇ ਨਿਭਾਈ .



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger