ਅਨੰਦਪੁਰ ਸਾਹਿਬ, 13 ਜਨਵਰੀ (ਸੁਰਿੰਦਰ ਸਿੰਘ ਸੋਨੀ)ਤਖਤ ਸ਼੍ਰੀ ਕੇਸਗੜ ਸਾਹਿਬ ਦੀ ਛਤਰ ਛਾਇਆ ਹੇਠ ਅੱਜ ਇਥੇ ਨਗਰ ਕੀਰਤਨ ਸਜਾਇਆ ਗਿਆ। ਦਸਮ ਪਾਤਸ਼ਾਹ ਦੇ ਮਹਿਲ ਮਾਤਾ ਜੀਤੋ ਜੀ ਦੇ ਪਾਵਨ ਜਨਮ ਦਿਹਾੜੇ ਸਬੰਧੀ ਗੁਰਦੁਆਰਾ ਸੀਸ ਗੰਜ ਸਾਹਿਬ ਤੋ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜੂਰੀ ਦੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਅਰੰਭ ਹੋਇਆ ਜੋ ਸ਼ਹਿਰ ਦੀਆਂ ਗਲੀਆਂ ਬਜਾਰਾਂ ਚੋ ਹੁੰਦਾ ਹੋਇਆ ਅਗੰਮਪੁਰ ਵਿਖੇ ਗੁਰਦੁਆਰਾ ਮਾਤਾ ਜੀਤੋ ਜੀ ਵਿਖੇ ਸਮਾਪਤ ਹੋਇਆ ਜਿਥੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਇਆ ਗਿਆ। ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਤਰਲੋਚਨ ਸਿੰਘ,ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ,ਗੁਰਿੰਦਰ ਸਿੰਘ ਗੋਗੀ,ਜਥੇ:ਸੰਤੋਖ ਸਿੰਘ,ਗਿ:ਅਮਿੰ੍ਰਤਪਾਲ ਸਿੰਘ ਨੇ ਸੰਗਤਾਂ ਨੂੰ ਗੁਰਮਤਿ ਦੇ ਪਾਵਨ ਸਿਧਾਤਾਂ ਬਾਰੇ ਜਾਣਕਾਰੀ ਦਿਤੀ। ਸੰਗਤਾਂ ਵਲੋ ¦ਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੋਕੇ ਪ੍ਰਿੰ:ਨਰਿੰਜਣ ਸਿੰਘ ਰਾਣਾ, ਮੀਤ ਮੈਨੇਜਰ ਰਣਬੀਰ ਸਿੰਘ,ਹਰਤੇਗਵੀਰ ਸਿੰਘ ਤੇਗੀ,ਭਾਈ ਜਸਬੀਰ ਸਿੰਘ ਖਾਲਸਾ,ਮਾਤਾ ਗੁਰਚਰਨ ਕੋਰ,ਤੇਜਿੰਦਰ ਕੋਰ,ਸੁਰਿੰਦਰ ਪਾਲ ਕੋਰ,ਹਰਜੀਤ ਕੋਰ,ਮਨਜੀਤ ਕੋਰ,ਚਰਨਜੀਤ ਕੋਰ,ਸਵਰਨ ਸਿੰਘ ਆਦਿ ਹਾਜਰ ਸਨ।


Post a Comment